ਤਾਮਿਲਨਾਡੂ ਹੈਲੀਕਾਪਟਰ ਹਾਦਸਾ: ਪਾਇਲਟ ਦੀ ਗ਼ਲਤੀ ਕਾਰਨ CDS ਦਾ ਹੈਲੀਕਾਪਟਰ ਹੋਇਆ ਸੀ ਕਰੈਸ਼!
Published : Jan 15, 2022, 2:20 pm IST
Updated : Jan 15, 2022, 2:20 pm IST
SHARE ARTICLE
 Rawat's Chopper Crashed Due To Pilot Error In Cloudy Weather, Court Of Inquiry Finds
Rawat's Chopper Crashed Due To Pilot Error In Cloudy Weather, Court Of Inquiry Finds

ਤਕਨੀਕੀ ਨੁਕਸ, ਸਾਜ਼ਿਸ਼ ਜਾਂ ਲਾਪਰਵਾਹੀ ਦਾ ਕੋਈ ਸਬੂਤ ਨਹੀਂ ਹੈ

 

ਨਵੀਂ ਦਿੱਲੀ - 8 ਦਸੰਬਰ ਨੂੰ ਤਾਮਿਲਨਾਡੂ ਵਿਚ ਹਾਲੀਕਾਪਟਰ ਕ੍ਰੈਸ਼ ਹੋਣ ਕਰ ਕੇ ਜਨਰਲ ਬਿਪਨ ਰਾਵਤ ਦਾ ਮੌਤ ਹੋ ਗਈ ਸੀ। ਹੈਲੀਕਾਪਟਰ ਵਿਚ ਕੋਈ ਤਕਨੀਕੀ ਨੁਕਸ, ਸਾਜ਼ਿਸ਼ ਜਾਂ ਲਾਪਰਵਾਹੀ ਨਹੀਂ ਸੀ। ਇਹ ਗੱਲ ਤਿੰਨਾਂ ਜਵਾਨਾਂ ਦੀ ਸਾਂਝੀ ਜਾਂਚ ਟ੍ਰਾਈ-ਸਰਵਿਸਿਜ਼ ਕੋਰਟ ਆਫ਼ ਇਨਕੁਆਰੀ ਦੀ ਮੁੱਢਲੀ ਰਿਪੋਰਟ ਵਿਚ ਕਹੀ ਗਈ ਹੈ। 

Gen Bipin RawatGen Bipin Rawat

ਭਾਰਤੀ ਹਵਾਈ ਸੈਨਾ ਨੇ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਮੁਤਾਬਕ ਮੌਸਮ 'ਚ ਅਚਾਨਕ ਬਦਲਾਅ ਅਤੇ ਬੱਦਲਾਂ ਦੇ ਆਉਣ ਕਾਰਨ ਪਾਇਲਟ ਤੋਂ ਗਲਤੀ ਨਾਲ ਹੈਲੀਕਾਪਟਰ ਪਹਾੜੀਆਂ ਨਾਲ ਟਕਰਾ ਗਿਆ। ਹਵਾਈ ਸੈਨਾ ਨੇ ਕਿਹਾ- ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵਾਇਸ ਰਿਕਾਰਡਰ ਦੀ ਸ਼ੁਰੂਆਤੀ ਜਾਂਚ 'ਚ ਹੈਲੀਕਾਪਟਰ 'ਚ ਕਿਸੇ ਤਰ੍ਹਾਂ ਦੀ ਲਾਪਰਵਾਹੀ, ਮਸ਼ੀਨਰੀ ਨਾਲ ਛੇੜਛਾੜ ਜਾਂ ਤਕਨੀਕੀ ਖਰਾਬੀ ਦਾ ਕੋਈ ਖਦਸ਼ਾ ਨਹੀਂ ਮਿਲਿਆ ਹੈ। 8 ਦਸੰਬਰ ਨੂੰ ਤਾਮਿਲਨਾਡੂ ਦੇ ਕੂਨੂਰ ਵਿਚ ਭਾਰਤੀ ਹਵਾਈ ਸੈਨਾ ਦਾ ਇੱਕ Mi-17 ਹੈਲੀਕਾਪਟਰ ਕਰੈਸ਼ ਹੋ ਗਿਆ ਸੀ।

CDS General Bipin RawatCDS General Bipin Rawat

ਇਸ ਹਾਦਸੇ 'ਚ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਸਮੇਤ 12 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਹੈਲੀਕਾਪਟਰ ਕਰੈਸ਼ ਬਾਰੇ ਚਸ਼ਮਦੀਦ ਨੇ ਦੱਸਿਆ ਸੀ ਕਿ ਹੈਲੀਕਾਪਟਰ ਤੇਜ਼ੀ ਨਾਲ ਦਰੱਖਤਾਂ 'ਤੇ ਡਿੱਗਿਆ ਸੀ। ਇਸ ਤੋਂ ਬਾਅਦ ਅੱਗ ਲੱਗ ਗਈ। ਇਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਸੜਦੇ ਲੋਕਾਂ ਨੂੰ ਡਿੱਗਦੇ ਦੇਖਿਆ ਸੀ। ਘਟਨਾ ਦੇ ਚਸ਼ਮਦੀਦ ਗਵਾਹ ਕ੍ਰਿਸ਼ਨਾਸਵਾਮੀ ਨੇ ਦੱਸਿਆ ਸੀ- 'ਮੈਂ ਆਪਣੇ ਘਰ 'ਚ ਸੀ। ਫਿਰ ਅਚਾਨਕ ਇਕ ਆਵਾਜ਼ ਸੁਣਾਈ ਦਿੱਤੀ। ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਇਕ ਹੈਲੀਕਾਪਟਰ ਕਰੈਸ਼ ਹੋਇਆ ਸੀ। ਇਹ ਇੱਕ ਤੋਂ ਬਾਅਦ ਇੱਕ ਦੋ ਦਰੱਖਤਾਂ ਨਾਲ ਟਕਰਾ ਗਿਆ। ਇਸ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ।

 Rawat's Chopper Crashed Due To Pilot Error In Cloudy Weather, Court Of Inquiry FindsRawat's Chopper Crashed Due To Pilot Error In Cloudy Weather, Court Of Inquiry Finds

ਸੀਡੀਐਸ ਬਿਪਿਨ ਰਾਵਤ ਦਾ ਹੈਲੀਕਾਪਟਰ ਜੋ ਹਾਦਸਾਗ੍ਰਸਤ ਹੋਇਆ ਸੀ, ਉਸ ਨੂੰ 'ਮਾਸਟਰ ਗ੍ਰੀਨ' ਸ਼੍ਰੇਣੀ ਦੇ ਇੱਕ ਅਮਲੇ ਦੁਆਰਾ ਉਡਾਇਆ ਜਾ ਰਿਹਾ ਸੀ। ਹੈਲੀਕਾਪਟਰ ਨੂੰ ਉਡਾਉਣ ਵਾਲੇ ਪਾਇਲਟ ਅਤੇ ਉਸ ਦਾ ਪੂਰਾ ਅਮਲਾ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਸੀ। ਉਹ ‘ਮਾਸਟਰ ਗ੍ਰੀਨ’ ਸ਼੍ਰੇਣੀ ਨਾਲ ਸਬੰਧਤ ਸੀ। ਇਸ ਤੋਂ ਬਾਅਦ ਵੀ ਕਿਉਂ ਹੋਇਆ ਹੈਲੀਕਾਪਟਰ ਹਾਦਸਾ? ਇਸ ਸਵਾਲ ਦੇ ਜਵਾਬ ਦੀ ਉਡੀਕ ਸਰਕਾਰ ਹੀ ਨਹੀਂ, ਆਮ ਜਨਤਾ ਨੂੰ ਵੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਸਮਾਂ ਪਹਿਲਾਂ ਇਸ ਪੂਰੇ ਮਾਮਲੇ ਦੀ ਜਾਂਚ ਰਿਪੋਰਟ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵੀ ਸੌਂਪੀ ਗਈ ਸੀ।

China facing 'unanticipated consequences' of its LAC misadventure: Gen Bipin Rawat Gen Bipin Rawat

ਇਸ ਰਿਪੋਰਟ ਵਿਚ ਕੁਝ ਸੁਝਾਅ ਇਹ ਵੀ ਦਿੱਤੇ ਗਏ ਸਨ ਕਿ ਜੇਕਰ ਵੀ.ਵੀ.ਆਈ.ਪੀਜ਼ ਦੇ ਜਹਾਜ਼/ਹੈਲੀਕਾਪਟਰ ਨੂੰ ਉਡਾਉਣ ਵਾਲਾ ਪਾਇਲਟ ਮਾਸਟਰ ਗ੍ਰੀਨ ਸ਼੍ਰੇਣੀ ਦਾ ਪਾਇਲਟ ਹੈ ਤਾਂ ਵੀ ਏਅਰ ਟ੍ਰੈਫਿਕ ਕੰਟਰੋਲਰ ਨੂੰ ਖਰਾਬ ਮੌਸਮ ਜਾਂ ਮੁਸ਼ਕਿਲ ਹਾਲਾਤਾਂ ਵਿਚ ਉਸ ਨੂੰ ਸਲਾਹ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹੈ।
ਜੇਕਰ ਏਅਰ ਟਰੈਫਿਕ ਕੰਟਰੋਲਰ ਨੂੰ ਲੱਗਦਾ ਹੈ ਕਿ ਉਹ ਟੇਕ ਆਫ ਜਾਂ ਲੈਂਡ ਕਰਨ ਦੇ ਪਾਇਲਟ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੈ, ਤਾਂ ਉਹ ਅੰਤਿਮ ਕਾਲ ਵੀ ਕਰ ਸਕਦਾ ਹੈ।

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement