
ਕੇਨਰਾ ਬੈਂਕ (Canara Bank) ਨੇ ਪੀਓ ਪਰੀਖਿਆ (PO Exam 2018) ਲਈ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ। ਕੇਨਰਾ ਬੈਂਕ...
ਨਵੀਂ ਦਿੱਲੀ (ਭਾਸ਼ਾ) : ਕੇਨਰਾ ਬੈਂਕ (Canara Bank) ਨੇ ਪੀਓ ਪਰੀਖਿਆ (PO Exam 2018) ਲਈ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ। ਕੇਨਰਾ ਬੈਂਕ ਦੇ ਨੋਟੀਫਿਕੇਸ਼ਨ ਦੇ ਮੁਤਾਬਕ ਪੀਓ ਦੇ 800 ਪਦਾਂ ਉਤੇ ਭਰਤੀ ਕੀਤੀ ਜਾਵੇਗੀ। ਅਪਲਾਈ ਕਰਨ ਦੀ ਪ੍ਰਕਿਰਿਆ ਅੱਜ ਤੋਂ ਹੀ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 13 ਨਵੰਬਰ ਹੈ।
ਪੀਓ ਦੀਆਂ ਅਸਾਮੀਆਂ ਲਈ ਨਿਯੁਕਤ ਹੋਣ ਵਾਲੇ ਉਮੀਦਵਾਰਾਂ ਨੂੰ ਇਕ ਸਾਲ ਦਾ ਬੈਂਕਿੰਗ ਅਤੇ ਫਾਇਨੈਂਸ ਵਿਚ ਗਰੈਜੁਏਟ ਡਿਪਲੋਮਾ ਕਰਾਇਆ ਜਾਵੇਗਾ। ਇਸ ਦੌਰਾਨ 9 ਮਹੀਨੇ ਉਮੀਦਵਾਰਾਂ ਨੂੰ ਕਲਾਸ ਵਿਚ ਪੜਾਇਆ ਜਾਵੇਗਾ। ਜਦੋਂ ਕਿ 3 ਮਹੀਨੇ ਉਮੀਦਵਾਰਾਂ ਨੂੰ ਕੇਨਰਾ ਬੈਂਕ ਵਿਚ ਇੰਟਰਨਸ਼ਿਪ ਕਰਾਈ ਜਾਵੇਗੀ।
ਜੇਕਰ ਤੁਸੀ ਪੀਓ (Canara Bank PO) ਦੀਆਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਹੇਠਾਂ ਦਿਤੀ ਗਈ ਜਾਣਕਾਰੀ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ ਹੀ ਅਪਲਾਈ ਕਰੋ।
ਪਦਾਂ ਦੀ ਸੰਖਿਆ : 800
ਨਾਮ : ਪ੍ਰੋਬੇਸ਼ਨਰੀ ਅਫ਼ਸਰ (Probationary Officer)
ਯੋਗਤਾ : ਘੱਟ ਤੋਂ ਘੱਟ 55 ਪ੍ਰਤੀਸ਼ਤ ਅੰਕਾਂ ਨਾਲ ਗਰੈਜੁਏਟ ਹੋਣਾ ਲਾਜ਼ਮੀ ਹੈ।
ਉਮਰ : 20 ਤੋਂ 30 ਸਾਲ
ਕਿਵੇਂ ਕਰੀਏ ਅਪਲਾਈ : ਉਮੀਦਵਾਰ ਕੇਨਰਾ ਬੈਂਕ ਦੀ ਆਫੀਸ਼ੀਅਲ ਵੈਬਸਾਈਟ Canarabank.com ਤੇ ਜਾ ਕੇ ਅਪਲਾਈ ਕਰ ਸਕਦੇ ਹਨ।
Rp 1 2018 Web Advertisement... by on Scribd