
ਜੰਮੂ ਅਤੇ ਕਸ਼ਮੀਰ ਵਿਚ ਵੀਰਵਾਰ ਨੂੰ ਕੇਂਦਰੀ ਰਿਜਰਵ ਪੁਲਸ ਬਲ (ਸੀਆਰਪੀਐਫ਼) ਦੇ ਕਾਫਿਲੇ ਉੱਤੇ ਹੋਏ ਹਮਲੇ ਵਿੱਚ ਜਵਾਨਾਂ ਦੇ ਦਮ ਤੋੜਨ ਨਾਲ ਸ਼ਹੀਦ ਜਵਾਨਾਂ
ਸ਼੍ਰੀਨਗਰ : ਜੰਮੂ ਅਤੇ ਕਸ਼ਮੀਰ ਵਿਚ ਵੀਰਵਾਰ ਨੂੰ ਕੇਂਦਰੀ ਰਿਜਰਵ ਪੁਲਸ ਬਲ (ਸੀਆਰਪੀਐਫ਼) ਦੇ ਕਾਫਿਲੇ ਉੱਤੇ ਹੋਏ ਹਮਲੇ ਵਿੱਚ ਜਵਾਨਾਂ ਦੇ ਦਮ ਤੋੜਨ ਨਾਲ ਸ਼ਹੀਦ ਜਵਾਨਾਂ ਦੀ ਗਿਣਤੀ ਵਧ ਕੇ 45 ਹੋ ਗਈ ਹੈ। ਇਸ ਤੋਂ ਇਲਾਵਾ, ਜੰਮੂ-ਕਸ਼ਮੀਰ ਵਿੱਚ ਹੋਏ ਹੁਣ ਤੱਕ ਦੇ ਸਭ ਤੋਂ ਭਿਆਨਕ ਅਤਿਵਾਦੀ ਹਮਲੇ ਵਿਚ 38 ਹੋਰ ਜਵਾਨ ਜਖ਼ਮੀ ਵੀ ਹੋਏ ਹਨ। ਅਧਿਕਾਰੀਆਂ ਨੇ ਕਿਹਾ, ਪੁਲਵਾਮਾ ਜਿਲ੍ਹੇ ਵਿਚ ਸ਼੍ਰੀਨਗਰ-ਜੰਮੂ ਰਾਜ ਮਾਰਗ ਉੱਤੇ ਇਹ ਹਮਲਾ ਵੀਰਵਾਰ ਸ਼ਾਮ 3.15 ਵਜੇ ਹੋਇਆ। ਜੈਸ਼-ਏ-ਮੁਹੰਮਦ (ਜੇਈਐਮ) ਦੇ ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਲਦੀ ਐਸਿਊਵੀ ਸੀਆਰਪੀਐਫ ਦੀ ਬੱਸ ਨਾਲ ਟਕਰਾ ਦਿਤੀ ਸੀ
Pulwama Attack
ਅਤੇ ਜਿਸ ਨਾਲ ਵਿਸਫੋਟ ਹੋ ਗਿਆ। ਸੀਆਰਪੀਐਫ ਦੇ ਇੱਕ ਅਧਿਕਾਰੀ ਨੇ ਕਿਹਾ, ਆਤਮਘਾਤੀ ਬੰਬ ਵਿਸਫੋਟ ਵਿਚ ਬੱਸ ਵਿਚ ਸਵਾਰ 44 ਸੀਆਰਪੀਐਫ ਜਵਾਨਾਂ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚਿਆ। ਉਨ੍ਹਾਂ ਨੇ ਕਿਹਾ, ਹੋਰ ਬਸ ਵਿੱਚ ਸਵਾਰ ਇੱਕ ਜਖ਼ਮੀ ਵਿਅਕਤੀ ਨੇ ਵੀ ਦਮ ਤੋੜ ਦਿੱਤਾ, ਜਿਸਦੇ ਨਾਲ ਗਿਣਤੀ ਵਧਕੇ 45 ਹੋ ਗਈ ਹੈ। ਹੁਣ ਖੁਫੀਆ ਵਿਭਾਗ ਵੱਲੋਂ 48 ਘੰਟੇ ਪਹਿਲਾਂ ਹੀ ਹਮਲੇ ਦੀ ਸੰਭਾਵਨਾ ਬਾਰੇ ਚਿਤਾਵਨੀ ਦੇਣ ਤੋਂ ਬਾਅਦ ਵੀ ਇਹ ਹਮਲਾ ਹੋਇਆ। ਖੁਫੀਆ ਇਨਪੁਟ ਵਿੱਚ ਦੱਸਿਆ ਗਿਆ ਸੀ,
Pulwama Attack
ਗੱਲਬਾਤ ਨਾਲ ਖੁਲਾਸਾ ਹੋਇਆ ਕਿ ਜੇਈਐਮ ਨੇ ਜੰਮੂ ਅਤੇ ਕਸ਼ਮੀਰ ਵਿਚ ਜਿਨ੍ਹਾਂ ਮਾਰਗਾਂ ਤੋਂ ਹੋ ਕੇ ਸੁਰੱਖਿਆ ਬਲਾਂ ਦਾ ਕਾਫਲਾ ਗੁਜਰਦਾ ਹੈ, ਉੱਥੇ ਆਈਈਡੀ ਹਮਲਿਆਂ ਨੂੰ ਅੰਜ਼ਾਮ ਦੇਣ ਦਾ ਸੰਕੇਤ ਦਿੱਤਾ ਹੈ। ਸੰਗਠਨ ਵੱਲੋਂ ਅਪਲੋਡ ਕੀਤੀ ਗਈ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ। ਵਿਭਾਗ ਨੇ ਸਲਾਹ ਦਿੱਤੀ ਸੀ ਕਿ ਅਤਿਵਾਦੀਆਂ ਦੇ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਅਸਫਲ ਕਰਨ ਲਈ ਸੁਰੱਖਿਆ ਬਲਾਂ ਨੂੰ ਅਲਰਟ ‘ਤੇ ਰੱਖਣ ਦੀ ਜ਼ਰੂਰਤ ਹੈ। ਜਾਣਕਾਰ ਸੂਤਰਾਂ ਨੇ ਕਿਹਾ ਕਿ ਖੁਫੀਆ ਇਨਪੁਟ ਨੂੰ ਜੰਮੂ-ਕਸ਼ਮੀਰ ਵਿੱਚ ਸਾਰੇ ਸੁਰੱਖਿਆ ਬਲਾਂ ਦੇ ਨਾਲ ਸਾਂਝਾ ਕੀਤਾ ਗਿਆ ਸੀ।
Pulwama Attack
ਹਮਲੇ ਤੋਂ ਬਾਅਦ ਜੇਈਐਮ ਵੱਲੋਂ ਜਾਰੀ ਕੀਤੀ ਗਈ ਇਕ ਵੀਡੀਓ ਵਿਚ ਆਤਮਘਾਤੀ ਹਮਲਾਵਰ ਦੀ ਪਹਿਚਾਣ ਪੁਲਵਾਮਾ ਜਿਲ੍ਹੇ ਦੇ ਕਾਕਾਪੋਰਾ ਦੇ ਰਹਿਣ ਵਾਲੇ ਆਦਿਲ ਅਹਿਮਦ ਡਾਰ ਉਰਫ ਵਕਾਸ ਕਮਾਂਡੋ ਦੇ ਰੂਪ ਵਿੱਚ ਹੋਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਰਵਾਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ। ਹਮਲੇ ਦੇ ਸੰਬੰਧ ਵਿੱਚ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਦੇਣ ਲਈ 12 ਮੈਂਬਰੀ ਰਾਸ਼ਟਰੀ ਜਾਂਚ ਏਜੰਸੀ (ਏਐਨਆਈਏ) ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਦੀ ਹੋਰ ਟੀਮ ਦੇ ਵੀ ਇੱਥੇ ਪੁੱਜਣ ਦੀ ਸੰਭਾਵਨਾ ਹੈ।