
ਦੁਨੀਆ ਦੇ ਕਈਂ ਦੇਸ਼ਾਂ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਖਿਲਾਫ਼ ਵੱਡੇ ਪੱਧਰ...
ਨਵੀਂ ਦਿੱਲੀ: ਦੁਨੀਆ ਦੇ ਕਈਂ ਦੇਸ਼ਾਂ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਖਿਲਾਫ਼ ਵੱਡੇ ਪੱਧਰ ‘ਤੇ ਟੀਕਾਕਰਨ ਦਾ ਅਭਿਆਨ ਚਲ ਰਿਹਾ ਹੈ। ਕਈਂ ਵੈਕਸੀਨਜ਼ ਨੂੰ ਅਪਰੂਵਲ ਮਿਲਣ ਤੋਂ ਬਾਅਦ ਲੋਕਾਂ ਨੇ ਕਈਂ ਮਹੀਨਿਆਂ ਬਾਅਦ ਚੈਨ ਦਾ ਸਾਹ ਲਿਆ, ਪਰ ਫਾਇਜਰ ਵੈਕਸੀਨ ‘ਤੇ ਸਵਾਲ ਉੱਠਣ ਲੱਗੇ ਹਨ। ਦਰਅਸਲ, ਨਾਰਵੇ ‘ਚ ਹੁਣ ਤੱਕ ਵੈਕਸੀਨ ਲਗਾਉਣ ਵਾਲੇ 23 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਬਜ਼ੁਰਗ ਸਨ।
Corona Vaccine
ਨਾਰਵੇ ‘ਚ ਨਵੇਂ ਸਾਲ ਤੋਂ ਚਾਰ ਦਿਨ ਪਹਿਲਾਂ ਕੋਰੋਨਾ ਵੈਕਸੀਨੇਸ਼ਨ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ 33 ਹਜਾਰ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ। ਨਾਰਵੇ ‘ਚ ਜਿਹੜੇ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਨੇ ਵੈਕਸੀਨ ਦੀ ਪਹਿਲੀ ਹੀ ਡੋਜ਼ ਲਈ ਸੀ, ਜਿਸਤੋਂ ਬਾਅਦ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਲੋਕ ਬੀਮਾਰ ਹਨ ਅਤੇ ਬਜ਼ੁਰਗ ਹਨ, ਉਨ੍ਹਾਂ ਦੇ ਲਈ ਵੈਕਸੀਨੇਸ਼ਨ ਕਾਫ਼ੀ ਰਿਸਕ ਭਰਿਆ ਹੋ ਸਕਦਾ ਹੈ।
Covid-19 Vaccine
ਮਰਨ ਵਾਲੇ 23 ਲੋਕਾਂ ਵਿਚੋਂ 13 ਲੋਕਾਂ ਦੀ ਵੈਕਸੀਨ ਤੋਂ ਹੀ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਹੋਰ ਦੀ ਮੌਤ ਦੇ ਮਾਮਲੇ ਦੀ ਜਾਂਚ ਚਲ ਰਹੀ ਹੈ। ਨਾਰਵੀਅਨ ਮੈਡੀਸਿਨ ਏਜੰਸੀ ਅਨੁਸਾਰ, 13 ਦਾ ਹੁਣ ਤੱਕ ਨਤੀਜਾ ਸਾਹਮਣੇ ਆਇਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਆਮ ਮਾੜੇ ਪ੍ਰਭਾਵ ਨੇ ਬੀਮਾਰ, ਬਜ਼ੁਰਗ ਲੋਕਾਂ ਵਿਚ ਡੂੰਘਾ ਰਿਐਕਸ਼ਨ ਕੀਤਾ ਹੈ।
vaccine
ਨਾਰਵੀਅਨ ਇੰਸਚੀਟਿਊਟ ਆਫ਼ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਜੋ ਕਾਫ਼ੀ ਬਜ਼ੁਰਗ ਹਨ ਅਤੇ ਲਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਕੁਝ ਹੀ ਸਮਾਂ ਬਚਿਆ ਹੈ, ਤਾਂ ਅਜਿਹੇ ਲੋਕਾਂ ਨੂੰ ਵੈਕਸੀਨ ਦਾ ਲਾਭ ਸ਼ਾਇਦ ਹੀ ਮਿਲੇ ਜਾਂ ਫਿਰ ਮਿਲੇ ਵੀ ਤਾਂ ਕਾਫ਼ੀ ਘੱਟ ਮਿਲਣ ਦੀ ਸੰਭਾਵਨਾ ਹੈ। ਉਥੇ ਹੀ, ਵੈਕਸੀਨ ਨਾਲ ਸਾਇਡ-ਇਫੈਕਟ ਦੇ 29 ਮਾਮਲੇ ਸਾਹਮਣੇ ਆ ਚੁੱਕੇ ਹਨ।
ਮਰਨ ਵਾਲਿਆਂ ਦੀ ਉਮਰ 80 ਸਾਲ ਤੋਂ ਉਤੇ
Corona vaccine
ਨਾਰਵੇ ‘ਚ ਵੈਕਸੀਨੇਸ਼ਨ ਤੋਂ ਬਾਅਦ ਮਰਨ ਵਾਲੇ ਲੋਕ ਕਾਫ਼ੀ ਬਜ਼ੁਰਗ ਸਨ। ਸਾਰੇ ਮ੍ਰਿਤਕਾਂ ਦੀ ਉਮਰ 80 ਸਾਲ ਤੋਂ ਉਪਰ ਹੈ ਅਤੇ ਉਸ ਵਿਚ ਕਈਂ ਤਾਂ 90 ਸਾਲ ਤੋਂ ਉਤੇ ਦੇ ਸਨ। ਇਨ੍ਹਾਂ ਸਾਰੇ ਬਜ਼ੁਰਗਾਂ ਦੀ ਮੌਤ ਨਰਸਿੰਗ ਹੋਮ ਵਿਚ ਹੋਈ ਹੈ। ਨਾਰਵੇ ਦੀ ਮੈਡੀਸਿਨ ਏਜੰਸੀ ਦੇ ਮੈਡੀਕਲ ਡਾਇਰੈਕਟਰ ਸਟੇਈਨਾਰ ਮੈਡਸੇਨ ਦਾ ਕਹਿਣਾ ਹੈ ਕਿ ਅਜਿਹਾ ਲਗਦਾ ਹੈ ਕਿ ਇਨ੍ਹਾਂ ਵਿਚੋਂ ਕੁਝ ਮਰੀਜਾਂ ਨੂੰ ਬੁਖ਼ਾਰ ਅਤੇ ਭੈੜੀ ਭਾਵਨਾ ਵਰਗੇ ਸਾਇਡ-ਇਫੈਕਟ ਹੋਏ ਸਨ ਅਤੇ ਬਾਅਦ ਵਿਚ ਗੰਭੀਰ ਬੀਮਾਰੀ ਵਿਚ ਬਦਲ ਗਏ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਚੀਨੀ ਐਕਸਪ੍ਰਟਸ ਨੇ ਫਾਇਜਰ ਵੈਕਸੀਨ ਨਾ ਲਗਾਉਣ ਦਾ ਦਿੱਤਾ ਸੁਝਾਅ
covid 19 vaccine
ਉਥੇ ਹੀ, ਚੀਨ ਦੇ ਹੈਲਥ ਐਕਸਪ੍ਰਟਸ ਨੇ ਨਾਰਵੇ ਅਤੇ ਹੋਰ ਦੇਸ਼ਾਂ ਨੂੰ ਸੁਝਾਅ ਦਿੱਤਾ ਹੈ ਕਿ ਜਿੱਥੇ-ਜਿੱਥੇ ਫਾਇਜਰ ਦੀ ਵੈਕਸੀਨ ਬਜ਼ੁਰਗ ਲੋਕਾਂ ਨੂੰ ਲਗਾਈ ਜਾ ਰਹੀ ਹੈ, ਉਸਨੂੰ ਰੋਕ ਦਿੱਤਾ ਜਾਣਾ ਚਾਹੀਦੈ। ਇਸਦੇ ਪਿੱਛੇ ਐਕਸਪ੍ਰਟਸ ਨੇ ਵਜ੍ਹਾ ਨਾਰਵੇ ਵਿਚ ਵੈਕਸੀਨ ਨਾਲ 23 ਲੋਕਾਂ ਦੀ ਹੋਈ ਮੌਤ ਦੀ ਦੱਸੀ ਹੈ। ਇਕ ਚੀਨੀ ਇਮਯੂਨੋਲਾਜਿਸਟ ਦਾ ਕਹਿਣਾ ਹੈ ਕਿ ਨਵੀਂ ਵੈਕਸੀਨ ਨੂੰ ਜਲਦਬਾਜ਼ੀ ‘ਚ ਵਿਕਸਿਤ ਕੀਤਾ ਗਿਆ ਸੀ ਅਤੇ ਲਾਗ ਬੀਮਾਰੀ ਦੀ ਰੋਕਥਾਮ ਦੇ ਲਈ ਵੱਡੇ ਪੈਮਾਨੇ ਉਤੇ ਇਸਦਾ ਇਸਤੇਮਾਲ ਕਦੇ ਨਹੀਂ ਕੀਤਾ ਗਿਆ ਸੀ।