ਪਾਕਿ ਰੇਂਜਰ ਨਾਲ ਹੱਥ ਮਿਲਾਉਣ 'ਤੇ ਸੰਨੀ ਦਿਓਲ ਦੀ ਹੋਣ ਲੱਗੀ 'ਸਿੱਧੂ' ਨਾਲ ਤੁਲਨਾ
Published : Nov 14, 2019, 1:43 pm IST
Updated : Nov 14, 2019, 1:43 pm IST
SHARE ARTICLE
Sunny deol shakes hands with Pakistani rangers
Sunny deol shakes hands with Pakistani rangers

ਸੰਨੀ ਦਿਓਲ ਨੇ ਪਾਕਿਸਤਾਨ ਦੇ ਰੇਂਜਰ ਨਾਲ ਹੱਥ ਮਿਲਾਇਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈਆਂ।

ਨਵੀਂ ਦਿੱਲੀ: ਗੁਰਦਾਸਪੁਰ ਤੋਂ ਭਾਜਪਾ ਸੰਸਦ ਸੰਨੀ ਦਿਓਲ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸਨ। ਉਹ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਦਾ ਵੀ ਹਿੱਸਾ ਸਨ। ਭਾਰਤ ਵੱਲੋਂ ਇਸ ਲਾਂਘੇ ਦੇ ਇੰਟੀਗ੍ਰੇਟਡ ਚੈੱਕ ਪੋਸਟ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਪਾਕਿਸਤਾਨ ਵੱਲੋਂ ਲਾਂਘੇ ਦਾ ਉਦਘਾਟਨ ਪਾਕਿ ਪੀਐਮ ਇਮਰਾਨ ਖ਼ਾਨ ਨੇ ਕੀਤਾ ਸੀ।


ਜਦੋਂ ਸੰਨੀ ਦਿਓਲ ਪਾਕਿਸਤਾਨ ਤੋਂ ਵਾਪਸ ਪਰਤੇ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਦੀ ਯਾਤਰਾ ਕਿਵੇਂ ਰਹੀ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਇਹ ਯਾਤਰਾ ਬਹੁਤ ਵਧੀਆ ਰਹੀ। ਇਸ ਦੇ ਨਾਲ ਹੀ ਉਹਨਾਂ ਨੇ ਉਮੀਦ ਪ੍ਰਗਟਾਈ ਕਿ ਲਾਂਘਾ ਦੋਵੇਂ ਦੇਸ਼ਾਂ ਵਿਚ ਸ਼ਾਂਤੀ ਬਣਾ ਕੇ ਰੱਖਣ ਵਿਚ ਮਦਦ ਕਰੇਗਾ। ਉਹਨਾਂ ਕਿਹਾ ਸੀ ਕਿ ਇਹ ਸਾਂਤੀ ਲਈ ਚੁੱਕਿਆ ਗਿਆ ਇਕ ਕਦਮ ਹੈ।


ਇਸ ਦੌਰਾਨ ਸੰਨੀ ਦਿਓਲ ਨੇ ਪਾਕਿਸਤਾਨ ਦੇ ਰੇਂਜਰ ਨਾਲ ਹੱਥ ਮਿਲਾਇਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈਆਂ। ਹੁਣ ਲੋਕ ਇਸ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨੇ ਲਗਾ ਰਹੇ ਹਨ। ਇਕ ਨੇ ਲਿਖਿਆ, ‘ਇਕ ਪਾਕਿਸਤਾਨੀ ਰੇਂਜਰ ਨਾਲ ਹੱਥ ਮਿਲਾਉਣ ਦੀ ਹਿੰਮਤ ਕਿਵੇਂ ਹੋ ਗਈ, ਨਵਜੋਤ ਸਿੱਧੂ ਦੀ। ਇਸ ‘ਦੇਸ਼ ਧ੍ਰੋਹੀ 39 ਦਾ ਬਾਈਕਾਟ ਕੀਤਾ ਜਾਵੇ’। ਇਸ ਟਵੀਟ ‘ਤੇ ਇਕ ਨੇ ਜਵਾਬ ਦਿੱਤਾ, ‘ਓਹ ਰੁਕੋ, ਉਹ ਭਾਜਪਾ ਵਿਧਾਇਕ ਹੈ। ਉਹਨਾਂ ਕੋਲ ਪਾਕਿਸਤਾਨ ਰੇਂਜਰ ਨਾਲ ਹੱਥ ਮਿਲਾਉਣ ਦਾ ਕੋਈ ਸਹੀ ਕਾਰਣ ਰਿਹਾ ਹੋਵੇਗਾ’


ਇਸੇ ਤਰ੍ਹਾਂ ਦਾ ਇਕ ਹੋਰ ਟਵੀਟ ਕੀਤਾ ਗਿਆ, ਜਿਸ ਵਿਚ ਕਿਹਾ ਗਿਆ, ‘ਚੰਗਾ ਹੋਇਆ ਕਿ ਪਾਕਿ ਰੇਂਜਰ ਨਾਲ ਭਾਜਪਾ ਸੰਸਦ ਸੰਨੀ ਦਿਓਲ ਹੈ। ਸੋਚੋ ਜੇਕਰ ਇਹਨਾਂ ਦੀ ਥਾਂ ਰਾਹੁਲ ਗਾਂਧੀ, ਕਨ੍ਹਈਆ ਕੁਮਾਰ, ਓਵੈਸੀ ਜਾਂ ਫਿਰ ਵਿਰੋਧੀ ਧਿਰ ਦਾ ਕੋਈ ਹੋਰ ਆਗੂ ਹੁੰਦਾ ਤਾਂ ਉਹਨਾਂ ਨੂੰ ‘ਦੇਸ਼ ਧ੍ਰੋਹੀ’ ਕਰਾਰ ਦਿੱਤਾ ਗਿਆ ਹੁੰਦਾ। ਇੰਡੀਅਨ ਟੀਆਰਪੀ ਮੀਡੀਆ ਵਿਚ ਬਹਿਸ ਚਲਦੀ’।


ਦੱਸ ਦਈਏ ਜਦੋਂ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨੀ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਈ ਸੀ ਤਾਂ ਉਸ ਮੌਕੇ ਸਿਆਸਤਦਾਨਾਂ ਨੇ ਉਹਨਾਂ ‘ਤੇ ਕਈ ਤਰ੍ਹਾਂ ਦੇ ਹਮਲੇ ਕੀਤੇ ਸਨ। ਉਸ ਸਮੇਂ ਸਿੱਧੂ ਦੀ ਕਾਫ਼ੀ ਅਲੋਚਨਾ ਕੀਤੀ ਗਈ ਸੀ। ਇਸ ਲਈ ਹੁਣ ਜਦੋਂ ਸੰਨੀ ਦਿਓਲ ਪਾਕਿਸਤਾਨ ਗਏ ਅਤੇ ਉਹਨਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਲੋਕਾਂ ਨੇ ਸਿੱਧੂ ਵਾਲੀ ਘਟਨਾ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ।

Navjot Sidhu and BajwaNavjot Sidhu and Bajwa

ਪਾਕਿਸਤਾਨੀ ਰੇਂਜਰ ਨਾਲ ਹੱਥ ਮਿਲਾਉਣ ਤੋਂ ਇਲਾਵਾ ਵੀ ਸੰਨੀ ਦਿਓਲ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਉਹਨਾਂ ਦੇ ਦੌਰੇ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਟਵੀਟ ਕਰ ਰਹੇ ਹਨ।  ਲੋਕ ਉਹਨਾਂ ਦੀ ਫਿਲਮ ਗਦਰ ਦੇ ਡਾਇਲਾਗ ਨੂੰ ਲਿਖ ਕੇ ਵੀ ਵੱਖ-ਵੱਖ ਤਰ੍ਹਾਂ ਦੇ ਟਵੀਟ ਕਰ ਰਹੇ ਹਨ। ਇਸ ਦੌਰਾਨ ਜਦੋਂ ਪਾਕਿ ਪੀਐਮ ਇਮਰਾਨ ਖ਼ਾਨ ਸ਼ਰਧਾਲੂਆਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਹਨਾਂ ਨੇ ਕਸ਼ਮੀਰ ਮੁੱਦੇ ਦਾ ਜ਼ਿਕਰ ਕੀਤਾ। ਇਸ ਦੌਰਾਨ ਸੰਨੀ ਦਿਓਲ ਸ਼ਾਂਤ ਹੋ ਕਿ ਉਹਨਾਂ ਨੂੰ ਸੁਣ ਰਹੇ ਸੀ। ਇਸ ਗੱਲ ‘ਤੇ ਵੀ ਪਾਕਿਸਤਾਨ ਦੇ ਲੋਕ ਸੋਸ਼ਲ ਮੀਡੀਆ ‘ਤੇ ਸਵਾਲ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement