
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਕਾਰਨ ਲੋਕਾਂ ਵਿਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਕਾਰਨ ਲੋਕਾਂ ਵਿਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ। ਭਾਰਤ ਵਿਚ ਵੀ ਇਹ ਵਾਇਰਸ ਕਾਫੀ ਤੇਜੀ ਨਾਲ ਵੱਧ ਰਿਹਾ ਹੈ। ਦੱਸ ਦੱਈਏ ਕਿ ਭਾਰਤ ਵਿਚ ਵੀ ਕਰੋਨਾ ਵਾਇਰਸ ਦੇ ਹੁਣ ਤੱਕ 100 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ ਅਤੇ 2 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ । ਕਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਸ ਨੂੰ ਰਾਸ਼ਟਰੀ ਮਹਾਮਾਰੀ ਘੋਸ਼ਿਤ ਕਰ ਦਿੱਤਾ ਹੈ।
Corona Virus
ਕਰੇਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਡਾਕਟਰ ਵੱਧ ਤੋਂ ਵੱਧ ਸਾਫ਼-ਸਫ਼ਾਈ ਰੱਖਣ ਦੀ ਸਲਾਹ ਦੇ ਰਹੇ ਹਨ ਅਤੇ ਲੋਕਾਂ ਨੂੰ ਬਾਰ-ਬਾਰ ਹੱਥ ਧੋਣ ਅਤੇ ਸੈਨੀਟਾਇਜ਼ਰ ਦਾ ਇਸਤੇਮਾਲ ਕਰਨ ਦੀ ਅਪੀਲ ਕਰ ਰਹੇ ਹਨ। ਹਾਲਾਂਕਿ ਇਸ ਦੇ ਬਾਵਜੂਦ ਵੀ ਇਸ ਵਾਇਰਸ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਹੈ । ਇਹ ਵੀ ਦੱਸ ਦੱਈਏ ਕਿ ਨਿਊਯਾਰਕ .ਯੂਨੀਵਰਸਿਟੀ ਦੇ ਲੈਗੇਨ ਮੈਡੀਕਲ ਸੈਂਟਰ ਵਿਚ ਐਲਰਜੀ ਅਤੇ ਇਨਫੈਕਸ਼ ਸਪੈਸ਼ਲਿਸਟ ਧਰੁਵੀ ਪਾਰਿਖ ਨੇ ਇਸ ਖਤਰਨਾਕ ਵਾਇਰਸ ਦਾ ਕਰੀਬ ਤੋਂ ਵਿਸ਼ਲੇਸ਼ਣ ਕੀਤਾ ਹੈ।
Photo
ਪੂਰਬੀ ਪਾਰਿਖ ਨੇ ਦੱਸਿਆ ਹੈ ਕਿ ਕਈ ਲੋਕ ਆਪਣੀਆਂ ਖਰਾਬ ਆਦਤਾਂ ਦੇ ਕਾਰਨ ਕਰੋਨਾ ਵਾਇਰਸ ਨੂੰ ਸੱਦਾ ਦਿੰਦੇ ਹਨ । ਅਜਿਹਾ ਕਹਿੰਦਿਆਂ ਪਾਰੁਖ ਨੇ ਉਨ੍ਹਾਂ ਲੋਕਾਂ ਵੱਲ਼ ਇਸ਼ਾਰਾ ਕੀਤਾ ਹੈ ਜਿਹੜੇ ਲੋਕਾਂ ਨੂੰ ਮੂੰਹ ਨਾਲ ਆਪਣੇ ਨਹੂੰ ਚੱਬਣ ਦੀ ਆਦਤ ਹੈ।ਪਾਰੁਖ ਨੇ ਦੱਸਿਆ ਕਿ ਸਾਡੇ ਨਹੂੰ ਵਿਚ ਅਸਾਨੀ ਦੇ ਨਾਲ ਕਚਰਾ ਜਾਂ ਮੈਲ ਵਰਗੀਆਂ ਗੰਦੀਆਂ ਚੀਜਾਂ ਫਸ ਜਾਂਦੀਆਂ ਹਨ
Photo
ਜਿਨ੍ਹਾਂ ਵਿਚ ਕਈ ਤਰ੍ਹਾਂ ਦੇ ਬੈਕਟੀਰੀਆਂ ਪੈਦਾ ਹੋ ਜਾਂਦੇ ਹਨ ਅਤੇ ਜਦੋ ਅਸੀਂ ਆਪਣੇ ਨਹੂੰ ਨੂੰ ਮੂੰਹ ਨਾਲ ਚੱਬਦੇ ਹਾਂ ਤਾਂ ਇਹ ਬੜੀ ਹੀ ਅਸਾਨੀ ਨਾਲ ਸਾਡੇ ਸਰੀਰ ਅੰਦਰ ਚਲਾ ਜਾਂਦਾ ਹੈ । ਅਸੀਂ ਆਪਣੇ ਮੂੰਹ ਅਤੇ ਨੱਕ ‘ਤੇ ਬਾਰ-ਬਾਰ ਹੱਥ ਲਗਾਉਂਦੇ ਰਹਿੰਦੇ ਹਾਂ ਜਿਸ ਕਾਰਨ ਇਹ ਵਾਇਰਸ ਸਾਨੂੰ ਜਲਦ ਘੇਰ ਲੈਂਦਾ ਹੈ। ਮੂੰਹ ਵਿਚ ਹੱਥ ਪਾਉਣ ਨਾਲ ਤੁਸੀਂ ਨਾ ਕੇਵਲ ਕਰੋਨਾ ਵਾਇਰਸ ਨੂੰ ਬੁਲਾਵਾ ਦਿੰਦੇ ਹੋ ਬਲਕਿ ਇਸ ਨਾਲ ਹੋ ਬਹੁਤ ਸਾਰੇ ਬੈਕਟੀਰੀਆ,ਇਨਫੇਕਸ਼ਨ,ਫਿਊ ਆਦਿ ਦਾ ਵੀ ਅਸੀਂ ਸ਼ਿਕਾਰ ਹੋ ਜਾਂਦੇ ਹਾਂ ।
Corona Virus
ਦੱਸ ਦੱਈਏ ਕਿ ਪਾਰੁਖ ਨੇ ਦੱਸਿਆ ਕਿ ਅਜਿਹੀਆਂ ਆਦਤਾਂ ਵਾਲੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਸਭ ਤੋਂ ਜਿਆਦਾ ਖਤਰਾ ਹੈ ਫਿਰ ਭਾਵੇਂ ਉਹ ਕਿੰਨਾ ਵੀ ਸਾਫ਼-ਸਫ਼ਾਈ ਕਿਉਂ ਨਾ ਰੱਖ ਲੈਣ। ਇਸ ਲਈ ਜੇ ਲੋਕਾਂ ਨੇ ਕਰੋਨਾ ਵਾਇਰਸ ਦਾ ਸ਼ਿਕਾਰ ਹੋਣ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਆਪਣੀਆਂ ਗ਼ਲਤ ਆਦਤਾਂ ਨੂੰ ਛੱਡਣਾ ਪਵੇਗਾ ।