ਫੇਰ ਹੋਈ ਪੰਜਾਬ ‘ਚ ਸਿੱਧੂ-ਸਿੱਧੂ, ਲੋਕਾਂ ਨੇ ਕਰਤੀ ਸਿੱਧੂ ‘ਤੇ ਫੁੱਲਾਂ ਦੀ ਵਰਖਾ
Published : Nov 13, 2019, 8:55 am IST
Updated : Nov 13, 2019, 9:02 am IST
SHARE ARTICLE
Sidhu celebrated Parkash Purab at Gurudwara Nanaksar Verka
Sidhu celebrated Parkash Purab at Gurudwara Nanaksar Verka

ਸੰਗਤਾਂ ਨੇ ਸਿੱਧੂ ਨੂੰ ਭਵਿੱਖ ਦਾ ਮੁੱਖ ਮੰਤਰੀ ਕਰਾਰ ਦਿੰਦਿਆਂ ਕੀਤੀ ਨਾਹਰੇਬਾਜ਼ੀ

ਅੰਮ੍ਰਿਤਸਰ 12 ਨਵਬੰਰ (ਸੁਖਵਿੰਦਰਜੀਤ ਸਿੰਘ ਬਹੋੜੂ, ਅਵਤਾਰ ਸਿੰਘ ਆਹੁਜਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰੱਲ ਸਕੱਤਰ ਮਾਸਟਰ ਹਰਪਾਲ ਸਿੰਘ ਵੇਰਕਾ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸ਼ੁਕਰਾਨੇ ਵਜੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਪਾਏ ਗਏ, ਜਿਸ ਵਿਚ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਸ਼ਮੂਲੀਅਤ ਕੀਤੀ। ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਪਣੇ ਹਲਕੇ ਪੂਰਬੀ 'ਚ ਮਨਾਇਆ।

Sidhu celebrated Parkash Purab at Gurudwara Nanaksar VerkaSidhu celebrated Parkash Purab at Gurudwara Nanaksar Verka

ਸਿੱਧੂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਸਰ ਪੁੱਜਣ 'ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਸ਼ਾਨਦਾਰ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਇਸ ਇਤਿਹਾਸਕ ਦਿਨ 'ਤੇ ਲਾਂਘੇ ਦੀ ਮੁਕੰਮਲਤਾ ਦੋਵਾਂ ਮੁਲਕਾਂ ਦੇ ਸਹਿਯੋਗ ਨਾਲ ਹੋਈ ਹੈ। ਸੰਗਤਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਂ ਨੂੰ ਅਸਲੀ ਹੀਰੋ ਕਰਾਰ ਦਿਤਾ। ਦਸੂਹੇ ਦੀ ਸੰਗਤ ਨੇ ਸਾਢੇ ਪੰਜ ਸੋ ਕੁਇਟਲ ਫੁੱਲਾਂ ਦਾ ਹਾਰ ਬਣਾਇਆ, ਜੋ ਨਵਜੋਤ ਸਿੰਘ ਸਿੱਧੂ ਅਤੇ ਪੁੱਜੀਆਂ ਸੰਗਤਾਂ ਨੇ ਗੁਰਦੁਆਰਾ ਨਾਨਕਸਰ ਵਿਖੇ ਬੜੇ ਅਦਬ—ਸਤਿਕਾਰ ਨਾਲ ਭੇਟ ਕੀਤਾ। ਇਹ ਫੁੱਲਾਂ ਦਾ ਹਾਰ 45 ਫੁੱਟ ਲੰਬਾ ਹੈ ਜਿਸ ਤੇ ਡੇਢ ਲੱਖ ਦੇ ਕੀਮਤੀ ਫੁੱਲ ਸਜਾਏ ਗਏ ਹਨ। ਦਸੂਹੇ ਦੀ ਸੰਗਤ ਨੇ ਇਹ ਵਿਲੱਖਣ ਹਾਰ ਗੁਰੂ ਘਰ ਭੇਟ ਕਰਦਿਆਂ ਨਵਜੋਤ ਸਿੰਘ ਸਿੱਧੂ ਦੀ ਚੜ੍ਹਦੀ ਕਲਾ ਅਤੇ ਲੰਮੀ ਉਮਰ ਦੀ ਅਰਦਾਸ ਰੱਬ ਦੇ ਘਰ ਕੀਤੀ।

Navjot sidhuNavjot sidhu

ਨਵਜੋਤ ਸਿੰਘ ਸਿੱਧੂ ਡੇਢ ਘੰਟਾ ਅੱਖਾਂ ਬੰਦ ਕਰ ਕੇ ਪ੍ਰਭੂ ਭਗਤੀ 'ਚ ਲੀਨ ਰਹੇ। ਗੁਰਦੁਆਰਾ ਸਹਿਬ ਦੇ ਬਾਹਰ ਨਵਜੋਤ ਸਿੰਘ ਸਿੱਧੂ ਦੀ ਆਮਦ 'ਤੇ ਹਾਜ਼ਰੀਨ ਨੇ ਉਨ੍ਹਾਂ ਨੂੰ ਭਵਿੱਖ ਦਾ ਮੁੱਖ ਮੰਤਰੀ ਕਰਾਰ ਦਿੰਦਿਆਂ ਖੂਬ ਨਾਹਰੇਬਾਜ਼ੀ ਕੀਤੀ। ਇਮਰਾਨ ਖਾਂ ਅਤੇ ਨਵਜੋਤ ਸਿੰਘ ਸਿੱਧੂ ਦੇ ਸ਼ਹਿਰ ਦੇ ਵੱਖ-ਵੱਖ ਚੌਕਾਂ 'ਚ ਅਸਲੀ ਹੀਰੋ ਦੇ ਪੋਸਟਰ ਲਾਉਣ ਵਾਲੇ ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਸਾਡੇ ਤੇ ਲੋਕਾਂ ਦੇ ਦਿੱਲਾਂ ਵਿਚ ਪਿਆਰ ਹੈ, ਜੋ ਕੋਈ ਕੱਢ ਨਹੀਂ ਸਕਦਾ।
ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਸਿੱਧੂ ਤੇ ਇਮਰਾਨ ਖਾਂ ਦੇ ਪੋਸਟਰ ਕੁੱਝ ਲੋਕਾਂ ਨੇ ਸਿਆਸੀ ਰੋਟੀਆਂ ਸੇਕਣ ਲਈ ਲਾਹੇ।

Sidhu at Gurudwara Nanaksar VerkaSidhu at Gurudwara Nanaksar Verka

ਮਾਸਟਰ ਹਰਪਾਲ ਸਿੰਘ ਵੇਰਕਾ ਨੇ ਗੁਰੂ ਨਾਨਕ ਦੇਵ ਜੀ ਦੇ ਮੁਕੱਦਸ ਦਿਵਸ ਤੇ ਪੁੱਜੀਆਂ ਸੰਗਤਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਸਾਨੂੰ ਸੱਭ ਨੂੰ ਬਾਬੇ ਨਾਨਕ ਦੀਆਂ ਸਿਖਿਆਵਾਂ ਨੂੰ ਅਪਨਾਉਣਾ ਅਤੇ ਸੱਚ ਦੇ ਮਾਰਗ 'ਤੇ ਚਲਦਿਆਂ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਮਿੰਦਰ ਕੌਰ ਹੁੰਦਲ, ਸੁਖਰਾਜ ਸਿੰਘ ਵੇਰਕਾ, ਨਵਦੀਪ ਸਿੰਘ, ਹਰਵਿੰਦਰ ਸਿੰਘ ਲਾਲੀ ਆਦਿ ਮੌਜੂਦ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵਜੋਤ ਸਿੰਘ ਸਿੱਧੂ ਸਮੇਤ ਪੁੱਜੀਆਂ ਸ਼ਖ਼ਸੀਅਤਾਂ ਦਾ ਗੁਰੂ ਦੀ ਬਖਸ਼ਿਸ਼ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement