
ਗ੍ਰਹਿ ਵਿਭਾਗ ਨੇ ਲਾਕਡਾਊਨ ’ਤੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਕਿ...
ਨਵੀਂ ਦਿੱਲੀ: ਸਰਕਾਰ ਨੇ ਲਾਕਡਾਊਨ 2.0 ਦੀਆਂ ਗਾਈਡਲਾਈਨ ਜਾਰੀ ਕਰ ਦਿੱਤੀਆਂ ਹਨ। ਪਿਛਲੀ ਵਾਰ ਦੀ ਤੁਲਨਾ ਵਿਚ 3 ਮਈ ਲਈ ਜੋ ਲਾਕਡਾਊਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਉਹਨਾਂ ਵਿਚ ਸਖ਼ਤੀ ਵਰਤੀ ਗਈ ਹੈ। ਹੁਣ ਸਰਵਜਨਿਕ ਸਥਾਨਾਂ ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਰਵਜਨਿਕ ਸਥਾਨਾਂ ’ਤੇ ਥੁੱਕਣ ’ਤੇ ਜ਼ੁਰਮਾਨਾ ਲਗਾਇਆ ਜਾਵੇਗਾ।
Mask
ਗ੍ਰਹਿ ਵਿਭਾਗ ਨੇ ਲਾਕਡਾਊਨ ’ਤੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਕਿ ਲੋਕਾਂ ਦੀਆਂ ਅੰਤਰਰਾਸ਼ਟਰੀ, ਅੰਤਰ-ਜ਼ਿਲ੍ਹਾ ਆਵਾਜਾਈ, ਬਸ ਸੇਵਾਵਾਂ ’ਤੇ 3 ਮਈ ਤਕ ਰੋਕ ਜਾਰੀ ਰਹੇਗੀ। ਦਫ਼ਤਰ ਅਤੇ ਸਰਵਜਨਿਕ ਸਥਾਨਾਂ ’ਤੇ ਮਾਸਕ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਗ੍ਰਹਿ ਵਿਭਾਗ ਦੇ ਨਵੇਂ ਹੁਕਮਾਂ ਅਨੁਸਾਰ ਵਿਦਿਅਕ ਅਦਾਰੇ, ਕੋਚਿੰਗ ਸੈਂਟਰ, ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਯਾਤਰਾ, ਟ੍ਰੇਨ ਸੇਵਾਵਾਂ 3 ਮਈ ਤਕ ਬੰਦ ਰਹਿਣਗੀਆਂ।
Mask
ਸਿਨੇਮਾ ਹਾਲ, ਮਾਲਸ, ਸ਼ਾਪਿੰਗ ਕੰਪਲੈਕਸ, ਜਿਮ, ਖੇਡ ਮੈਦਾਨ, ਸਵਿਮਿੰਗ ਪੂਲ, ਬਾਰ ਆਦਿ ਵੀ ਬੰਦ ਰਹਿਣਗੇ। ਲਾਕਡਾਊਨ ਦੌਰਾਨ ਸਾਰੇ ਸਮਾਜਿਕ, ਰਾਜਨੀਤਿਕ, ਖੇਡ, ਧਾਰਮਿਕ ਪ੍ਰੋਗਰਾਮ, ਧਾਰਮਿਕ ਸਥਾਨ ਵੀ 3 ਮਈ ਤਕ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ 20 ਅਪ੍ਰੈਲ ਨੂੰ ਜਿਹੜੇ ਕੰਮਾਂ ਦੀ ਮਨਜ਼ੂਰੀ ਦਿੱਤੀ ਜਾਵੇਗੀ ਉਹਨਾਂ ਵਿਚ ਖੇਤੀ, ਖੇਤੀ ਉਤਪਾਦਾਂ ਦੀ ਖਰੀਦ, ਮੰਡੀਆਂ ਸ਼ਾਮਿਲ ਹੋਣਗੀਆਂ।
Doctor
20 ਅਪ੍ਰੈਲ ਤੋਂ ਇਲੈਕਟ੍ਰਿਸ਼ਿਅੰਸ, ਆਈਟੀ ਸਬੰਧੀ ਮੁਰੰਮਤ ਦਾ ਕੰਮ ਕਰਨ ਵਾਲੇ ਲੋਕਾਂ, ਪਲੰਬਰ, ਮੋਟਰ ਮੈਕੇਨਿਕ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪੀਐਮ ਨਰਿੰਦਰ ਮੋਦੀ ਨੇ 14 ਅਪ੍ਰੈਲ ਨੂੰ ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਲਗਾਏ ਗਏ ਲਾਕਡਾਊਨ ਨੂੰ 3 ਮਈ ਤਕ ਵਧਾਉਣ ਦਾ ਐਲਾਨ ਕੀਤਾ ਸੀ। ਉਸ ਤੋਂ ਪਹਿਲਾਂ 14 ਅਪ੍ਰੈਲ ਨੂੰ 21 ਦਿਨ ਦਾ ਲਾਕਡਾਊਨ ਖਤਮ ਹੋ ਰਿਹਾ ਸੀ।
Mask
ਪੀਐਮ ਮੋਦੀ ਨੇ ਕੋਰੋਨਾ ਦੀ ਚੁਣੌਤੀ ਨੂੰ ਦੇਖਦੇ ਹੋਏ ਇਸ ਨੂੰ 19 ਦਿਨਾਂ ਲਈ ਹੋਰ ਵਧਾ ਦਿੱਤਾ ਸੀ। ਉਦੋਂ ਤੋਂ ਇਸ ਨੂੰ ਲਾਕਡਾਊਨ 2.0 ਕਿਹਾ ਜਾ ਰਿਹਾ ਹੈ। ਉਹਨਾਂ ਨੇ ਇਹ ਐਲਾਨ ਕਰ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ 15 ਅਪ੍ਰੈਲ ਨੂੰ ਲਾਕਡਾਊਨ 2.0 ਦੇ ਸਬੰਧ ਵਿਚ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਜਾਣਗੀਆਂ। ਉਸ ਕੜੀ ਵਿਚ ਇਹ ਗਾਈਡਲਾਇੰਸ ਜਾਰੀ ਕੀਤੀਆਂ ਗਈਆਂ ਹਨ।
ਪੀਐਮ ਮੋਦੀ ਨੇ ਇਹ ਵੀ ਕਿਹਾ ਸੀ ਕਿ ਇਸ ਵਾਰ ਅਗਲੇ ਇਕ ਹਫ਼ਤੇ ਤਕ ਪਿਛਲੇ ਲਾਕਡਾਊਨ ਦੇ ਮੁਕਾਬਲੇ ਇਸ ਵਾਰ ਦੇ ਲਾਕਡਾਊਨ ਵਿਚ ਵਧ ਸਖ਼ਤੀ ਵਰਤੀ ਜਾਵੇਗੀ। ਇਸ ਦੌਰਾਨ ਦੇਸ਼ ਦੇ ਸਾਰੇ ਖੇਤਰਾਂ, ਇਲਾਕਿਆਂ ਅਤੇ ਥਾਣਿਆਂ ਦਾ ਬਰੀਕੀ ਨਾਲ ਨਿਰੀਖਣ ਕੀਤਾ ਜਾਵੇਗਾ। ਉਸ ਤੋਂ ਬਾਅਦ ਜੇ ਸਥਿਤੀ ਵਿਚ ਸੁਧਾਰ ਦਿਸਿਆ ਤਾਂ 20 ਅਪ੍ਰੈਲ ਨੂੰ ਕਈ ਸਥਾਨਾਂ ਵਿਚ ਕੰਮ ਕਰਨ ਦੀ ਛੋਟ ਦਿੱਤੀ ਜਾ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।