
ਜੇਕਰ ਤੁਸੀਂ 2021 ਵਿਚ ਨਵੇਂ ਪਾਸਪੋਰਟ ਲਈ ਅਪਲਾਈ ਕਰਦੇ ਹੋ ਜਾਂ ਅਪਣੇ ਪਾਸਪੋਰਟ ਨੂੰ ਰਿਨਿਊ ਕਰਵਾਉਣਾ ਚਾਹੁੰਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਈ-ਪਾਸਪੋਰਟ ਮਿਲੇ।
ਨਵੀਂ ਦਿੱਲੀ: ਜੇਕਰ ਤੁਸੀਂ 2021 ਵਿਚ ਨਵੇਂ ਪਾਸਪੋਰਟ ਲਈ ਅਪਲਾਈ ਕਰਦੇ ਹੋ ਜਾਂ ਅਪਣੇ ਪਾਸਪੋਰਟ ਨੂੰ ਰਿਨਿਊ ਕਰਵਾਉਣਾ ਚਾਹੁੰਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਈ-ਪਾਸਪੋਰਟ ਮਿਲੇ। ਈ-ਪਾਸਪੋਰਟ ਵਿਚ ਇਕ ਇਲੈਕਟ੍ਰਾਨਿਕ ਮਾਈਕ੍ਰੋਪ੍ਰੋਸੈਸਰ ਚਿੱਪ ਲੱਗੀ ਹੋਵੇਗੀ। ਪਰੀਖਣ ਦੇ ਅਧਾਰ ‘ਤੇ 20,000 ਤੋਂ ਜ਼ਿਆਦਾ ਅਧਿਕਾਰਕ ਅਤੇ ਡਿਪਲੋਮੈਟਿਕ ਈ-ਪਾਸਪੋਰਟ ਬਣਾਉਣ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਦੇ ਸਾਰੇ ਨਾਗਰਿਕਾਂ ਲਈ ਈ-ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
Passport
ਇਸ ਦੇ ਲਈ ਭਾਰਤ ਸਰਕਾਰ ਨੇ ਏਜੰਸੀ ਦੀ ਚੋਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੀ ਵੱਡੀ ਆਬਾਦੀ ਦੇ ਮੱਦੇਨਜ਼ਰ ਈ-ਪਾਸਪੋਰਟ ਦੀ ਪ੍ਰਕਿਰਿਆ ਇਕ ਵੱਡਾ ਕੰਮ ਸਾਬਤ ਹੋ ਸਕਦੀ ਹੈ। ਈ-ਪਾਸਪੋਰਟ ਜਾਰੀ ਹੋਣ ਤੋਂ ਬਾਅਦ ਇਸ ਦੀ ਨਕਲ ਕਰਨਾ ਮੁਸ਼ਕਿਲ ਹੋ ਜਾਵੇਗਾ ਅਤੇ ਅੰਤਰਰਾਸ਼ਟਰੀ ਯਾਤਰਾ ਦੇ ਮਾਮਲੇ ਵਿਚ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਜਲਦ ਪੂਰੀ ਹੋ ਸਕੇਗੀ।
Passport
ਹੁਣ ਤੱਕ ਭਾਰਤ ਵਿਚ ਨਿੱਜੀ ਜਾਣਕਾਰੀ ਵਾਲੇ ਪ੍ਰਿੰਟਡ ਬੁੱਕ ਵਰਗੇ ਪਾਸਪੋਰਟ ਹੀ ਬਣਦੇ ਹਨ, ਜਿਨ੍ਹਾਂ ਦੀ ਨਕਲ ਕਰਨਾ ਬੇਹੱਦ ਅਸਾਨ ਹੈ। ਈ-ਪਾਸਪੋਰਟ ਤੋਂ ਪਾਸਪੋਰਟ ਵੈਰੀਫੀਕੇਸ਼ਨ ਦੀ ਪ੍ਰਕਿਰਿਆ ਮੌਜੂਦਾ ਸਮੇਂ ਦੀ ਤੁਲਨਾ ਵਿਚ 10 ਗੁਣਾ ਤੇਜ਼ ਹੋ ਜਾਵੇਗੀ। ਇਹ ਕਈ ਸ਼ਾਨਦਾਨ ਫੀਚਰ ਨਾਲ ਵੀ ਲੈਸ ਰਹਿਣ ਵਾਲਾ ਹੈ। ਪਾਸਪੋਰਟ ਵਿਚ ਪੇਪਰ ਦੀ ਗੁਣਵੱਤਾ ਅਤੇ ਇਸ ‘ਤੇ ਪ੍ਰਿੰਟਿੰਗ ਵੀ ਬੇਹਤਰ ਹੋਵੇਗੀ। ਇਸ ਵਿਚ ਐਡਵਾਂਸ ਸਕਿਓਰਿਟੀ ਫੀਚਰ ਦਿੱਤਾ ਜਾਵੇਗਾ।
Passport
ਸਰਕਾਰ ਈ-ਪਾਸਪੋਰਟ ਬਣਾਉਣ ਲਈ ਜਿਸ ਤਰ੍ਹਾਂ ਦੇ ਬੁਨਿਆਦੀ ਢਾਂਚੇ ਦੀ ਵਿਵਸਥਾ ਕਰ ਰਹੀ ਹੈ, ਉਸ ਵਿਚ ਆਈਟੀ ਬੁਨਿਆਦੀ ਢਾਂਚਾ ਅਤੇ ਹੱਲ ਉਪਲਬਧ ਕਰਵਾਉਣ ਵਾਲੀ ਏਜੰਸੀ ਨੂੰ ਹਰ ਘੰਟੇ 10,000 ਤੋਂ 20,000 ਈ ਪਾਸਪੋਰਟ ਜਾਰੀ ਕਰਨੇ ਹੋਣਗੇ। ਇਸ ਤਰ੍ਹਾਂ ਦੀ ਏਜੰਸੀ ਦਿੱਲੀ ਅਤੇ ਚੇਨਈ ਵਿਚ ਬਣਾਈ ਜਾਵੇਗੀ। ਭਾਰਤ ਸਰਕਾਰ ਦਾ ਰਾਸ਼ਟਰੀ ਸੂਚਨਾ ਕੇਂਦਰ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਨਾਲ ਮਿਲ ਕੇ ਇਸ ‘ਤੇ ਕੰਮ ਕਰ ਰਿਹਾ ਹੈ। ਇਸ ਤੋਂ ਬਾਅਦ ਭਾਰਤ ਦੇ ਸਾਰੇ 36 ਪਾਸਪੋਰਟ ਦਫਤਰ ਈ-ਪਾਸਪੋਰਟ ਹੀ ਜਾਰੀ ਕਰਨਗੇ।
Passport
ਵਧ ਰਹੇ ਸਾਈਬਰ ਹਮਲੇ, ਪਾਸਪੋਰਟ ਧੋਖਾਧੜੀ ਅਤੇ ਕੋਰੋਨਾ ਲਾਗ ਆਦਿ ਮਾਮਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਯੋਜਨਾ ‘ਤੇ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਈ-ਪਾਸਪੋਰਟ ਵਿਚ ਸੰਪਰਕ ਰਹਿਤ ਸੁਵਿਧਾ ਹੋ ਸਕਦੀ ਹੈ। ਭਾਰਤ ਤੋਂ ਪਹਿਲਾਂ ਹਾਂਗਕਾਂਗ ਅਤੇ ਸਿੰਗਾਪੁਰ ਆਦਿ ਦੇਸ਼ਾਂ ਵਿਚ ਇਸ ਤਰ੍ਹਾਂ ਦੇ ਈ-ਪਾਸਪੋਰਟ ਪ੍ਰਸਿੱਧ ਹਨ, ਜੋ ਸੁਰੱਖਿਅਤ ਹੋਣ ਦੇ ਨਾਲ ਨਾਲ ਸਫਲ ਵੀ ਹਨ।