ਪ੍ਰਸ਼ਾਂਤ ਕਿਸ਼ੋਰ ਨੂੰ ਜੇਡੀਯੂ ਦਾ ਕੀਤਾ ਉਪ-ਪ੍ਰਧਾਨ ਨਿਯੁਕਤ
Published : Oct 16, 2018, 3:47 pm IST
Updated : Oct 16, 2018, 3:47 pm IST
SHARE ARTICLE
 Prashant Kishor appointed JDU vice-president
Prashant Kishor appointed JDU vice-president

ਦੇਸ਼ ਦੇ ਮੰਨੇ-ਪ੍ਰਮੰਨੇ ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਕੱਦ ਜਨਤਾ ਦਲ ਯੂਨਾਇਟਡ (ਜੇਡੀਯੂ) ਵਿਚ ਵੱਧ ਗਿਆ ਹੈ। ਉਨ੍ਹਾਂ ਨੂੰ ਇਕ ਮਹੱਤਵਪੂਰਨ...

ਬਿਹਾਰ (ਭਾਸ਼ਾ) : ਦੇਸ਼  ਦੇ ਮੰਨੇ-ਪ੍ਰਮੰਨੇ ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਕੱਦ ਜਨਤਾ ਦਲ ਯੂਨਾਇਟਡ (ਜੇਡੀਯੂ) ਵਿਚ ਵੱਧ ਗਿਆ ਹੈ। ਉਨ੍ਹਾਂ ਨੂੰ ਇਕ ਮਹੱਤਵਪੂਰਨ ਜ਼ਿੰਮੇਵਾਰੀ ਸੌਂਪਦੇ ਹੋਏ ਪਾਰਟੀ ਦਾ ਰਾਸ਼ਟਰੀ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਂਤ ਕਿਸ਼ੋਰ ਨੀਤੀਸ਼ ਕੁਮਾਰ ਤੋਂ ਬਾਅਦ ਪਾਰਟੀ ਵਿਚ ਦੂਜੇ ਸਭ ਤੋਂ ਤਾਕਤਵਰ ਨੇਤਾ ਬਣ ਗਏ ਹਨ। ਜੇਡੀਯੂ ਦੇ ਪ੍ਰਧਾਨ ਮਹਾਂਸਚਿਵ ਕੇਸੀ ਤਿਆਗੀ ਨੇ ਇਸ ਦੀ ਜਾਣਕਾਰੀ ਦਿਤੀ। ਨਾਲ ਹੀ ਉਨ੍ਹਾਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਰਾਸ਼ਟਰੀ ਉਪ-ਪ੍ਰਧਾਨ ਬਣਨ ਉਤੇ ਵਧਾਈ ਵੀ ਦਿਤੀ ਹੈ।

Prashant Kishore & Nitish KumarPrashant Kishor & Nitish Kumar ​ਕਿਹਾ ਕਿ ਕਿਸ਼ੋਰ ਦੀ ਉਪ-ਪ੍ਰਧਾਨ ਪਦ ਉੱਤੇ ਨਿਯੁਕਤੀ ਨਾਲ ਪਾਰਟੀ  ਦੇ ਜਨ ਆਧਾਰ ਵਧਾਉਣ ਅਤੇ ਮਜ਼ਬੂਤ ਕਰਨ ਵਿਚ ਕਾਫ਼ੀ ਸਹਾਇਤਾ ਮਿਲੇਗੀ। ਦੱਸ ਦੇਈਏ ਕਿ ਭਾਰਤੀ ਸਿਆਸੀ ਐਕਸ਼ਨ ਕਮੇਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਪਿਛਲੇ ਮਹੀਨੇ 16 ਸਤੰਬਰ ਨੂੰ ਜੇਡੀਯੂ ਵਿਚ ਸ਼ਾਮਿਲ ਹੋਏ ਸਨ। ਜੇਡੀਯੂ ਵਿਚ ਸ਼ਾਮਿਲ ਹੋਣ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ, “ਮੈਂ ਬਿਹਾਰ ਵਿਚ ਅਪਣੀ ਨਵੀਂ ਯਾਤਰਾ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ।” ਹੁਣ ਪਾਰਟੀ ਵਿਚ ਉਨ੍ਹਾਂ ਦਾ ਰੁਤਬਾ ਵਧਦਾ ਜਾ ਰਿਹਾ ਹੈ। ਪ੍ਰਸ਼ਾਂਤ ਕਿਸ਼ੋਰ ਨੂੰ ਨੀਤੀਸ਼ ਕੁਮਾਰ ਦਾ ਕਰੀਬੀ ਮੰਨਿਆ ਜਾਂਦਾ ਹੈ।

ਇਹ ਦੂਜੀ ਵਾਰ ਹੈ ਜਦੋਂ ਪ੍ਰਸ਼ਾਂਤ ਕਿਸ਼ੋਰ ਜੇਡੀਯੂ ਅਤੇ ਨੀਤੀਸ਼ ਕੁਮਾਰ ਦੇ ਨਾਲ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2015 ਵਿਚ ਬਿਹਾਰ ਵਿਚ ਗੰਢਜੋੜ  (ਜੇਡੀਯੂ, ਆਰਜੇਡੀ ਅਤੇ ਕਾਂਗਰਸ) ਲਈ ਕੰਮ ਕੀਤਾ ਸੀ ਪਰ ਉਨ੍ਹਾਂ ਦਾ ਫੋਕਸ ਜੇਡੀਯੂ ਅਤੇ ਨੀਤੀਸ਼ ਕੁਮਾਰ ਦੇ ਪ੍ਰਚਾਰ ਉਤੇ ਸੀ। ਇਸ ਚੁਣਾਵੀ ਅਭਿਆਨ ਦੇ ਦੌਰਾਨ ਉਨ੍ਹਾਂ ਨੇ ਜੇਡੀਯੂ ਦੇ ਪੱਖ ਵਿਚ ਮਤਦਾਤਾਵਾਂ ਨੂੰ ਗੋਲਬੰਦ ਕਰਨ ਲਈ ‘ਹਰ ਘਰ ਦਸਤਕ’ ਪ੍ਰੋਗਰਾਮ ਚਲਾਇਆ ਸੀ। ‘ਬਿਹਾਰ ਵਿਚ ਬਹਾਰ ਹੋ, ਨੀਤੀਸ਼ੇ ਕੁਮਾਰ ਹੋ’, ‘ਝਾਂਸੇ ਵਿਚ ਨਹੀਂ ਆਉਣਗੇ, ਨੀਤੀਸ਼ ਨੂੰ ਜਿਤਾਏਂਗੇ’ ਵਰਗੇ ਸਲੋਗਨ ਤਿਆਰ ਕਰਵਾਏ ਸੀ।

Prashant KishorPrashant Kishor ​ਸ਼ਾਇਦ ਇਹੀ ਵਜ੍ਹਾ ਰਹੀ ਕਿ ਚੋਣ ਜਿੱਤਣ ਅਤੇ ਫਿਰ ਤੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਨੀਤੀਸ਼ ਕੁਮਾਰ ਨੇ ਉਨ੍ਹਾਂ ਨੂੰ ਅਪਣਾ ਸਲਾਹਕਾਰ ਨਿਯੁਕਤ ਕੀਤਾ ਸੀ ਅਤੇ ਕੈਬਨਿਟ ਮੰਤਰੀ ਦਾ ਦਰਜਾ ਦਿਤਾ ਸੀ ਪਰ ਬਾਅਦ ਵਿਚ ਕੁਝ ਦਿਨਾਂ ਲਈ ਜੇਡੀਯੂ ਤੋਂ ਵੱਖ ਹੋ ਗਏ ਸਨ। ਇਕ ਹੈਲਥ ਐਕਸਪਰਟ ਦੇ ਰੂਪ ਵਿਚ ਅਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਸੰਯੁਕਤ ਰਾਸ਼ਟਰ ਲਈ ਵੀ ਕੰਮ ਕਰ ਚੁੱਕੇ ਹਨ। ਸਾਲ 2014 ਦੀਆਂ ਲੋਕਸਭਾ ਚੋਣਾਂ ਵਿਚ ਉਨ੍ਹਾਂ ਨੇ ਨਰਿੰਦਰ ਮੋਦੀ ਦੇ ਚੁਣਾਵੀ ਅਭਿਆਨ ਦੀ ਕਮਾਨ ਸੰਭਾਲੀ ਸੀ। ‘ਚਾਹ ਉਤੇ ਚਰਚਾ’, ‘3ਡੀ ਰੈਲੀ’ ਵਰਗੇ ਪ੍ਰੋਗਰਾਮ ਦਾ ਪ੍ਰਬੰਧ ਕਰਵਾਇਆ ਸੀ।

ਹਾਲਾਂਕਿ, ਲੋਕਸਭਾ ਚੋਣਾਂ ਤੋਂ ਬਾਅਦ ਉਹ ਭਾਜਪਾ ਤੋਂ ਵੱਖ ਹੋ ਗਏ ਸਨ ਪਰ ਇਸ ਵਾਰ ਜੇਡੀਯੂ ਦੇ ਰਾਸ਼ਟਰੀ ਉਪ-ਪ੍ਰਧਾਨ ਬਣਨ ਤੋਂ ਬਾਅਦ ਇਕ ਵਾਰ ਫਿਰ ਤੋਂ ਐਨਡੀਏ ਦੇ ਕਰੀਬ ਆ ਗਏ ਹਨ।

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement