
ਲੋਕਾਂ ਤੇ ਸਮੂਹਕ ਕੁਕਰਮ ਦਾ ਦੋਸ਼ ਲਗਾਇਆ ਹੈ।
ਬਰੇਲੀ, ( ਭਾਸ਼ਾ ) : ਉਤਰ ਪ੍ਰਦੇਸ਼ ਦੇ ਬਰੇਲੀ ਦੇ ਇਕ ਨਿਜੀ ਹਸਪਤਾਲ ਵਿਖੇ ਕਿਸ਼ੋਰੀ ਨਾਲ ਸਮੂਹਕ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਬੁੰਦਾਯੂ ਰੋਡ ਸਥਿਤ ਇਕ ਹਸਪਤਾਲ ਵਿਚ ਆਈਸੀਯੂ ਦੇ ਵੈਂਟੀਲੇਟਰ ਤੇ ਭਰਤੀ ਨਾਬਾਲਿਗ ਲੜਕੀ ਨੇ ਹਸਪਤਾਲ ਦੇ ਹੀ ਕੰਪਾਉਡਰ ਅਤੇ ਸਟਾਫ ਦੇ ਹੋਰ ਚਾਰ ਲੋਕਾਂ ਤੇ ਸਮੂਹਕ ਕੁਕਰਮ ਦਾ ਦੋਸ਼ ਲਗਾਇਆ ਹੈ। ਘਟਨਾ ਦੀ ਜਾਣਕਾਰੀ ਪਤਾ ਲਗਦੇ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਐਫਆਈਆਰ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਦੱਸਿਆ ਜਾ ਰਿਹਾ ਹੈ ਕਿ
The Crime
ਸੁਭਾਸ਼ ਨਗਰ ਥਾਣਾ ਖੇਤਰ ਦੇ ਬੁੰਦਾਯੂ ਰੋਡ ਤੇ ਸਥਿਤ ਮੇਧਾਂਸ ਹਸਪਤਾਲ ਵਿਖੇ ਪੰਜ ਦਿਨ ਪਹਿਲਾਂ ਭਮੌਰਾ ਦੀ ਇਕ ਪਿੰਡ ਦੀ ਕੁੜੀ ਨੂੰ ਭਰਤੀ ਕਰਵਾਇਆ ਗਿਆ ਸੀ। ਇਸ ਲੜਕੀ ਨੂੰ ਖੇਤਾਂ ਵਿਚ ਕੰਮ ਕਰਨ ਦੌਰਾਨ ਸੱਪ ਨੇ ਕੱਟ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਮੇਧਾਂਸ ਹਸਪਤਾਲ ਦੇ ਆਈਸੀਯੂ ਵਿਖੇ ਭਰਤੀ ਕਰਵਾਇਆ ਗਿਆ। ਕਿਸ਼ੋਰੀ ਨੇ ਦੱਸਿਆ ਕਿ ਰਾਤ ਵੇਲੇ ਜਦ ਆਈਸੀਯੂ ਵਿਚ ਕੋਈ ਮਰੀਜ਼ ਨਹੀਂ ਸੀ, ਉਸ ਦੌਰਾਨ ਕੰਪਾਊਡਰ ਅਤੇ ਉਸ ਦੇ 4 ਸਾਥੀਆਂ ਨੇ ਉਸ ਨੂੰ ਨਸ਼ੇ ਦਾ ਟੀਕਾ ਲਗਾ ਦਿਤਾ।
Uttar Pradesh Police
ਜਦ ਕਿਸ਼ੋਰੀ ਨੇ ਵਿਰੋਧ ਕੀਤਾ ਤਾਂ ਉਸ ਦੇ ਹੱਥ ਅਤੇ ਪੈਰ ਬੰਨ ਕੇ ਪੰਜ ਲੋਕਾਂ ਨੇ ਉਸ ਨਾਲ ਸਮੂਹਕ ਕੁਕਰਮ ਕੀਤਾ। ਕਿਸ਼ੋਰੀ ਨੇ ਇਹ ਗੱਲ ਅਪਣੀ ਦਾਦੀ ਨੂੰ ਦੱਸੀ ਤਾਂ ਉਨਾਂ ਨੇ ਪੁਲਿਸ ਹੈਲਪਲਾਈਨ ਤੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿਤੀ। ਉਥੇ ਹੀ ਇਸ ਮਾਮਲੇ ਵਿਚ ਐਸਪੀ ਸਿਟੀ ਦਾ ਕਹਿਣਾ ਹੈ ਕਿ ਕਿਸ਼ੋਰੀ ਦੇ ਬਿਆਨ ਦੇ ਆਧਾਰ
ਤੇ ਸੁਭਾਸ਼ ਨਗਰ ਥਾਣੇ ਵਿਚ ਹਸਪਤਾਲ ਦੇ ਸਟਾਫ ਵਿਰੁਧ ਐਫਆਈਆਰ ਦਰਜ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਸਪੀ ਸਿਟੀ ਮੁਤਾਬਕ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਤੋਂ ਬਾਅਦ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।