PM Narendra Modi: ਭਾਰਤ ਵਿਚ ‘Money Heist’ ਦੀ ਕਿਸ ਨੂੰ ਲੋੜ, ਜਦੋਂ ਸਾਡੇ ਕੋਲ ਕਾਂਗਰਸ ਵਰਗੀ ਪਾਰਟੀ ਹੈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
Published : Dec 12, 2023, 2:36 pm IST
Updated : Dec 12, 2023, 2:36 pm IST
SHARE ARTICLE
PM Modi takes dig at Congress with ‘Money Heist’ video
PM Modi takes dig at Congress with ‘Money Heist’ video

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਂਗਰਸ ’ਤੇ ਤੰਜ਼

PM Narendra Modi: ਕਾਂਗਰਸ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਧੀਰਜ ਸਾਹੂ ਦੇ ਘਰਾਂ 'ਤੇ ਜਾਰੀ ਛਾਪੇਮਾਰੀ ਪੂਰੀ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਟਵੀਟ ਕਰ ਕੇ ਇਸ ਮੁੱਦੇ 'ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਵਲੋਂ ਸ਼ੇਅਰ ਕੀਤੇ ਗਏ ਇਕ ਵੀਡੀਉ ਨੂੰ ਰੀਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਭਾਰਤ ਵਿਚ ਮਨੀ ਹੀਸਟ ਦੇਖਣ ਦੀ ਕਿਸ ਨੂੰ ਲੋੜ, ਜਦੋਂ ਕਾਂਗਰਸ ਵਰਗੀ ਪਾਰਟੀ ਹੈ।

ਉਨ੍ਹਾਂ ਲਿਖਿਆ, “ਭਾਰਤ ਵਿਚ ‘Money Heist’ ਦੇਖਣ ਦੀ ਕਿਸ ਨੂੰ ਲੋੜ, ਜਦੋਂ ਸਾਡੇ ਕੋਲ ਕਾਂਗਰਸ ਵਰਗੀ ਪਾਰਟੀ ਹੈ। ਕਾਂਗਰਸ ਦੀਆਂ ਡਕੈਤੀਆਂ 70 ਸਾਲਾਂ ਤੋਂ ਮਸ਼ਹੂਰ ਹਨ ਅਤੇ ਅਜੇ ਵੀ ਜਾਰੀ ਨੇ”।

ਜ਼ਿਕਰਯੋਗ ਹੈ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਧੀਰਜ ਸਾਹੂ ਦੀਆਂ ਜਾਇਦਾਦਾਂ ਵਿਰੁਧ ਆਮਦਨ ਕਰ ਵਿਭਾਗ ਦੀ ਜਾਰੀ ਕਾਰਵਾਈ ਮੰਗਲਵਾਰ ਨੂੰ ਪੂਰੀ ਹੋ ਗਈ। ਛੇ ਦਿਨ ਪਹਿਲਾਂ ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਵਿਚ ਧੀਰਜ ਸਾਹੂ ਦੇ 9 ਟਿਕਾਣਿਆਂ 'ਤੇ ਛਾਪੇਮਾਰੀ ਕਰਕੇ ਤਲਾਸ਼ੀ ਲਈ ਗਈ ਸੀ।

ਛਾਪੇਮਾਰੀ 'ਚ ਕੁੱਲ 351 ਕਰੋੜ ਰੁਪਏ ਬਰਾਮਦ ਹੋਏ ਹਨ। ਇਹ ਕਾਰਵਾਈ ਇਕ ਰਿਕਾਰਡ ਬਣ ਗਈ ਹੈ। ਹੁਣ ਤਕ ਦੀ ਸੱਭ ਤੋਂ ਵੱਧ ਨਕਦੀ ਕਿਸੇ ਵੀ ਏਜੰਸੀ ਵਲੋਂ ਇਕ ਹੀ ਕਾਰਵਾਈ ਵਿਚ ਬਰਾਮਦ ਕੀਤੀ ਗਈ ਹੈ। ਇਨਕਮ ਟੈਕਸ ਵਿਭਾਗ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਛਾਪੇਮਾਰੀ ਦੀ ਸੂਚਨਾ ਦਿਤੀ ਹੈ। ਹੁਣ ਇਸ 'ਤੇ ਈਡੀ ਦੀ ਜਾਂਚ ਦੀ ਸੰਭਾਵਨਾ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਕਾਂਗਰਸ ’ਤੇ ਸਵਾਲ ਚੁੱਕੇ ਜਾ ਰਹੇ ਹਨ।

 (For more news apart from PM Modi takes dig at Congress with ‘Money Heist’ video, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement