
ਅਦਾਕਾਰ ਨਾਨਾ ਪਾਟੇਕਰ ਅਤੇ ਤਨੁਸ਼ਰੀ ਦੱਤਾ 'ਚ ਚਲਦਾ ਆ ਰਿਹਾ ਵਿਵਾਦ ਹੁਣ ਦਿਨੋਂ ਦਿਨ ਹੋਰ ਵਧਦਾ ਜਾ ਰਿਹਾ ਹੈ। ਨਾਨਾ ਪਾਟੇਕਰ 'ਤੇ ਸੈਕਸ਼ੁਅਲ ਹਰਾਸਮੈਂਟ ਦਾ ਇਲਜ਼ਾਮ...
ਬਾਲੀਵੁਡ : ਅਦਾਕਾਰ ਨਾਨਾ ਪਾਟੇਕਰ ਅਤੇ ਤਨੁਸ਼ਰੀ ਦੱਤਾ 'ਚ ਚਲਦਾ ਆ ਰਿਹਾ ਵਿਵਾਦ ਹੁਣ ਦਿਨੋਂ ਦਿਨ ਹੋਰ ਵਧਦਾ ਜਾ ਰਿਹਾ ਹੈ। ਨਾਨਾ ਪਾਟੇਕਰ 'ਤੇ ਸੈਕਸ਼ੁਅਲ ਹਰਾਸਮੈਂਟ ਦਾ ਇਲਜ਼ਾਮ ਲਗਾਉਣ ਤੋਂ ਬਾਅਦ ਤਨੁਸ਼ਰੀ ਦੱਤਾ ਨੇ ਹਾਲ ਹੀ ਵਿਚ ਐਮਐਨਐਸ ਪ੍ਰਧਾਨ ਰਾਜ ਠਾਕਰੇ 'ਤੇ ਨਿਸ਼ਾਨਾ ਸਾਧਿਆ। ਤਨੁਸ਼ਰੀ ਨੇ ਐਮਐਨਐਸ ਨੂੰ ਗੁੰਡਿਆਂ ਦੀ ਪਾਰਟੀ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਬਾਲ ਠਾਕਰੇ ਦੀ ਕੁਰਸੀ ਰਾਜ ਨੂੰ ਨਹੀਂ ਮਿਲੀ, ਇਸ ਲਈ ਅਪਣੇ ਆਪ ਨੂੰ ਸਾਬਤ ਕਰਨ ਲਈ ਉਹ ਅਪਣੇ ਗੁੰਡਿਆਂ ਨੂੰ ਤੋੜ-ਫੋੜ ਕਰਨ ਲਈ ਭੇਜਦੇ ਹਨ।
Tanushree Dutta accuses Nana Patekar
ਹੁਣ ਇਸ ਤੋਂ ਬਾਅਦ ਤਨੁਸ਼ਰੀ ਦੱਤਾ ਨੇ ਐਮਐਨਐਸ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਪਾਰਟੀ ਨੇ ਉਨ੍ਹਾਂ ਉਤੇ ਹਿੰਸਕ ਹਮਲਾ ਕਰਨ ਦੀ ਧਮਕੀ ਦਿਤੀ ਹੈ। ਨਾਨਾ ਪਾਟੇਕਰ ਵੱਲੋਂ ਵੀ ਮੈਨੂੰ ਧਮਕੀਆਂ ਮਿਲ ਰਹੀਆਂ ਹਨ। ਇਹਨਾਂ ਧਮਕੀਆਂ ਵਿਚ ਤਨੁਸ਼ਰੀ ਦੱਤਾ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ, ਜਿਸ ਦੇ ਲਈ ਉਨ੍ਹਾਂ ਨੇ ਮੁੰਬਈ ਪੁਲਿਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੂੰ ਸੁਰੱਖਿਆ ਦੇਣ ਅਤੇ ਮਦਦ ਕਰਨ ਲਈ ਮੁੰਬਈ ਪੁਲਿਸ ਦਾ ਧੰਨਵਾਦ। ਦੱਸ ਦਈਏ ਕਿ ਹਾਲ ਹੀ ਵਿਚ ਇੱਕ ਪ੍ਰੈਸ ਕਾਂਫਰੰਸ ਦੇ ਦੌਰਾਨ ਐਮਐਨਐਸ 'ਤੇ ਇਲਜ਼ਾਮ ਲਗਾਉਂਦੇ ਹੋਏ ਤਨੁਸ਼ਰੀ ਦੱਤਾ ਨੇ ਕਿਹਾ ਕਿ
Raj Thakre
ਤੋੜਫੋੜ ਕੌਣ ਕਰਦਾ ਹੈ ਸਾਡੀ ਇੰਡਸਟਰੀ ਵਿਚ ? ਐਮਐਨਐਸ ਕਰਦੀ ਹੈ ਨਹੀਂ ! ਰਾਜ ਠਾਕਰੇ ਨੂੰ ਬਾਲ ਠਾਕਰੇ ਦੀ ਕੁਰਸੀ ਚਾਹੀਦੀ ਸੀ। ਵਚਾਰੇ ਨੂੰ ਮਿਲੀ ਨਹੀਂ, ਬਾਲ ਠਾਕਰੇ ਦੇ ਬੇਟੇ (ਉੱਧਵ) ਨੂੰ ਮਿਲ ਗਈ। ਤਾਂ ਰਾਜ ਨੂੰ ਸਾਬਤ ਕਰਨਾ ਸੀ ਕਿ ਪੂਰੀ ਦੁਨੀਆਂ ਨੂੰ ਕਿ ਮੈਂ ਵੀ ਕਾਬਿਲ ਹਾਂ। ਨਲਾਇਕ ਜਦੋਂ ਖੁਦ ਨੂੰ ਲਾਇਕ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹੀ ਹੁੰਦਾ ਹੈ। ਜਿਸ ਨੂੰ ਵੀ ਤੋੜਫੋੜ ਕਰਵਾਉਣੀ ਹੁੰਦੀ ਹੈ, ਉਹ ਐਮਐਨਐਸ ਨਾਲ ਸੰਪਰਕ ਕਰਦਾ ਹੈ।
Tanushree Dutta accuses Nana Patekar
ਤਨੁਸ਼ਰੀ ਦੇ ਇਸ ਬਿਆਨ ਤੋਂ ਐਮਐਨਐਸ ਭੜਕ ਗਈ। ਐਮਐਨਐਸ ਚਿੱਤਰਪਟ ਸ਼ਾਖਾ ਦੇ ਪ੍ਰਧਾਨ ਬੇਹੱਦ ਖੋਪਕਰ ਨੇ ਸੰਪਾਦਕਾਂ ਨਾਲ ਗੱਲਬਾਤ ਕਰਦੇ ਹੋਏ ਅਦਾਕਾਰ ਤੁਨਸ਼ਰੀ ਦੱਤਾ ਦੀਆਂ ਟਿੱਪਣੀਆਂ ਨੂੰ ਟੀਵੀ ਸੀਰੀਅਲ ਬਿਗ ਬਾਸ ਵਿਚ ਵੜਣ ਦਾ ਜੁਗਾੜ ਦੱਸਿਆ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤਨੁਸ਼ਰੀ ਨੂੰ ਬਿਗ ਬਾਸ ਵਿਚ ਐਂਟਰੀ ਦਿਤੀ ਜਾਂਦੀ ਹੈ ਤਾਂ ਐਮਐਨਐਸ ਤੋਂ ‘ਖੱਲਖਟੈਕ’ (ਹਿੰਸਕ ਪ੍ਰਤੀਕਿਰਿਆ) ਹੋ ਕੇ ਰਹੇਗਾ।