ਓਮ ਪ੍ਰਕਾਸ਼ ਚੌਟਾਲਾ ਨੇ ਬੇਟੇ ਅਜੇ ਚੌਟਾਲਾ ਨੂੰ ਕੱਢਿਆ ਪਾਰਟੀ ਤੋਂ ਬਾਹਰ
Published : Nov 14, 2018, 8:25 pm IST
Updated : Nov 14, 2018, 8:25 pm IST
SHARE ARTICLE
Om Prakash Chautala and Ajay Chautala
Om Prakash Chautala and Ajay Chautala

ਚੌਟਾਲਾ ਪਰਵਾਰ ਵਿਚ ਆਪਸੀ ਵਿਵਾਦ ਵੱਧ ਗਿਆ ਹੈ ਅਤੇ ਇੰਡੀਅਨ ਨੈਸ਼ਨਲ ਲੋਕਦਲ (ਇਨੇਲੋ) ਪ੍ਰਮੁੱਖ ਓਮਪ੍ਰਕਾਸ਼ ਚੌਟਾਲਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ...

ਚੰਡੀਗੜ੍ਹ : (ਭਾਸ਼ਾ) ਚੌਟਾਲਾ ਪਰਵਾਰ ਵਿਚ ਆਪਸੀ ਵਿਵਾਦ ਵੱਧ ਗਿਆ ਹੈ ਅਤੇ ਇੰਡੀਅਨ ਨੈਸ਼ਨਲ ਲੋਕਦਲ (ਇਨੇਲੋ) ਪ੍ਰਮੁੱਖ ਓਮਪ੍ਰਕਾਸ਼ ਚੌਟਾਲਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਇਲਜ਼ਾਮ ਲਗਾ ਕੇ ਅਪਣੇ ਬੇਟੇ ਅਜੈ ਸਿੰਘ ਨੂੰ ਪਾਰਟੀ ਦੀ ਮੁਢਲੀ ਮੈਂਬਰੀ ਤੋਂ ਬਾਹਰ ਕੱਢ ਦਿਤਾ ਹੈ। ਇਹ ਫ਼ੈਸਲਾ ਸੋਮਵਾਰ ਨੂੰ ਲਿਆ ਗਿਆ ਅਤੇ ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਪੱਖ ਦੇ ਨੇਤਾ ਅਤੇ ਅਜੇ ਦੇ ਛੋਟੇ ਭਰਾ ਅਭੇ ਸਿੰਘ ਚੌਟਾਲਾ ਨੇ ਬੁੱਧਵਾਰ ਨੂੰ ਬੁਲਾਈ ਗਈ ਪ੍ਰੈਸ ਕਾਂਨਫਰੰਸ ਵਿਚ ਇਸ ਦਾ ਐਲਾਨ ਕੀਤਾ। 

Om Prakash Chautala and Ajay ChautalaOm Prakash Chautala and Ajay Chautala

ਅਜੈ ਸਿੰਘ ਇਸ ਸਮੇਂ ਪੈਰੋਲ 'ਤੇ ਦੋ ਹਫਤਿਆਂ ਲਈ ਜੇਲ੍ਹ ਤੋਂ ਬਾਹਰ ਹੈ। ਉਹ ਸਾਬਕਾ ਮੁੱਖ ਮੰਤਰੀ ਅਤੇ ਅਪਣੇ ਪਿਤਾ ਓ ਪੀ ਚੌਟਾਲਾ ਦੇ ਨਾਲ ਪ੍ਰਦੇਸ਼ ਵਿਚ ਅਧਿਆਪਕਾਂ ਦੀ ਭਰਤੀ ਦੇ ਘਪਲੇ ਦੇ ਸਬੰਧ ਵਿਚ 10 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਦੋ ਹਫਤੇ ਪਹਿਲਾਂ ਇਨੇਲੋ ਪ੍ਰਮੁੱਖ ਨੇ ਹਿਸਾਰ ਤੋਂ ਸਾਂਸਦ ਦੁਸ਼ਯੰਤ ਅਤੇ ਉਨ੍ਹਾਂ ਦੇ ਭਰਾ ਦਿਗਵਿਜੈ ਨੂੰ ਪਾਰਟੀ ਤੋਂ ਬਾਹਰ ਕੱਢ ਦਿਤਾ ਸੀ। ਅਜੈ ਸਿੰਘ ਦੀ ਪਤਨੀ ਅਤੇ ਇਨੇਲੋ ਵਿਧਾਇਕ ਨੈਨਾ ਚੌਟਾਲਾ ਨੇ ਅਪਣੇ ਦੋਨਾਂ ਬੇਟਿਆਂ ਦੇ ਵਿਰੁਧ ਕਾਰਵਾਈ ਤੋਂ ਬਾਅਦ ਪਾਰਟੀ ਦੇ ਅੰਦਰ ਰਹਿ ਕੇ ਨਿੰਦਾ ਕਰਨ ਵਾਲੇ ਲੋਕਾਂ ਦੀ ਬਹੁਤ ਆਲੋਚਨਾ ਕੀਤੀ ਸੀ

Om Prakash ChautalaOm Prakash Chautala

ਪਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨ ਸਬੰਧੀ ਕਾਰਵਾਈ  ਤੋਂ ਵੱਖ ਰੱਖਿਆ ਗਿਆ। ਇਨੇਲੋ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਸ਼ੋਕ ਅਰੋੜਾ ਨੇ ਅਭੇ ਸਿੰਘ ਚੌਟਾਲਾ ਦੀ ਹਾਜ਼ਰੀ ਵਿਚ ਅਜੈ ਸਿੰਘ ਨੂੰ ਪਾਰਟੀ ਤੋਂ ਬਾਹਰ ਕੱਢਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਪਾਰਟੀ ਦੇ 18 ਵਿਧਾਇਕਾਂ ਵਿਚੋਂ ਨੌਂ ਵਿਧਾਇਕਾਂ ਅਤੇ ਤਿੰਨ ਸਾਂਸਦਾਂ ਵਿਚੋਂ ਦੋ ਨੂੰ ਬਾਹਰ ਕੱਢਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਇਸ ਸਬੰਧ ਵਿਚ ਓਮ ਪ੍ਰਕਾਸ਼ ਚੌਟਾਲਾ ਵਲੋਂ ਦਸਖ਼ਤੀ ਪੱਤਰ ਪੱਤਰਕਾਰਾਂ ਨੂੰ ਦਿਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement