
ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ ਸਮਾਜਵਾਦੀ ਪਾਰਟੀ ਹੈ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀ ਸਰਗਰਮੀਆਂ ਸਿਖਰਾਂ 'ਤੇ ਹਨ। ਸਾਰੀਆਂ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ ਅਤੇ ਇਸ ‘ਚ ਸਾਰੇ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ‘ਚ ਦੱਸ ਦਈਏ ਕਿ ਦੇਸ਼ ਦੀ ਕਿਹੜੀ ਪਾਰਟੀ ਦੇ ਬੈਂਕ ਖਾਤੇ ‘ਚ ਸਭ ਤੋਂ ਜ਼ਿਆਦਾ ਪੈਸੇ ਹਨ। ਚੋਣ ਕਮਿਸ਼ਨ ਦੀ ਇੱਕ ਰਿਪੋਰਟ ਮੁਤਾਬਕ ਬਹੁਜਨ ਸਮਾਜ ਪਾਰਟੀ ਦੇ ਕੋਲ ਦੇਸ਼ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਨਾਲੋਂ ਕਿਤੇ ਜ਼ਿਆਦਾ ਪੈਸਾ ਹੈ।
Bahujan Samaj Party
ਜੀ ਹਾਂ, ਮਾਇਆਵਤੀ ਦੀ ਪਾਰਟੀ ਦੇ ਵੱਖ-ਵੱਖ ਬੈਂਕ ਖਾਤਿਆਂ ‘ਚ 670 ਕਰੋੜ ਰੁਪਏ ਹਨ। ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ ਸਮਾਜਵਾਦੀ ਪਾਰਟੀ ਹੈ। ਅਖਿਲੇਸ਼ ਯਾਦਵ ਦੀ ਪਾਰਟੀ ਦੇ ਕੋਲ 471 ਕਰੋੜ ਰੁਪਏ ਹਨ। ਇੱਥੇ ਦਿਲਚਸਪ ਗੱਲ ਹੈ ਕਿ ਪੈਸਿਆਂ ਦੇ ਮਾਮਲੇ ‘ਚ ਦੇਸ਼ ਦੀਆਂ ਸਭ ਤੋਂ ਵੱਡੀਆਂ ਪਾਰਟੀਆਂ ਬੀਜੇਪੀ ਅਤੇ ਕਾਂਗਰਸ, ਬੀਐਸਪੀ-ਐਸਪੀ ਤੋਂ ਕੀਤੇ ਪਿੱਛੇ ਹਨ।
All Party's Symbols
ਕਾਂਗਰਸ ਕੋਲ 196 ਕਰੋੜ ਰੁਪਏ ਬੈਂਕ ਬੈਲੇਂਸ ਹੈ ਜਦੋਂਕਿ ਬੀਜੇਪੀ ਕੋਲ 82 ਕਰੋੜ ਰੁਪਏ ਬੈਂਕ ਬੈਲੇਂਸ ਹੈ। ਉੱਧਰ ਆਮ ਆਦਮੀ ਪਾਰਟੀ ਕੋਲ ਸਿਰਫ 3 ਕਰੋੜ ਰੁਪਏ ਹੀ ਬੈਂਕ ਬੈਲੇਂਸ ਹੈ। ਦੱਸ ਦਈਏ ਕਿ 2019 ਦੀਆਂ ਚੋਣਾਂ ਨੂੰ ਲੈ ਕੇ ਇਕ ਤੋਂ ਬਾਅਦ ਇਕ ਕਾਫ਼ੀ ਵੱਡੇ ਖੁਲਾਸੇ ਹੋ ਰਹੇ ਹਨ ਅਤੇ ਸਾਰੀਆਂ ਪਾਰਟੀਆਂ ਵਿਚ ਜੋਰਾਂ ਸ਼ੋਰਾਂ ਨਾਲ ਮੁਕਾਬਲੇ ਚੱਲ ਰਹੇ ਹਨ।