
ਸੋਸ਼ਲ ਮੀਡੀਆਂ ਤੇ ਖ਼ੂਬ ਉਡਿਆ ਮਜ਼ਾਕ
ਮਥੂਰਾ: ਸੋਸ਼ਲ ਮੀਡੀਆ 'ਤੇ ਬਾਬਾ ਰਾਮਦੇਵ ਦੇ ਯੋਗ ਕਰਦਿਆਂ ਹਾਥੀ ਤੋਂ ਹੇਠਾਂ ਡਿੱਗਣ ਦੀ ਵੀਡੀਉ ਖੂਬ ਵਾਇਰਲ ਹੋ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਬਾਬਾ ਰਾਮਦੇਵ ਸੋਮਵਾਰ ਨੂੰ ਮਥੁਰਾ ਦੇ ਰਮਣਰੇਤੀ ਆਸ਼ਰਮ 'ਚ ਸੰਤਾਂ ਨੂੰ ਯੋਗਾ ਸਿਖਾ ਰਹੇ ਸਨ।
Ramdev falls from elephant while doing yoga
ਬਾਬਾ ਰਾਮਦੇਵ ਹਾਥੀ 'ਤੇ ਯੋਗਾ ਕਰਦੇ ਸਮੇਂ ਥੱਲੇ ਡਿੱਗ ਗਏ, ਹਾਲਾਂਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਦੀ ਇਹ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ, ਜੋ ਕਰੀਬ 22 ਸਕਿੰਟ ਦੀ ਹੈ ਜਿਸ 'ਚ ਬਾਬਾ ਹਾਥੀ ਉਪਰ ਬੈਠ ਕੇ ਯੋਗਾ ਕਰ ਰਹੇ ਹਨ।
Baba Ramdev
ਅਚਾਨਕ ਹਾਥੀ ਹਿਲਦਾ ਹੈ ਅਤੇ ਬਾਬਾ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਹੇਠਾਂ ਡਿੱਗ ਜਾਂਦੇ ਹਨ। ਹਾਲਾਂਕਿ ਉਹਨਾਂ ਨੂੰ ਕੋੋਈ ਗੰਭੀਰ ਸੱਚ ਨਹੀਂ ਵੱਜੀ। ਵੱਖ-ਵੱਖ ਸੋਸ਼ਲ ਸਾਈਟਸ ਚੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਾਬਾ ਰਾਨਦੇਵ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ, ਲੋਕਾਂ ਵੱਲੋਂ ਵੱਡੀ ਗਿਣਤੀ 'ਚ ਕੁਮੈਂਟ ਵੀ ਕੀਤੇ ਜਾ ਰਹੇ ਹਨ।