
ਨਸ਼ੇ ਵਿਚ ਡਰਾਇਵਿੰਗ ਦੇ ਵੱਧਦੇ ਮਾਮਲਿਆਂ ਨੂੰ ਰੋਕਣ ਲਈ ਮਹਾਰਾਸ਼ਟਰ ਸਰਕਾਰ ਸ਼ਰਾਬ ਦੀ ਹੋਮ ਡਿਲਵਰੀ ਦੀ ਯੋਜਨਾ ਬਣਾ ਰਹੀ ਹੈ। ਜੇਕਰ ਅਜਿਹਾ ਹੋਇਆ ਤਾਂ ਮਹਾਰਾਸ਼ਟਰ ...
ਨਾਗਪੁਰ (ਭਾਸ਼ਾ):- ਨਸ਼ੇ ਵਿਚ ਡਰਾਇਵਿੰਗ ਦੇ ਵੱਧਦੇ ਮਾਮਲਿਆਂ ਨੂੰ ਰੋਕਣ ਲਈ ਮਹਾਰਾਸ਼ਟਰ ਸਰਕਾਰ ਸ਼ਰਾਬ ਦੀ ਹੋਮ ਡਿਲਵਰੀ ਦੀ ਯੋਜਨਾ ਬਣਾ ਰਹੀ ਹੈ। ਜੇਕਰ ਅਜਿਹਾ ਹੋਇਆ ਤਾਂ ਮਹਾਰਾਸ਼ਟਰ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਹੋਵੇਗਾ। ਖ਼ਬਰਾਂ ਅਨੁਸਾਰ ਰਾਜ ਦੇ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਇਹ ਕਦਮ ਸ਼ਰਾਬ ਇੰਡਸਟਰੀ ਲਈ 'ਗੇਮ ਚੇਂਜਰ' ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਈ ਕਾਮਰਸ ਕੰਪਨੀਆਂ ਦੇਸ਼ ਵਿਚ ਕੰਮ ਕਰਦੀਆਂ ਹਨ। ਸ਼ਰਾਬ ਦੀ ਹੋਮ ਡਿਲਵਰੀ ਦਾ ਤੰਤਰ ਵੀ ਉਸੀ ਤਰ੍ਹਾਂ ਕੰਮ ਕਰੇਗਾ। ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਲੋਕਾਂ ਨੂੰ ਕਰਿਆਨੇ ਅਤੇ ਸਬਜੀਆਂ ਘਰ ਵਿਚ ਮਿਲਦੀਆਂ ਹਨ ਉਸੇ ਤਰ੍ਹਾਂ ਸ਼ਰਾਬ ਵੀ ਮਿਲੇਗੀ। ਬਾਵਨਕੁਲੇ ਨੇ ਕਿਹਾ ਕਿ ਇਹ ਨਿਸ਼ਚਤ ਕਰਨ ਲਈ ਵੀ ਕਦਮ ਚੁੱਕੇ ਜਾਣਗੇ ਕਿ ਜਿਨ੍ਹਾਂ ਨੇ ਸ਼ਰਾਬ ਆਰਡਰ ਕੀਤੀ ਹੈ ਉਹ ਸ਼ਰਾਬ ਪੀਣ ਲਈ ਘੱਟੋ ਘੱਟ ਉਮਰ ਦੀ ਸ਼ਰਤ ਨੂੰ ਪੂਰਾ ਕਰਦਾ ਹੈ।
Adhaar
ਸ਼ਰਾਬ ਵਿਕਰੇਤਾ ਨੂੰ ਆਧਾਰ ਨੰਬਰ ਦੇ ਜਰੀਏ ਖਰੀਦਦਾਰ ਦੀ ਪਹਿਚਾਣ ਕਰਨੀ ਹੋਵੇਗੀ। ਰਿਪੋਰਟ ਦੇ ਅਨੁਸਾਰ ਮੰਤਰੀ ਨੇ ਇਹ ਵੀ ਕਿਹਾ ਕਿ ਬੋਤਲਾਂ ਉੱਤੇ ਜੀਓ ਟੈਗ (ਕਿਸੇ ਚੀਜ਼ ਦੇ ਸਥਾਨ ਦਾ ਪਤਾ ਲਗਾਉਣ ਲਈ ਤੰਤਰ) ਕੀਤਾ ਜਾਵੇਗਾ। ਖ਼ਬਰਾਂ ਅਨੁਸਾਰ ਬਾਵਨਕੁਲੇ ਨੇ ਕਿਹਾ ਟੈਗਿੰਗ ਬੋਤਲ ਦੇ ਢੱਕਣ ਉੱਤੇ ਕੀਤੀ ਜਾਵੇਗੀ। ਅਸੀਂ ਮੈਨਿਉਫੈਕਚਰਰ ਤੋਂ ਲੈ ਕੇ ਗਾਹਕ ਤੱਕ ਬੋਤਲ ਨੂੰ ਟ੍ਰੈਕ ਕਰ ਸਕਦੇ ਹਨ।
NCRB
ਇਹ ਨਕਲੀ ਸ਼ਰਾਬ ਅਤੇ ਤਸਕਰੀ ਦੀ ਵਿਕਰੀ ਨੂੰ ਰੋਕਣ ਵਿਚ ਮਦਦ ਕਰੇਗਾ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੀ ਇਕ ਰਿਪੋਰਟ ਦੇ ਅਨੁਸਾਰ ਸਾਲ 2015 ਵਿਚ ਸਾਰੀਆਂ ਸੜਕ ਦੁਰਘਟਨਾਵਾਂ ਵਿਚੋਂ 1.5% ਲਈ ਨਸ਼ੇ ਵਿਚ ਡਰਾਇਵਿੰਗ ਜ਼ਿੰਮੇਦਾਰ ਸੀ। ਅਜਿਹੀ ਘਟਨਾਵਾਂ ਵਿਚ ਮੌਤ ਦੀ ਵੀ ਸਭ ਤੋਂ ਜ਼ਿਆਦਾ ਗਿਣਤੀ ਸੀ। ਤੇਜੀ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਵਿਚ ਹੋਈ ਦੁਰਘਟਨਾਵਾਂ ਵਿਚ ਜਿੱਥੇ 30% ਅਤੇ 33% ਲੋਕਾਂ ਦੀ ਮੌਤ ਹੋਈ, ਉਥੇ ਹੀ ਨਸ਼ੇ ਵਿਚ ਡਰਾਇਵਿੰਗ ਵਿਚ ਹੋਈ ਦੁਰਘਟਨਾ ਵਿਚ 42% ਦੀ ਮੌਤ ਹੋਈ ਸੀ।