
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਹਾ ਕਿ ਭਾਰਤ ਨਫ਼ਰਤ ਦਾ ਨਹੀਂ ਸਗੋਂ ਪਿਆਰ ਦਾ ਦੇਸ਼ ਹੈ ਅਤੇ ਨਫ਼ਰਤ ਨੂੰ ਨਫ਼ਰਤ ਨਹੀਂ ਸਗੋਂ ਵਿਆਰ....
ਅਜਮੇਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਹਾ ਕਿ ਭਾਰਤ ਨਫ਼ਰਤ ਦਾ ਨਹੀਂ ਸਗੋਂ ਪਿਆਰ ਦਾ ਦੇਸ਼ ਹੈ ਅਤੇ ਨਫ਼ਰਤ ਨੂੰ ਨਫ਼ਰਤ ਨਹੀਂ ਸਗੋਂ ਵਿਆਰ ਹੀ ਕੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗਲੇ ਮਿਲੇ ਤਾਂ ਉਨ੍ਹਾਂ ਦੇ ਦਿਲ ਵਿਚ ਕਿਸੇ ਤਰ੍ਹਾਂ ਦੀ ਨਫ਼ਰਤ ਨਹੀਂ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾਂ ਬਣਾਉਂਦਿਆਂ ਕਿਹਾ, ''ਚੌਕੀਦਾਰ ਨੇ ਅਨਿਲ ਅੰਬਾਨੀ ਅਤੇ ਕੁਝ ਉਦਯੋਗਪਤੀਆਂ ਦੀ ਹੀ ਚੌਕੀਦਾਰੀ ਕੀਤੀ।''' ਕਾਂਗਰਸ ਸੇਵਾ ਦਲ ਦੀ ਰੈਲੀ ਨੂੰ ਸੰਬੋਧਨ ਕਰਦਿਆਂ
ਰਾਹੁਲ ਨੇ ਆਰਐਸਐਸ ਨੂੰ ਵੀ ਕਰੜੇ ਹੱਥੀ ਲਿਆ ਅਤੇ ਕਿਹਾ ਕਿ ਉਹ ਦੇਸ਼ ਨੂੰ ਵੰਡਣ ਅਤੇ ਨਫ਼ਰਤ ਫ਼ੈਲਾਉਣ ਦਾ ਕੰਮ ਕਰਦੇ ਹਨੇ ਉਨ੍ਹਾਂ ਕਿਹਾ ਕਿ ਅਸੀ 2019 ਵਿਚ ਭਾਜਪਾ ਨੂੰ ਹਰਾਵਾਂਗੇ ਪਰ ਉਨ੍ਹਾਂ ਨੂੰ ਮਿਟਾਵਾਂਗੇ ਨਹੀਂ।