
ਪੁਲਿਸ ਵਿਭਾਗ ਵਲੋਂ ਆਬਕਾਰੀ ਕਾਂਸਟੇਬਲ ਦੀਆਂ 3000 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ
ਨਵੀਂ ਦਿੱਲੀ : ਪੱਛਮੀ ਬੰਗਾਲ ਪੁਲਿਸ ਵਿਭਾਗ ਵਲੋਂ ਆਬਕਾਰੀ ਕਾਂਸਟੇਬਲ ਦੇ ਅਹੁਦਿਆਂ ਉਤੇ ਭਰਤੀਆਂ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ਵਿਚ ਅਹੁਦਿਆਂ ਦੀ ਕੁੱਲ ਗਿਣਤੀ 3,000 ਹੈ। ਸਿੱਖਿਅਕ ਯੋਗਤਾ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਵੇ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਉਮਰ ਸੀਮਾ – 18 ਤੋਂ 27 ਸਾਲ ਤੱਕ
ਚੋਣ ਪ੍ਰਕਿਰਿਆ – ਲਿਖਤੀ ਪ੍ਰੀਖਿਆ ਅਤੇ ਸਰੀਰਕ ਕੁਸ਼ਲਤਾ ਟੈਸਟ
ਫ਼ੀਸ – ਜਨਰਲ ਅਤੇ ਓ.ਬੀ.ਸੀ. ਲਈ 220 ਰੁਪਏ, ਐਸ.ਸੀ./ਐਸ.ਟੀ. ਲਈ 20 ਰੁਪਏ
ਅਪਲਾਈ ਕਰਨ ਦੀ ਆਖ਼ਰੀ ਮਿਤੀ – 10 ਅਪ੍ਰੈਲ 2019
ਇੰਝ ਕਰੋ ਅਪਲਾਈ – ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ ਪੜ੍ਹੋ।