PM Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਤਕ 14 ਦੇਸ਼ਾਂ ਤੋਂ ਮਿਲੇ ਸਰਵਉੱਚ ਰਾਸ਼ਟਰੀ ਪੁਰਸਕਾਰ, ਇਥੇ ਦੇਖੋ ਸੂਚੀ
Published : Dec 14, 2023, 8:54 pm IST
Updated : Dec 14, 2023, 8:54 pm IST
SHARE ARTICLE
PM Narendra Modi
PM Narendra Modi

ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਤੇ ਗਏ ਕਈ ਮਹੱਤਵਪੂਰਨ ਪੁਰਸਕਾਰਾਂ ਦੀ ਸੂਚੀ ਦਿਤੀ

PM Narendra Modi: ਹੁਣ ਤਕ 14 ਦੇਸ਼ਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪਣੇ ਸਰਵਉੱਚ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ। ਵੀਰਵਾਰ ਨੂੰ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਰਾਜ ਸਭਾ 'ਚ ਇਹ ਜਾਣਕਾਰੀ ਦਿਤੀ। ਇਸ ਦੌਰਾਨ ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਇਹ ਵੀ ਦਸਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ 2018 ਵਿਚ ਸੰਯੁਕਤ ਰਾਸ਼ਟਰ ਦਾ ਸਰਵਉੱਚ ਵਾਤਾਵਰਣ ਪੁਰਸਕਾਰ ਵੀ ਮਿਲ ਚੁੱਕਿਆ ਹੈ।

ਉਨ੍ਹਾਂ ਕਿਹਾ, "2014 ਤੋਂ, ਭਾਰਤ ਦੇ ਪ੍ਰਧਾਨ ਮੰਤਰੀ ਨੂੰ 14 ਦੇਸ਼ਾਂ ਦਾ ਸਰਵਉੱਚ ਰਾਸ਼ਟਰੀ ਪੁਰਸਕਾਰ ਅਤੇ ਸੰਯੁਕਤ ਰਾਸ਼ਟਰ ਦਾ ਸਰਵਉੱਚ ਵਾਤਾਵਰਣ ਪੁਰਸਕਾਰ ਮਿਲਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਰਵਉੱਚ ਪੁਰਸਕਾਰ ਪ੍ਰਦਾਨ ਕਰਨਾ ਦੁਵੱਲੇ, ਖੇਤਰੀ ਅਤੇ ਵਿਸ਼ਵ ਪੱਧਰ 'ਤੇ ਉਨ੍ਹਾਂ ਦੀ ਰਾਜਨੀਤਿਕਤਾ ਅਤੇ ਲੀਡਰਸ਼ਿਪ ਦੀ ਸਪੱਸ਼ਟ ਪਛਾਣ ਹੈ।"

ਉਨ੍ਹਾਂ ਕਿਹਾ, "ਇਹ ਵਿਸ਼ਵ ਪੱਧਰ 'ਤੇ ਗਲੋਬਲ ਸਾਊਥ ਨੂੰ ਆਵਾਜ਼ ਦੇਣ ਅਤੇ ਸੰਵਾਦ ਅਤੇ ਕੂਟਨੀਤੀ ਦੁਆਰਾ ਮਨੁੱਖਤਾ ਨੂੰ ਦਰਪੇਸ਼ ਮੁੱਦਿਆਂ ਨੂੰ ਹੱਲ ਕਰਨ ਸਮੇਤ ਪ੍ਰਧਾਨ ਮੰਤਰੀ ਦੀ ਅਗਵਾਈ ਨੂੰ ਭਾਰਤ ਦੀ ਮਾਨਤਾ ਨੂੰ ਵੀ ਦਰਸਾਉਂਦਾ ਹੈ"।

ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਤੇ ਗਏ ਕਈ ਮਹੱਤਵਪੂਰਨ ਪੁਰਸਕਾਰਾਂ ਦੀ ਸੂਚੀ ਦਿਤੀ, ਜਿਸ ਵਿਚ ਹੇਠ ਲਿਖੇ ਸ਼ਾਮਲ ਹਨ।

ਜੁਲਾਈ 2023: ਫਰਾਂਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੀਜਨ ਆਫ਼ ਆਨਰ ਨਾਲ ਸਨਮਾਨਿਤ ਕੀਤਾ।

ਜੂਨ 2023: ਮਿਸਰ ਵਿਚ ਆਰਡਰ ਆਫ਼ ਦ ਨਾਈਲ ਨਾਲ ਸਨਮਾਨਿਤ ਕੀਤਾ ਗਿਆ।

ਮਈ 2023: ਪਾਪੂਆ ਨਿਊ ਗਿਨੀ ਦੁਆਰਾ ਕੰਪੈਨੀਅਨ ਆਫ਼ ਦਾ ਆਰਡਰ ਆਫ਼ ਲੋਗੋਹੂ ਨਾਲ ਸਨਮਾਨਿਤ ਕੀਤਾ ਗਿਆ।

ਮਈ 2023: ਪੀਐਮ ਮੋਦੀ ਨੂੰ ਫਿਜੀ ਵਿਚ ਕੰਪੈਨੀਅਨ ਆਫ ਦਿ ਆਰਡਰ ਆਫ ਫਿਜੀ ਨਾਲ ਸਨਮਾਨਿਤ ਕੀਤਾ ਗਿਆ।

ਮਈ 2023: ਪ੍ਰਧਾਨ ਮੰਤਰੀ ਮੋਦੀ ਨੂੰ ਪਲਾਊ ਗਣਰਾਜ ਦੁਆਰਾ ਅਬਕਾਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

2021: ਭੂਟਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਡਰੁਕ ਗਯਾਲਪੋ ਨਾਲ ਸਨਮਾਨਿਤ ਕੀਤਾ।

2020: ਅਮਰੀਕਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੀਜਨ ਆਫ਼ ਮੈਰਿਟ ਪੁਰਸਕਾਰ ਨਾਲ ਸਨਮਾਨਿਤ ਕੀਤਾ।

2019: ਪ੍ਰਧਾਨ ਮੰਤਰੀ ਮੋਦੀ ਨੂੰ ਬਹਿਰੀਨ ਦੁਆਰਾ ਕਿੰਗ ਹਮਦ ਆਰਡਰ ਆਫ਼ ਦ ਰੇਨੇਸੈਂਸ ਨਾਲ ਸਨਮਾਨਿਤ ਕੀਤਾ ਗਿਆ।

2019: ਮਾਲਦੀਵ ਨੇ ਨਿਸ਼ਾਨ ਇਜ਼ੂਦੀਨ ਦੇ ਆਰਡਰ ਆਫ਼ ਦਿ ਡਿਸਟਿੰਗੂਇਸ਼ਡ ਰੂਲ ਨਾਲ ਵੀ ਸਨਮਾਨਿਤ ਕੀਤਾ।

2019: ਰੂਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਰਡਰ ਆਫ਼ ਸੇਂਟ ਐਂਡਰਿਊ ਐਵਾਰਡ ਨਾਲ ਸਨਮਾਨਿਤ ਕੀਤਾ।

2019: ਪੀਐਮ ਮੋਦੀ ਨੂੰ ਯੂਏਈ ਦੁਆਰਾ ਆਰਡਰ ਆਫ਼ ਜ਼ਾਇਦ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

2018: ਪ੍ਰਧਾਨ ਮੰਤਰੀ ਮੋਦੀ ਨੂੰ ਗ੍ਰੈਂਡ ਕਾਲਰ ਆਫ਼ ਦਾ ਸਟੇਟ ਆਫ਼ ਫਲਸਤੀਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

2016: ਅਫਗਾਨਿਸਤਾਨ ਦੁਆਰਾ ਮੋਦੀ ਨੂੰ ਸਟੇਟ ਆਰਡਰ ਆਫ ਗਾਜ਼ੀ ਅਮੀਰ ਅਮਾਨਉੱਲ੍ਹਾ ਖਾਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

2016: ਪ੍ਰਧਾਨ ਮੰਤਰੀ ਨੂੰ ਸਾਊਦੀ ਅਰਬ ਦੁਆਰਾ ਅਬਦੁਲ ਅਜ਼ੀਜ਼ ਅਲ ਸਾਊਦ ਦਾ ਆਰਡਰ ਦਿਤਾ ਗਿਆ।

 (For more news apart from 14 Countries Have Conferred PM Modi With Their Highest National Honours, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement