ਬਟਲਾ ਹਾਊਸ ਐਨਕਾਉਂਟਰ ਮਾਮਲੇ ਦੇ ਦੋਸ਼ੀ ਆਰਿਜ ਖਾਨ ਨੂੰ ਹੋਵੇਗੀ ਫਾਂਸੀ
Published : Mar 15, 2021, 8:33 pm IST
Updated : Mar 15, 2021, 8:51 pm IST
SHARE ARTICLE
Arij Khan
Arij Khan

ਬਟਲਾ ਹਾਊਸ ਐਨਕਾਉਂਟਰ ਮਾਮਲੇ ਵਿਚ ਸਾਕੇਤ ਕੋਰਟ ਨੇ ਆਰਿਜ ਖਾਨ...

ਨਵੀਂ ਦਿੱਲੀ: ਬਟਲਾ ਹਾਊਸ ਐਨਕਾਉਂਟਰ ਮਾਮਲੇ ਵਿਚ ਸਾਕੇਤ ਕੋਰਟ ਨੇ ਦੋਸ਼ੀ ਆਰਿਜ ਖਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਇਸਨੂੰ ਰੇਅਰੇਸਟ ਆਫ ਦਾ ਰੇਅਰ ਕੇਸ ਮੰਨਿਆ। ਇਸ ਤੋਂ ਪਹਿਲਾਂ 2013 ਵਿਚ ਸ਼ਹਿਜਾਦ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਦੋਨੋਂ ਬਟਲਾ ਹਾਉਸ ਐਨਕਾਉਂਟਰ ਦੌਰਾਨ ਮਾਰੇ ਗਏ ਸਨ। ਇਨ੍ਹਾਂ ਦੇ 2 ਸਾਥੀ ਆਤਿਫ ਆਮੀਨ ਅਤੇ ਮੁਹੰਮਦ ਸਾਜਿਦ ਮਾਰੇ ਗਏ ਸਨ ਜਦਕਿ ਇਕ ਦੋਸ਼ੀ ਮੌਕੇ ਉਤੇ ਫੜਿਆ ਗਿਆ ਸੀ।

FansiFansi

ਜਿਕਰਯੋਗ ਹੈ ਕਿ ਇਸ ਐਨਕਾਉਂਟਰ ਵਿਚ ਦਿੱਲੀ ਪੁਲਿਸ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਸ਼ਹੀਦ ਹੋ ਗਏ ਸਨ ਜਦਕਿ 2 ਪੁਲਿਸ ਕਰਮਚਾਰੀ ਜਖਮੀ ਹੋ ਗਏ ਸਨ। ਆਰਿਜ ਖਾਨ ਸਾਲ 2008 ਵਿਚ ਦਿੱਲੀ, ਜੈਪੁਰ, ਅਹਿਮਦਾਬਾਦ ਅਤੇ ਯੂਪੀ ਦੀਆਂ ਅਦਾਲਤਾਂ ਵਿਚ ਹੋਏ ਧਮਾਕਿਆਂ ਦਾ ਮੁੱਖ ਸਾਜਿਸ਼ਕਾਰੀ ਸੀ। ਇਨ੍ਹਾਂ ਧਮਾਕਿਆਂ ਵਿਚ 165 ਲੋਕ ਮਾਰੇ ਗਏ ਸਨ ਅਤੇ 535 ਲੋਕ ਜਖਮੀ ਹੋ ਗਏ ਸਨ।

ArrestArrest

ਉਸ ਸਮੇਂ ਆਰਿਜ ਉਤੇ 15 ਲੱਖ ਰੁਪਏ ਦਾ ਇਨਾਮ ਸੀ। ਇਸ ਦੇ ਖਿਲਾਫ਼ ਇੰਟਰਪੋਲ ਦੇ ਜ਼ਰੀਏ ਰੇਡ ਕਾਰਨਰ ਨੋਟਿਸ ਨਿਕਲਿਆ ਹੋਇਆ ਸੀ। ਯੂਪੀ ਦੇ ਆਜਮਗੜ੍ਹ ਦੇ ਰਹਿਣ ਵਾਲੇ ਆਰਿਜ ਖਾਨ ਉਰਫ ਜੁਨੈਦ ਨੂੰ ਸਪੈਸ਼ਲ ਸੇਲ ਦੀ ਟੀਮ ਨੇ ਫਰਵਰੀ 2018 ਵਿਚ ਗ੍ਰਿਫ਼ਤਾਰ ਕੀਤਾ ਸੀ। ਕੋਰਟ ਨੇ ਕਿਹਾ ਕਿ 11 ਲੱਖ ਦਾ ਮੁਆਵਜ਼ਾ ਵੀ ਦੇਣਾ ਹੋਵੇਗਾ, ਜਿਸ ਵਿਚੋਂ 10 ਲੱਖ ਰੁਪਏ ਮੋਹਨ ਚੰਦ ਸ਼ਰਮਾ ਦੇ ਪਰਿਵਾਰ ਨੂੰ ਦੇਣਾ ਪਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM
Advertisement