HAL ਦੇ 20 ਹਜ਼ਾਰ ਮੁਲਾਜ਼ਮ ਹੜਤਾਲ 'ਤੇ
Published : Oct 14, 2019, 4:08 pm IST
Updated : Oct 14, 2019, 4:08 pm IST
SHARE ARTICLE
20,000 employees of HAL are on strike
20,000 employees of HAL are on strike

ਤਨਖ਼ਾਹਾਂ 'ਚ ਵਾਧੇ ਦੀ ਕਰ ਰਹੇ ਹਨ ਮੰਗ

ਨਵੀਂ ਦਿੱਲੀ : ਹਿੰਦੋਸਤਾਨ ਏਅਰੋਨੋਟਿਕਸ ਲਿਮਟਿਡ (ਐਚ.ਏ.ਐਲ.) ਦੇ 20 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੇ ਤਨਖਾਹਾਂ 'ਚ ਵਾਧੇ ਦੀ ਮੰਗ ਨੂੰ ਲੈ ਕੇ 14 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੁਲਾਜ਼ਮਾਂ ਨੇ ਮੈਨੇਜਮੈਂਟ ਵਿਰੁਧ ਨਾਹਰੇਬਾਜ਼ੀ ਕੀਤੀ। ਸੰਗਠਨ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਇਹ ਦੇਸ਼ ਪਧਰੀ ਹੜਤਾਲ ਅਣਮਿੱਥੇ ਸਮੇਂ ਲਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਧਿਕਾਰੀਆਂ ਨੇ ਆਪਣੀਆਂ ਤਨਖਾਹਾਂ ਤਾਂ ਵਧਾ ਲਈਆਂ ਪਰ ਮੁਲਾਜ਼ਮਾਂ 'ਤੇ ਧਿਆਨ ਨਾ ਦਿੱਤਾ। 

20,000 employees of HAL are on strike20,000 employees of HAL are on strike

ਮੈਨੇਜਮੈਂਟ ਨਾਲ 11ਵੇਂ ਦੌਰ ਦੀ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਮੁਲਾਜ਼ਮਾਂ ਨੇ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ। 1 ਜਨਵਰੀ 2017 ਤੋਂ ਬਾਅਦ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੋਈ ਵਾਧਾ ਨਹੀਂ ਹੋਇਆ ਹੈ। ਅੰਤਮ ਵਾਰ ਸੰਸ਼ੋਧਤ ਕੀਤੀ ਗਈ ਤਨਖਾਹ ਨੂੰ ਸਾਲ 2012 'ਚ 5 ਸਾਲ ਲਈ ਕੀਤਾ ਗਿਆ ਸੀ। ਆਲ ਇੰਡੀਆ ਐਚ.ਏ.ਐਲ. ਟਰੇਡ ਯੂਨੀਅਨ ਕੋਆਰਡੀਨੇਸ਼ਨ ਕਮੇਟੀ (AIHALTUCC) ਨੇ ਐਤਵਾਰ ਨੂੰ ਕਿਹਾ ਸੀ ਕਿ ਮੈਨੇਜਮੈਂਟ ਨਾਲ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਅਸੀ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾ ਰਹੇ ਹਾਂ। AIHALTUCC ਦੇ ਚੀਫ਼ ਕੰਵੇਨਰ ਸੂਰਿਆਦੇਵੜਾ ਚੰਦਰਸ਼ੇਖਰ ਨੇ ਕਿਹਾ, "ਅਸੀ ਦੇਸ਼ ਦੇ ਸਾਰੇ 9 ਐਚਏਐਲ ਯੂਨਿਟਾਂ 'ਚ ਹੜਤਾਲ ਕਰ ਰਹੇ ਹਾਂ। ਕੁਲ 10 ਹਜ਼ਾਰ ਮੁਲਾਜ਼ਮ ਕੰਮ ਨਹੀਂ ਕਰਨਗੇ ਅਤੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ।

20,000 employees of HAL are on strike20,000 employees of HAL are on strike

ਜ਼ਿਕਰਯੋਗ ਹੈ ਕਿ ਭਾਰਤ ਦੀ ਜਲ, ਥਲ ਅਤੇ ਹਵਾਈ ਤਿੰਨਾਂ ਸੈਨਾਵਾਂ ਲਈ ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਬਣਾਉਣ ਵਾਲੀ ਸਰਕਾਰੀ ਕੰਪਨੀ ਐਚ.ਏ.ਐਲ. ਦੇ ਦੇਸ਼ ਭਰ 'ਚ 16 ਮੈਨੁਫੈਕਚਰਿੰਗ ਪਲਾਂਟ ਹਨ। ਇਸ ਦੇ ਨਾਲ ਹੀ 9 ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਵੀ ਹਨ, ਜਿਨ੍ਹਾਂ 'ਚ 30 ਹਜ਼ਾਰ ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ। ਐਚ.ਏ.ਐਲ. ਦੀਆਂ ਇਹ ਯੂਨਿਟਾਂ ਬੰਗਲੁਰੂ, ਹੈਦਰਾਬਾਦ, ਉੜੀਸਾ ਦੇ ਕੋਰਾਪੁਟ, ਲਖਨਊ ਅਤੇ ਨਾਸਿਕ 'ਚ ਹਨ। ਐਚ.ਏ.ਐਲ. ਦਾ ਕਾਰਪੋਰੇਟ ਹੈਡਕੁਆਰਟਰ ਵੀ ਬੰਗਲੁਰੂ 'ਚ ਹੈ। ਐਚ.ਏ.ਐਲ. ਦੇਸ਼ ਦੀਆਂ ਫ਼ੌਜਾਂ (ਥਲ, ਜਲ ਅਤੇ ਹਵਾਈ) ਲਈ ਸਵਦੇਸ਼ੀ ਲੜਾਕੂ ਜਹਾਜ਼, ਹੈਲੀਕਾਪਟਰ ਅਤੇ ਏਅਰੋਨੋਟਿਕਲ ਇੰਜਨ ਤਿਆਰ ਕਰਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement