
ਦੇਸ਼ ਵਿਚ ਲੌਕਡਾਊਨ ਦੇ ਚਲਦਿਆਂ ਪੁਲਿਸ ਸੜਕਾਂ ‘ਤੇ ਹੈ।
ਬਰੇਲੀ: ਦੇਸ਼ ਵਿਚ ਲੌਕਡਾਊਨ ਦੇ ਚਲਦਿਆਂ ਪੁਲਿਸ ਸੜਕਾਂ ‘ਤੇ ਹੈ। ਇਸ ਦੇ ਬਾਵਜੂਦ ਵੀ ਮੰਗਲਵਾਰ ਰਾਤ ਨੂੰ ਚਾਰ ਵਿਅਕਤੀਆਂ ਨੇ ਸ਼ਰੇਆਮ ਭਾਜਪਾ ਨੇਤਾ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚਾਰੇ ਵਿਅਕਤੀ ਬੜੀ ਅਸਾਨੀ ਨਾਲ ਮੌਕੇ ‘ਤੇ ਫਰਾਰ ਹੋ ਗਏ ਪਰ ਯੂਪੀ ਪੁਲਿਸ ਨੂੰ ਕੋਈ ਖ਼ਬਰ ਨਹੀਂ।
File Photo
ਪਰਿਵਾਰਕ ਮੈਂਬਕਾਂ ਅਨੁਸਾਰ ਮ੍ਰਿਤਕ ਦਾ ਨਾਂਅ ਯੁਨੂਸ ਅਹਿਮਦ ਉਰਫ ਡੰਪੀ ਸੀ। ਡੰਪੀ ਭਾਜਪਾ ਘੱਟ ਗਿਣਤੀ ਫਰੰਟ ਦੇ ਮਹਾਨਗਰ ਉਪ ਪ੍ਰਧਾਨ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਜ਼ਮੀਨ ਸਬੰਧੀ ਸਿਰਾਜੂਦੀਨ, ਇਸਮੂਦੀਨ ਅਤੇ ਆਸਿਫ ਨਾਲ ਵਿਵਾਦ ਚੱਲ ਰਿਹਾ ਹੈ।
Photo
ਜਿਸ ਦੇ ਲਈ 2 ਸਾਲ ਪਹਿਲਾਂ ਇਹਨਾਂ ਲੋਕਾਂ ਖਿਲਾਫ ਬਾਰਾਦਰੀ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ। ਬੀਤੀ ਸ਼ਾਮ ਜਦੋਂ ਡੰਪੀ ਅਪਣੇ ਘਰ ਦੇ ਬਾਹਰ ਬੈਠੇ ਸਨ ਤਾਂ ਸਿਰਾਜੂਦੀਨ, ਇਸਮੂਦੀਨ, ਆਸਿਫ ਤੇ ਇਕ ਹੋਰ ਵਿਅਕਤੀ ਆਏ। ਇਹਨਾਂ ਦੇ ਹੱਥਾਂ ਵਿਚ ਹਥਿਆਰ ਸੀ।
File Photo
ਇਹਨਾਂ ਨੇ ਡੰਪੀ ‘ਤੇ ਫਾਇਰਿੰਗ ਕੀਤੀ, ਜਿਸ ਨਾਲ ਉਹਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ ਤੇ ਪੁਲਿਸ ਨੇ ਸਾਰੀਆਂ ਥਾਵਾਂ ‘ਤੇ ਨਾਕਾਬੰਦੀ ਕਰ ਦਿੱਤੀ ਤਾਂ ਜੋ ਵਾਦਰਾਤ ਨੂੰ ਅੰਦਾਮ ਦੇਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।