ਸੜਕ ਹਾਦਸਿਆਂ ਦੀ ਤਹਿ ਤੱਕ ਜਾਣ ਲਈ ਸ਼ੁਰੂ ਹੋਈ ਨਵੀਂ ਮੁਹਿੰਮ 
Published : Oct 14, 2022, 12:47 pm IST
Updated : Oct 14, 2022, 12:47 pm IST
SHARE ARTICLE
A new campaign started to get to the bottom of road accidents
A new campaign started to get to the bottom of road accidents

ਅਧਿਕਾਰੀਆਂ ਨੂੰ ਦਿਤੀ ਜਾ ਰਹੀ ਹੈ ਸਿਖਲਾਈ 

ਨਵੀਂ ਦਿੱਲੀ: ਸੜਕ ਹਾਦਸਿਆਂ ਨੂੰ ਰੋਕਣ ਲਈ ਜਿਥੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਸੜਕ ਟਰਾਂਸਪੋਰਟ ਮੰਤਰਾਲੇ ਵਲੋਂ ਇੱਕ ਹੋਰ ਕਦਮ ਚੁੱਕਿਆ ਜਾ ਰਿਹਾ ਹੈ ਜਿਸ ਤਹਿਤ ਜੇਕਰ ਕਿਸੇ ਵੀ ਸੜਕ ਹਾਦਸਾ ਹੁੰਦਾ ਹੈ ਤਾਂ ਉਸ ਦਾ ਜ਼ਿਮੇਵਾਰ ਸਿਰਫ ਡਰਾਈਵਰ ਨੂੰ ਨਹੀਂ ਮੰਨਿਆ ਜਾਵੇਗਾ ਸਗੋਂ ਹਾਦਸੇ ਦੀ ਤਹਿ ਤੱਕ ਜਾਇਆ ਜਾਵੇਗਾ ਤਾਂ ਜੋ ਮੋਟਰ ਚਾਲਕਾਂ ’ਚ ਜਾਗਰੂਕਤਾ ਦੇ ਨਾਲ-ਨਾਲ ਰੋਡ ਡਿਜ਼ਾਈਨ ’ਤੇ ਹਰ ਕਦਮ 'ਤੇ ਨਜ਼ਰ ਰੱਖੀ ਜਾ ਸਕੇ। ਸਡ਼ਕ ਟਰਾਂਸਪੋਰਟ ਮੰਤਰਾਲੇ ਦੀ ਪਹਿਲ ’ਤੇ ਇੰਸਟੀਚਿਊਟ ਆਫ ਰੋਡ ਟ੍ਰੈਫਿਕ ਐਜੂਕੇਸ਼ਨ (ਆਈਆਰਟੀਈ) ’ਚ ਅੱਠ ਸੂਬਿਆਂ ਦੇ 30 ਤੋੋਂ ਜ਼ਿਆਦਾ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ।

ਸਭ ਤੋਂ ਜ਼ਿਆਦਾ ਹਾਦਸਿਆਂ ਵਾਲਾ ਸੂਬਾ ਉੱਤਰ ਪ੍ਰਦੇਸ਼ ਵੀ ਇਸ ਵਿਚ ਸ਼ਾਮਲ ਹੈ। ਟ੍ਰੈਫਿਕ ਤੇ ਪੁਲਿਸ ਅਧਿਕਾਰੀਆਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਫੋਰੈਂਸਿਕ ਸਾਇੰਸ ਨਾਲ ਵੀ ਜੋਡ਼ਿਆ ਜਾ ਰਿਹਾ ਹੈ। ਮਕਸਦ ਇਹ ਹੈ ਕਿ ਕਿਸੇ ਸਡ਼ਕ ਹਾਦਸੇ ਦੀ ਇਕ ਵਿਸਥਾਰਤ ਰਿਪੋਰਟ ਤਿਆਰ ਕੀਤੀ ਜਾਵੇ, ਜਿਸ ਨਾਲ ਉਸ ਦੀ ਅਸਲੀ ਵਜ੍ਹਾ ਸਮਝਣ ’ਚ ਆਸਾਨੀ ਹੋਵੇ।

ਭਾਰਤ ’ਚ ਹਰ ਸਾਲ ਸਡ਼ਕ ਹਾਦਸਿਆਂ ’ਚ ਲਗਪਗ ਡੇਢ ਤੋਂ ਦੋ ਲੱਖ ਲੋਕਾਂ ਦੀ ਜਾਨ ਜਾਂਦੀ ਹੈ। ਦੱਸ ਦੇਈਏ ਕਿ ਫਰੀਦਾਬਾਦ ’ਚ ਸੂਬਿਆਂ ਦੇ ਵੱਡੇ ਅਧਿਕਾਰੀਆਂ ਦੀ ਪੰਜ ਰੋਜ਼ਾ ਵਰਕਸ਼ਾਪ ਲਗਾਈ ਗਈ। ਇੰਸਟੀਚਿਊਟ ਦੇ ਪ੍ਰੈਜ਼ੀਡੈਂਟ ਤੇ ਸਡ਼ਕ ਸੁਰੱਖਿਆ ਦੇ ਮਾਹਿਰ ਰੋਹਿਤ ਬਲੂਜਾ ਦੇ ਮੁਤਾਬਕ, 10 ਅਕਤੂਬਰ ਤੋਂ ਸ਼ੁਰੂ ਹੋਈ ਵਰਕਸ਼ਾਪ ’ਚ ਪੰਜ ਦਿਨਾਂ ਤਕ ਸਡ਼ਕ ਇੰਜੀਨੀਅਰਿੰਗ, ਮੋਟਰ ਲਾਇਸੈਂਸਿੰਗ ਤੇ ਪੁਲਿਸ ਦੇ ਅਧਿਕਾਰੀਆਂ ਨੇ ਟ੍ਰੈਫਿਕ ਕੰਜੈਸ਼ਨ, ਜਾਮ, ਨਿਯਮਾਂ ਦੀ ਉਲੰਘਣਾ ਦੇ ਮਾਮਲਿਆਂ ਨੂੰਸਮਝਣ ’ਤੇ ਜ਼ੋਰ ਦਿੱਤੋ ਗਿਆ। ਇਹ ਪ੍ਰੋਗਰਾਮ ਮੰਤਰਾਲੇ ਦੇ ਕੈਪਿਸਿਟੀ ਬਿਲਡਿੰਗ ਅਭਿਆਨ ਦਾ ਹਿੱਸਾ ਹੈ।

ਜ਼ਿਕਰਯੋਗ ਹੈ ਕਿ ਹਾਲੀਆ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਹਾਦਸੇ ’ਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸਰਕਾਰ ਚਾਹੁੰਦੀ ਹੈ ਕਿ ਜਿੰਨਾ ਧਿਆਨ ਸਡ਼ਕ ਦੇ ਤੇਜ਼ੀ ਨਾਲ ਨਿਰਮਾਣ ’ਤੇ ਦਿਤਾ ਜਾਂਦਾ ਹੈ ਉਸ ਤਰ੍ਹਾਂ ਹੀ ਡਿਜ਼ਾਈਨ ’ਤੇ ਵੀ ਨਜ਼ਰ ਰੱਖੀ ਜਾਵੇ। ਇਸੇ ਮਕਸਦ ਨਾਲ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement