
ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਪਾਕਿਸਤਾਨੀ ਰੇਂਜਰਸ ਦੀ ਨਾਪਾਕ ਚਾਲ ਇਕ ਵਾਰ ਫਿਰ ਸਰਹੱਦ 'ਤੇ ਵਿਖਾਈ ਦਿਤੀ ਹੈ। ਮੰਗਲਵਾਰ ਨੂੰ ਪਾਕਿਸਤਾਨ ...
ਸ਼੍ਰੀਨਗਰ: ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਪਾਕਿਸਤਾਨੀ ਰੇਂਜਰਸ ਦੀ ਨਾਪਾਕ ਚਾਲ ਇਕ ਵਾਰ ਫਿਰ ਸਰਹੱਦ 'ਤੇ ਵਿਖਾਈ ਦਿਤੀ ਹੈ। ਮੰਗਲਵਾਰ ਨੂੰ ਪਾਕਿਸਤਾਨ ਅਪਣੀ ਸ਼ੈਤਾਨੀ ਚਾਲ ਚਲਦੇ ਹੋਏ ਛੁੱਪ ਕੇ ਬੀਐਸਐਫ ਦੇ ਇਕ ਅਫਸਰ 'ਤੇ ਸਨਾਈਪਰ ਤੋਂ ਹਮਲਾ ਕੀਤਾ ਹੈ, ਜਿਸ 'ਚ ਬੀਐਸਐਫ ਦਾ ਇਕ ਅਫਸਰ ਸ਼ਹੀਦ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰੇ ਬੀਐਸਐਫ ਦੇ ਅਫਸਰ ਫਤਿਹ ਪ੍ਰਸਾਦ ਕਠੁਆ ਸੈਕਟਰ ਦੇ ਇੰਟਰਨੈਸ਼ਨਲ ਬਾਰਡਰ 'ਤੇ ਏਰੀਆ ਡੋਮਿਨੇਸ਼ਨ ਕਰਨ ਲਈ ਅਪਣੀ ਟੀਮ ਦੇ ਨਾਲ ਨਿਕਲੇ ਸਨ। ਉਦੋਂ ਅਚਾਨਕ ਸਰਹਦ ਦੇ ਉਸ ਪਾਰ ਉਚਾਈ 'ਤੇ ਬੈਠੇ ਸਨਾਇਪਰ ਨੇ ਹਮਲਾ ਕਰ ਦਿਤਾ। ਇਸ 'ਚ ਬੀਐਸਐਫ ਦੇ ਅਸਿਸਟੈਂਟ ਕਮਾਂਡੇਂਟ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰਤ ਜੰਮੂ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਂਸ ਲਈ।
DG #BSF and all ranks salute the supreme sacrifice of Shri Vinay Prasad, Asstt. Comdt & offer condolences to the family of the #Braveheart
— BSF (@BSF_India) January 15, 2019
Shri Vinay Prasad, Asstt. Comdt attained #martyrdom on 15th Jan 2019 at #IndoPak Border #Samba-#Jammu by #unprovoked pak firing (Sniper Fire) pic.twitter.com/HCU0gVTfVz
ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਇੰਟਰਨੈਸ਼ਨਲ ਬਾਰਡਰ ਅਤੇ ਲਾਈਨ ਆਫ ਕੰਟਰੋਲ ਦੇ ਉਸ ਪਾਰ ਤੋਂ ਪਾਕਿਸਤਾਨੀ ਫੌਜ ਅਤੇ ਪਾਕਿਸਤਾਨੀ ਰੇਂਜਰਸ ਭਾਰਤੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਗ੍ਰਹਿ ਮੰਤਰਾਲਾ ਦੇ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਸਾਲ ਪਾਕਿਸਤਾਨ ਦੇ ਸਨਾਈਪਰ ਦੀ ਗੋਲੀ ਦਾ ਨਿਸ਼ਾਨਾ 14 ਸੁਰੱਖਿਆ ਕਰਮੀ ਹੋਏ ਸਨ। ਇਸ ਸਾਲ ਬੀਐਸਐਫ ਦੇ ਇਸ ਅਧਿਕਾਰੀ ਨੂੰ ਪਾਕਿਸਤਾਨ ਦੀ ਸਨਾਈਪਰ ਟੀਮ ਨੇ ਨਿਸ਼ਾਨਾ ਬਣਾਇਆ ਹੈ।
ਸੂਤਰਾਂ ਦੇ ਮੁਤਾਬਕ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਅਤੇ ਪਾਕਿਸਤਾਨੀ ਫੌਜ ਮਿਲ ਕੇ ਲਗਾਤਾਰ ਭਾਰਤੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਅਪਣੇ ਸਨਾਈਪਰ ਟੀਮ ਨੂੰ ਟ੍ਰੇਨਿੰਗ ਦੇ ਰਹੇ ਹਨ। ਇਸ ਦੇ ਲਈ ਪਾਕਿਸਤਾਨ ਨੇ ਬਕਾਇਦਾ ਬਰਤਾਨੀਆਂ ਤੋਂ ਲਾਇਟ ਸਨਾਈਪਰ ਰਾਇਫਲ ਖਰੀਦੇ ਹਨ, ਜਿਨ੍ਹਾਂ ਦੀ ਗਿਣਤੀ ਕਰੀਬ 600 ਦੇ ਨੇੜੇ ਤੇੜੇ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਹ ਸਨਾਈਪਰ ਗਨ ਲਾਇਟ ਸਨਾਈਪਰ ਗਨ ਹਨ, ਜਿਨ੍ਹਾਂ ਦੀ ਵਰਤੋਂ ਪਾਕਿਸਤਾਨ ਧੜੱਲੇ ਨਾਲ ਕਰ ਰਿਹਾ ਹੈ।