ਪੀਐਮ ਮੋਦੀ ਨੂੰ ਤੋਹਫ਼ੇ ‘ਚ ਮਿਲੇ 576 ਸ਼ਾਲ, 964 ਕੱਪੜੇ, 88 ਪੱਗਾਂ ਤੇ ਜੈਕਟਾਂ ਦੀ ਹੋ ਰਹੀ ਨਿਲਾਮੀ
Published : Sep 14, 2019, 4:07 pm IST
Updated : Sep 14, 2019, 4:10 pm IST
SHARE ARTICLE
Pm Modi
Pm Modi

ਕੇਂਦਰੀ ਸੰਸਕ੍ਰਿਤੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਕੇਂਦਰ ਦੀ ਨਮਾਮਿ ਗੰਗੇ ਪ੍ਰੀਯੋਜਨਾ ਲਈ...

ਨਵੀਂ ਦਿੱਲੀ: ਕੇਂਦਰੀ ਸੰਸਕ੍ਰਿਤੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਕੇਂਦਰ ਦੀ ਨਮਾਮਿ ਗੰਗੇ ਪ੍ਰੀਯੋਜਨਾ ਲਈ ਫੰਡ ਜੋੜਨ ਦੇ ਮਕਸਦ ਤੋਂ ਪਿਛਲੇ ਇੱਕ ਸਾਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਨੁਮਾਇਸ਼ ਅਤੇ ਈ-ਨੀਲਾਮੀ ਦਾ ਸ਼ਨੀਵਾਰ ਨੂੰ ਉਦਘਾਟਨ ਕੀਤਾ। ਰਾਸ਼ਟਰੀ ਆਧੁਨਿਕ ਕਲਾ ਅਜਾਇਬ-ਘਰ ਵਿੱਚ ਸ਼ਾਲ, ਪਗੜੀਆਂ ਅਤੇ ਜੈਕੇਟਾਂ ਸਮੇਤ 2,700 ਤੋਂ ਜਿਆਦਾ ਯਾਦਗਾਰੀ ਚਿਨ੍ਹਾਂ ਦੀ ਸ਼ਨੀਵਾਰ ਤੋਂ ਲੈ ਕੇ 3 ਅਕਤੂਬਰ ਤੱਕ  https://pmmementos.gov.in/ ‘ਤੇ ਨੀਲਾਮੀ ਕੀਤੀ ਜਾਵੇਗੀ।

Memorandum to PM ModiMemorandum to PM Modi

ਪਟੇਲ ਨੇ ਦੱਸਿਆ ਕਿ ਰਾਸ਼ਟਰੀ ਆਧੁਨਿਕ ਕਲਾ ਅਜਾਇਬ-ਘਰ (ਐਨਜੀਐਮਏ) ‘ਚ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਲੋਕਾਂ ਲਈ ‘‘ਯਾਦਗਾਰੀ ਚਿਨ੍ਹ ਨਾਮ ਤੋਂ ਕਰੀਬ 500 ਯਾਦਗਾਰੀ ਚਿਨ੍ਹਾਂ ਦੀ ਨੁਮਾਇਸ਼ ਲਗਾਈ ਗਈ ਹੈ। ਉਨ੍ਹਾਂ ਨੇ ਦੱਸਿਆ, ‘‘ਜੋ ਯਾਦਗਾਰੀ ਚਿੰਨ੍ਹ ਦਿਖਾਏ ਹੋਏ ਹਨ ਉਨ੍ਹਾਂ ਨੂੰ ਹਰ ਹਫ਼ਤੇ ਬਦਲਿਆ ਜਾਵੇਗਾ।   ਤੋਹਫ਼ਿਆਂ ‘ਚ ਪੇਂਟਿੰਗਸ, ਯਾਦਾਗੀਰ ਚਿੰਨ੍ਹ, ਮੂਰਤੀਆਂ, ਸ਼ਾਲ, ਪਗੜੀ, ਜੈਕੇਟ ਅਤੇ ਰਵਾਇਤੀ ਸੰਗੀਤ ਯੰਤਰ ਸ਼ਾਮਲ ਹਨ। ਪਟੇਲ ਨੇ ਦੱਸਿਆ ਕਿ ਯਾਦਗਾਰੀ ਚਿੰਨ੍ਹਾਂ ਲਈ ਸਭ ਤੋਂ ਘੱਟ ਕੀਮਤ 200 ਰੁਪਏ ਅਤੇ ਵੱਧ ਤੋਂ ਵੱਧ 2.5 ਲੱਖ ਰੁਪਏ ਤੈਅ ਕੀਤੀ ਗਈ ਹੈ।

PM Modi gets auctionPM Modi gets auction

ਮੋਦੀ ਨੇ ਆਪਣੇ ਆਪ ਇਸ ਕੋਸ਼ਿਸ਼ ਦੀ ਸ਼ਾਬਾਸ਼ੀ ਕੀਤੀ ਹੈ ਅਤੇ ਲੋਕਾਂ ਨੂੰ ਇਸ ਵਿੱਚ ਭਾਗ ਲੈਣ ਦੀ ਬੇਨਤੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਈ-ਨੀਲਾਮੀ ਵੈਬਸਾਈਟ  ਦੇ ਲਿੰਕ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, ‘‘ਜੋ ਵੀ ਹੋ ਰਿਹਾ ਹੈ, ਮੇਰਾ ਹਮੇਸ਼ਾ ਉਸ ‘ਚ ਭਰੋਸਾ ਰਿਹਾ ਹੈ।

Memorandum to PM ModiMemorandum to PM Modi

ਪਿਛਲੇ ਇੱਕ ਸਾਲ ਵਿੱਚ ਮੈਨੂੰ ਜਿੰਨੇ ਵੀ ਗਿਫ਼ਟ ਅਤੇ ਯਾਦਗਾਰੀ ਚਿੰਨ੍ਹ ਮਿਲੇ ਹਨ। ਉਨ੍ਹਾਂ ਦੀ ਨੀਲਾਮੀ ਅੱਜ ਤੋਂ ਸ਼ੁਰੂ ਹੋ ਕੇ 3 ਅਕਤੂਬਰ ਤੱਕ ਹੋਵੇਗੀ। ਇਨ੍ਹਾਂ ਯਾਦਗਾਰੀ ਚਿੰਨ੍ਹਾਂ ਦੀ ਦਿੱਲੀ ‘ਚ ਇੰਡੀਆ ਗੇਟ ਦੇ ਨੇੜੇ ਐਨਜੀਐਮਏ ਵਿੱਚ ਨੁਮਾਇਸ਼ ਲਗਾਈ ਜਾਵੇਗੀ।  

ਪਟੇਲ ਨੇ ਕਿਹਾ ਕਿ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ‘‘ਜਿਨ੍ਹਾਂ ਨੇ ਦੇਸ਼ ਦੀ ਜੀਵਨ ਰੇਖਾ ਨੂੰ ਰਾਖਵਾਂ ਕਰਨ ਦੇ ਨੇਕ ਕੰਮ ਲਈ ਉਨ੍ਹਾਂ ਨੂੰ ਮਿਲੇ ਸਾਰੇ ਤੋਹਫ਼ੀਆਂ ਦੀ ਨੀਲਾਮੀ ਕਰਨ ਦਾ ਫੈਸਲਾ ਕੀਤਾ ਹੈ। ਯਾਦਗਾਰੀ ਚਿੰਨ੍ਹਾਂ ਵਿੱਚ 576 ਸ਼ਾਲ, 964 ਕੱਪੜੇ,  88 ਪਗੜੀਆਂ ਅਤੇ ਜੈਕੇਟਾਂ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement