1 ਅਕਤੂਬਰ ਤੋਂ ਲਾਗੂ ਹੋਵੇਗਾ ਸੋਧਿਆ ਕਾਨੂੰਨ
ਨਵੀਂ ਦਿੱਲੀ : 1 ਅਕਤੂਬਰ ਤੋਂ ਲਾਗੂ ਹੋਣ ਵਾਲੇ ਨਵੇਂ ਸੋਧੇ ਕਾਨੂੰਨ ਨਾਲ ਵਿਦਿਅਕ ਸੰਸਥਾਵਾਂ ਵਿਚ ਦਾਖ਼ਲਾ, ਡਰਾਈਵਿੰਗ ਲਾਇਸੈਂਸ ਲਈ ਅਰਜ਼ੀ, ਆਧਾਰ ਕਾਰਡ ਜਾਂ ਪਾਸਪੋਰਟ ਅਤੇ ਵਿਆਹ ਦੀ ਰਜਿਸਟ੍ਰੇਸ਼ਨ ਵਰਗੇ ਕਈ ਕੰਮਾਂ ਅਤੇ ਸੇਵਾਵਾਂ ਲਈ ਇਕ ਦਸਤਾਵੇਜ਼ ਵਜੋਂ ਜਨਮ ਸਰਟੀਫ਼ੀਕੇਟ ਦੀ ਵਰਤੋਂ ਕਰਨ ਦੀ ਸਹੂਲਤ ਮਿਲੇਗੀ। ਸੰਸਦ ਨੇ ਪਿਛਲੇ ਮਾਨਸੂਨ ਸੈਸ਼ਨ ਵਿਚ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ (ਸੋਧ) ਐਕਟ 2023 ਪਾਸ ਕੀਤਾ ਸੀ ਅਤੇ ਇਸ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 11 ਅਗੱਸਤ ਨੂੰ ਮਨਜ਼ੂਰੀ ਦਿਤੀ ਸੀ।
ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਮਿ੍ਰਤੁੰਜੇ ਕੁਮਾਰ ਨਰਾਇਣ ਦੁਆਰਾ ਜਾਰੀ ਇਕ ਨੋਟੀਫ਼ੀਕੇਸ਼ਨ ਅਨੁਸਾਰ, “ਜਨਮ ਅਤੇ ਮੌਤਾਂ ਦੀ ਰਜਿਸਟ੍ਰੇਸ਼ਨ (ਸੋਧ) ਐਕਟ, 2023 ਦੀ ਧਾਰਾ 1 ਦੀ ਉਪ-ਧਾਰਾ (2) ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਕੇਂਦਰ ਸਰਕਾਰ ਇਹ ਸੂਚਿਤ ਕਰਦੀ ਹੈ ਕਿ 1 ਅਕਤੂਬਰ, 2023 ਨੂੰ ਐਕਟ ਦੇ ਪ੍ਰਬੰਧ ਲਾਗੂ ਹੋ ਜਾਣਗੇ।’’
ਐਕਟ ਦੇ ਲਾਗੂ ਹੋਣ ਨਾਲ ਕਈ ਕਾਰਜਾਂ ਅਤੇ ਸੇਵਾਵਾਂ ਜਿਵੇਂ ਕਿ ਵਿਦਿਅਕ ਸੰਸਥਾਵਾਂ ਵਿਚ ਦਾਖ਼ਲਾ, ਡਰਾਈਵਿੰਗ ਲਾਇਸੈਂਸ ਲਈ ਅਰਜ਼ੀ, ਆਧਾਰ ਕਾਰਡ ਜਾਂ ਪਾਸਪੋਰਟ ਅਤੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਜਨਮ ਸਰਟੀਫ਼ੀਕੇਟ ਦੀ ਵਰਤੋਂ ਨੂੰ ਇਕ ਦਸਤਾਵੇਜ਼ ਵਜੋਂ ਵਰਤਣ ਦੀ ਸਹੂਲਤ ਮਿਲੇਗੀ।