
ਜਿਸ ਦਾ ਅਸਰ ਹੁਣ ਲਗਾਤਾਰ ਵਧਦੇ ਕੇਸਾਂ ਤੇ ਦਿਖ ਰਿਹਾ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਵਿਚ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕਾ ਇਸ ਵਾਇਰਸ ਦਾ ਸਭ ਤੋਂ ਵਧ ਸ਼ਿਕਾਰ ਹੋਇਆ ਹੈ ਅਤੇ ਇੱਥੇ ਕਰੀਬ 6 ਲੱਖ ਤੋਂ ਵਧ ਲੋਕ ਇਸ ਦੀ ਚਪੇਟ ਵਿਚ ਆਏ ਹਨ। ਹਾਲ ਹੀ ਵਿਚ ਅਮਰੀਕਾ ਵਿਚ ਕੁੱਝ ਰਿਸਰਚਰ ਨੇ ਦਾਅਵਾ ਕੀਤਾ ਹੈ ਕਿ ਜੇ ਦੇਸ਼ ਵਿਚ ਇਸੇ ਤਰ੍ਹਾਂ ਹਾਲਾਤ ਬਣੇ ਤਾਂ Stay at home ਨੂੰ ਲੈ ਕੇ ਜਾਰੀ ਆਦੇਸ਼ 2022 ਤਕ ਜਾਰੀ ਰਹਿ ਸਕਦਾ ਹੈ।
Donald Trump
ਅਮਰੀਕਾ ਨਿਊਜ਼ ਚੈਨਲ ਗੱਲਬਾਤ ਕਰਦੇ ਹੋਏ ਹਾਵਰਡ ਪਬਲਿਕ ਹੈਲਥ ਸਕੂਲ ਦੇ ਰਿਸਰਚਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ 2022 ਤਕ ਸਟੇ ਏਟ ਹੋਮ ਜਾਰੀ ਰਹਿ ਸਕਦਾ ਹੈ। ਜਿਸ ਤਹਿਤ ਸਕੂਲ ਬੰਦ ਰਹਿਣਗੇ ਅਤੇ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਕਾਫੀ ਲਿਮਿਟੇਡ ਰਹੇਗਾ। ਰਿਸਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇ ਜਲਦੀ ਹੀ ਕੋਰੋਨਾ ਵਾਇਰਸ ਨੂੰ ਲੈ ਕੇ ਵੈਕਸੀਨ ਨਹੀਂ ਬਣਾਈ ਗਈ ਅਤੇ ਇਸ ਦਾ ਸਫ਼ਲ ਪ੍ਰੀਖਣ ਨਹੀਂ ਹੋਇਆ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ।
Covid-19
ਰਿਪੋਰਟ ਵਿਚ ਲਿਖਿਆ ਗਿਆ ਕਿ 2022 ਤਕ ਲੋਕਾਂ ਨੂੰ ਅਪਣੇ ਘਰਾਂ ਵਿਚ ਕੈਦ ਰਹਿਣਾ ਪਵੇਗਾ। ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਕਿਹਾ ਗਿਆ ਕਿ ਇਸ ਨੂੰ ਜਿੰਨਾ ਵਧਾਉਣਗੇ ਉੰਨਾ ਹੀ ਇਸ ਵਾਇਰਸ ਦਾ ਘਟ ਅਸਰ ਹੋਵੇਗਾ। ਇਸ ਦੇ ਲਈ ਜ਼ੁਰਮਾਨਾ ਵਧਾਉਣਾ ਪਵੇਗਾ ਅਤੇ ਕਾਨੂੰਨ ਨੂੰ ਸਖ਼ਤ ਕਰਨਾ ਪਵੇਗਾ। ਰਿਪੋਰਟ ਵਿਚ ਇਸ ਗੱਲ ਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਕਿ ਅਮਰੀਕਾ ਵਿਚ ਕਾਫੀ ਲੋਕ ਸਟੇ ਏਟ ਹੋਮ ਦਾ ਪਾਲਣ ਨਹੀਂ ਕਰ ਰਹੇ ਅਤੇ ਸੋਸ਼ਲ ਡਿਸਟੇਂਸਿੰਗ ਦਾ ਉਲੰਘਣ ਕਰ ਰਹੇ ਹਨ।
Donald Trump
ਜਿਸ ਦਾ ਅਸਰ ਹੁਣ ਲਗਾਤਾਰ ਵਧਦੇ ਕੇਸਾਂ ਤੇ ਦਿਖ ਰਿਹਾ ਹੈ। ਦਸ ਦਈਏ ਕਿ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਬੁੱਧਵਾਰ ਤਕ ਅਮਰੀਕਾ ਵਿਚ 6 ਲੱਖ ਤੋਂ ਵਧ ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 25 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ।
America president
ਗੌਰਤਲਬ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਇੰਨੇ ਵੱਡੇ ਕਹਿਰ ਦੇ ਬਾਵਜੂਦ ਲਾਕਡਾਊਨ ਨਹੀਂ ਲਗਾਇਆ ਗਿਆ ਹੈ ਨਾ ਹੀ ਜਹਾਜ਼ ਸਰਵਿਸ ਰੋਕੀ ਗਈ ਹੈ। ਜਿਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਲੋਚਨਾ ਵੀ ਹੋਈ ਹੈ। ਬਲਕਿ ਡੋਨਾਲਡ ਟਰੰਪ ਨੇ ਲਗਾਤਾਰ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਫ਼ੈਸਲਿਆਂ ਕਰ ਕੇ ਅਮਰੀਕਾ ਵਿਚ ਕੋਰੋਨਾ ਦੇ ਮਾਮਲੇ ਕਾਫ਼ੀ ਘਟ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।