Advertisement

ਸ਼ਰਾਬ ਤੋਂ ਦੂਰ ਰਹਿਣਾ ਮੇਰੇ ਚੰਗਾ ਗੁਣ: ਟਰੰਪ

ਸਪੋਕਸਮੈਨ ਸਮਾਚਾਰ ਸੇਵਾ
Published Oct 3, 2018, 11:12 am IST
Updated Oct 3, 2018, 11:12 am IST
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਜ਼ਾਕੀਆ ਲਹਿਜੇ ਵਿਚ ਕਿਹਾ ਕਿ ਸ਼ਰਾਬ ਤੋਂ ਦੂਰ ਰਹਿਣਾ ਉਨ੍ਹਾਂ ਦੇ ਚੰਗੇ ਗੁਣਾਂ ਵਿਚ ਸ਼ਾਮਲ ਹੈ..........
Donald Trump
 Donald Trump

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਜ਼ਾਕੀਆ ਲਹਿਜੇ ਵਿਚ ਕਿਹਾ ਕਿ ਸ਼ਰਾਬ ਤੋਂ ਦੂਰ ਰਹਿਣਾ ਉਨ੍ਹਾਂ ਦੇ ਚੰਗੇ ਗੁਣਾਂ ਵਿਚ ਸ਼ਾਮਲ ਹੈ। ਟਰੰਪ ਨੇ ਸੰਭਾਵੀ ਸੁਪਰੀਮ ਕੋਰਟ ਦੇ ਜੱਜ ਅਹੁਦੇ ਲਈ ਨਾਮਜ਼ਦ ਬ੍ਰੇਅ ਕਾਵਾਨਾਹ ਵਲ ਇਸ਼ਾਰਾ ਕਰਦਿਆਂ ਇਹ ਟਿਪਣੀ ਕੀਤੀ। ਜਿਸਮਾਨੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਵਾਨਾਹ ਨੇ ਸੈਨੇਟ ਦੀ ਕਮੇਟੀ ਸਾਹਮਣੇ ਅਪਣੇ ਸਪੱਸ਼ਟੀਕਰਨ ਵਿਚ ਸ਼ਰਾਬ ਪੀਣ ਦੀ ਅਪਣੀ ਆਦਤ ਦਾ ਜ਼ਿਕਰ ਕੀਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ, 'ਮੈਂ ਪਿਆਕੜ ਨਹੀਂ ਹਾਂ।

ਮੈਂ ਈਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਮੈਂ ਅਪਣੀ ਜ਼ਿੰਦਗੀ ਵਿਚ ਕਦੇ ਬੀਅਰ ਵੀ ਨਹੀਂ ਪੀਤੀ, ਠੀਕ ਹੈ? ਇਹ ਮੇਰੇ ਕੁੱਝ ਚੰਗੇ ਗੁਣਾਂ ਵਿਚੋਂ ਇਕ ਹੈ। ਮੈਂ ਪੀਂਦਾ ਨਹੀਂ ਹਾਂ।' ਟਰੰਪ ਨੇ ਕਿਹਾ, 'ਜਦ ਵੀ ਉਹ ਕੋਈ ਚੀਜ਼ ਤਲਾਸ਼ ਰਹੇ ਹੁੰਦੇ ਹਨ, ਮੈਂ ਕਹਿੰਦਾ ਹਾਂ, ਮੈਂ ਕਦੇ ਸ਼ਰਾਬ ਨਹੀਂ ਪੀਤੀ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇ ਮੈਂ ਪੀਤੀ ਹੁੰਦੀ ਤਾਂ ਕਿਹੋ ਜਿਹੀ ਹਾਲਤ ਹੁੰਦੀ? ਮੈਂ ਦੁਨੀਆਂ ਵਿਚ ਬਿਹਤਰੀਨ ਹੁੰਦਾ ਪਰ ਮੈਂ ਕਦੇ ਨਹੀਂ ਪੀਤੀ। ਮੈਂ ਕਦੇ ਨਹੀਂ ਪੀਤੀ।'        (ਏਜੰਸੀ)

Advertisement
Advertisement

 

Advertisement