
ਨਾਰਾਜ਼ ਲੋਕਾਂ ਨੇ ਡੀਟੀਸੀ ਦੀਆਂ 3 ਬਸਾਂ 'ਤੇ ਪੱਥਰਬਾਜ਼ੀ ਕੀਤੀ
ਨਵੀਂ ਦਿੱਲੀ : ਈਦ ਮੌਕੇ ਦਿੱਲੀ ਦੇ ਖੁਰੇਜ਼ੀ ਇਲਾਕੇ 'ਚ ਬੁਧਵਾਰ ਨੂੰ ਇਕ ਕਾਰ ਨੇ ਕਈ ਨਮਾਜ਼ਿਆਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ 'ਚ ਘੱਟੋ-ਘੱਟ 17 ਲੋਕ ਜ਼ਖ਼ਮੀ ਹੋ ਗਏ। ਘਟਨਾ ਬੁਧਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਲੋਕ ਨਮਾਜ਼ ਪੜ੍ਹ ਰਹੇ ਸਨ। ਉਸੇ ਸਮੇਂ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਦਰੜ ਦਿੱਤਾ। ਇਸ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ ਬਣ ਗਿਆ। ਨਾਰਾਜ਼ ਲੋਕਾਂ ਨੇ ਉੱਥੋਂ ਗੁਜ਼ਰ ਰਹੀਆਂ ਬਸਾਂ 'ਤੇ ਪੱਥਰਬਾਜ਼ੀ ਕੀਤੀ। ਇਸ ਮਗਰੋਂ ਮਸਜ਼ਿਦ 'ਚ ਨਮਾਜ਼ ਪੜ੍ਹਨ ਆਏ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਘਟਨਾ ਵਾਲੀ ਥਾਂ 'ਤੇ ਪੁੱਜੀ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਵਾਇਆ।
17 injured in Delhi as car rams into people offering namaz on Eid
ਘਟਨਾ ਪੂਰਬੀ ਦਿੱਲੀ ਦੇ ਖੁਰੇਜੀ ਇਲਾਕੇ 'ਚ ਇਕ ਮਸਜ਼ਿਦ ਨੇੜੇ ਵਾਪਰੀ। ਹੰਗਾਮੇ ਤੋਂ ਬਾਅਦ ਹਾਦਸੇ ਵਾਲੀ ਥਾਂ ਅਤੇ ਆਸਪਾਸ ਦੇ ਇਲਾਕਿਆਂ 'ਚ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ। ਪੁਲਿਸ ਕਮਿਸ਼ਨਰ (ਸ਼ਾਹਦਰਾ) ਮੇਘਨਾ ਯਾਦਵ ਨੇ ਦੱਸਿਆ ਕਿ ਹੁਣ ਤਕ 17 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮੁਲਜ਼ਮ ਕਾਰ ਚਾਲਕ ਬਾਰੇ ਪਤਾ ਲੱਗ ਚੁੱਕਾ ਹੈ ਅਤੇ ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Namaz on Eid
ਜਾਣਕਾਰੀ ਮੁਤਾਬਕ ਨਾਰਾਜ਼ ਲੋਕਾਂ ਨੇ ਡੀਟੀਸੀ ਦੀਆਂ 3 ਬਸਾਂ 'ਤੇ ਪੱਥਰਬਾਜ਼ੀ ਕੀਤੀ। ਲੋਕਾਂ ਦਾ ਦੋਸ਼ ਹੈ ਕਿ ਨਮਾਜ਼ ਪੜ੍ਹਨ ਦੌਰਾਨ ਇਕ ਤੇਜ਼ ਰਫ਼ਤਾਰ ਹੋਂਡਾ ਸਿਟੀ ਕਾਰ ਨੇ ਨਮਾਜ਼ਿਆਂ ਨੂੰ ਟੱਕਰ ਮਾਰ ਦਿੱਤੀ। ਹੰਗਾਮੇ ਤੋਂ ਬਾਅਦ ਇਲਾਕੇ 'ਚ ਕਾਫ਼ੀ ਦੇਰ ਤਰ ਜਾਮ ਲੱਗਿਆ ਰਿਹਾ।