
ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ਵੀ 50 ਰੁਪਏ ਵਧੀ
ਨਵੀਂ ਦਿੱਲੀ : ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਦਰਾਂ ਵਿਚ ਵਾਧੇ ਵਿਚਾਲੇ ਦੇਸ਼ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸੋਮਵਾਰ ਨੂੰ ਲਗਾਤਾਰ ਸਤਵੇਂ ਦਿਨ ਵਾਧਾ ਹੋਇਆ। ਇਸ ਨਾਲ ਦੇਸ਼ ਵਿਚ ਤੇਲ ਦੀ ਪਰਚੂਨ ਕੀਮਤ ਨਵੀਂ ਉਚਾਈ ’ਤੇ ਪਹੁੰਚ ਗਈ, ਜਦੋਂਕਿ ਰਾਜਸਥਾਨ ਵਿਚ ਇਹ ਸੈਂਕੜਾ ਮਾਰਨ ਦੀ ਤਿਆਰੀ ਵਿਚ ਹੈ।
Petrol
ਸਰਕਾਰੀ ਤੇਲ ਕੰਪਨੀਆਂ ਦੀ ਕੀਮਤ ਸੂਚਨਾ ਅਨੁਸਾਰ ਸੋਮਵਾਰ ਨੂੰ ਪਟਰੌਲ ਦੀ ਕੀਮਤ ਵਿਚ 26 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 29 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ। ਇਸ ਨਾਲ ਦਿੱਲੀ ਵਿਚ ਪਟਰੌਲ 88.99 ਰੁਪਏ ਅਤੇ ਮੁੰਬਈ ਵਿਚ ਹੁਣ ਤਕ ਦੀ ਸੱਭ ਤੋਂ ਉੱਚੀ ਦਰ 95.46 ਰੁਪਏ ਪ੍ਰਤੀ ਲੀਟਰ ਹੋ ਗਈ।
petrol diesel prices
ਦੇਸ਼ ਵਿਚ ਤੇਲ ਉਤੇ ਸੱਭ ਤੋਂ ਜ਼ਿਆਦਾ ਮੁੱਲ ਅਧਾਰਤ ਟੈਕਸ (ਵੈਟ) ਵਸੂਲਣ ਵਾਲੇ ਸੂਹਬੇ ਰਾਜਸਥਾਨ ਵਿਚ ਪਟਰੌਲ ਅਤੇ ਡੀਜ਼ਲ ਦੀ ਕੀਮਤ ਸੱਭ ਤੋਂ ਜ਼ਿਆਦਾ ਹੈ। ਸੂਬੇ ਦੇ ਗੰਗਾਨਗਰ ਸ਼ਹਿਰ ਵਿਚ ਪਟਰੌਲ 99.56 ਰੁਪਏ ਅਤੇ ਡੀਜ਼ਲ 91.48 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਿਆ।
petrol
50 ਰੁਪਏ ਵਧੀ ਗੈਸ ਸਿਲੰਡਰ ਦੀ ਕੀਮਤ : ਪਟਰੌਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਵਿਚਾਲੇ ਸੋਮਵਾਰ ਤੋਂ ਰਾਜਧਾਨੀ ’ਚ ਰਸੋਈ ਗੈਸ ਦੀਆਂ ਕੀਮਤਾਂ ਵਿਚ 50 ਰੁਪਏ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਵਾਧੇ ਤੋਂ ਬਾਅਦ ਰਾਜਧਾਨੀ ਵਿਚ ਬਿਨਾਂ ਸਬਸਿਡੀ ਵਾਲੇ ਐੱਲ. ਪੀ. ਜੀ. ਸਿਲੰਡਰ ਦੀ ਕੀਮਤ 719 ਤੋਂ ਵਧ ਕੇ 769 ਰੁਪਏ ਹੋ ਜਾਵੇਗੀ। ਨਵੀਂ ਕੀਮਤ ਐਤਵਾਰ ਰਾਤ 12 ਵਜੇ ਤੋਂ ਲਾਗੂ ਹੋ ਗਈ।