
ਲੋਕ ਸਭਾ ਚੋਣ ਆਪਣੇ ਅੰਤਿਮ ਦੌਰ ‘ਚ ਹੈ। ਹਰ ਪਾਰਟੀ ਆਪਣੇ ਵਿਰੋਧੀ ਨੂੰ ਕਮਜੋਰ ਸਾਬਤ ਕਰਕੇ ਬਾਜੀ ਮਾਰਨ ਲਈ ਤਿਆਰ ਹੈ...
ਨਵੀਂ ਦਿੱਲੀ : ਲੋਕ ਸਭਾ ਚੋਣ ਆਪਣੇ ਅੰਤਿਮ ਦੌਰ ‘ਚ ਹਨ। ਹਰ ਪਾਰਟੀ ਆਪਣੇ ਵਿਰੋਧੀ ਨੂੰ ਕਮਜੋਰ ਸਾਬਤ ਕਰਕੇ ਬਾਜੀ ਮਾਰਨ ਲਈ ਤਿਆਰ ਹੈ। ਅਜਿਹੇ ‘ਚ ਰਾਜ ਨੇਤਾਵਾਂ ਦੇ ਕਈ ਅਜਿਹੇ ਬਿਆਨ ਆ ਰਹੇ ਹਨ ਜੋ ਸ਼ਿਸ਼ਟਾਚਾਰ ਦੀ ਹੱਦ ਟੱਪ ਰਹੇ ਹਨ।
Delhi Police:As per contents of complaint no cognizable offence is made out. Rahul Gandhi made defamatory statement (hiding behind blood of soldiers&doing 'dalali' on their sacrifice) against PM for which defamatory suit may be filed by individual against whom statement was made” https://t.co/bI0ZdHtVOR
— ANI (@ANI) May 15, 2019
Delhi Police today filed 'Action Taken Report' in Rouse Avenue Court, on criminal complaint seeking direction to police for registration of FIR u/s 124A (Sedition charges) against Rahul Gandhi for allegedly making derogatory statement against PM. (File pic) pic.twitter.com/ntuhiOphs0
— ANI (@ANI) May 15, 2019
ਪੀਐਮ ਮੋਦੀ ਦੇ ਖਿਲਾਫ਼ ਇੰਜ ਹੀ ਇੱਕ ਬਿਆਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Rahul Gandhi) ਖਿਲਾਫ਼ ਅਪਰਾਧਿਕ ਸ਼ਿਕਾਇਤ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੂੰ ਦਿੱਲੀ ਪੁਲਿਸ ਵੱਲੋਂ ਰਾਹਤ ਮਿਲੀ ਹੈ।
Modi with Rahul
ਦਰਅਸਲ ਰਾਹੁਲ ਗਾਂਧੀ ਨੇ ਆਪਣੇ ਇੱਕ ਭਾਸ਼ਣ ਵਿੱਚ ਪੀਐਮ ਨੂੰ ਸ਼ਹੀਦਾਂ ਦੇ ਖੂਨ ਪਿੱਛੇ ਲੁਕਣ ਵਾਲੇ ਅਤੇ ਸ਼ਹਾਦਤ ਦੀ ਦਲਾਲੀ ਕਰਨ ਵਾਲੇ ਕਿਹਾ ਸੀ। ਇਸ ਲਈ ਉਨ੍ਹਾਂ ਦੇ ਖਿਲਾਫ ਦਿੱਲੀ ਪੁਲਿਸ ਵਿੱਚ ਇੱਕ ਅਪਰਾਧਿਕ ਸ਼ਿਕਾਇਤ ਕੀਤੀ ਗਈ ਸੀ। ਇਸ ਸ਼ਿਕਾਇਤ ‘ਚ ਮੰਗ ਕੀਤੀ ਗਈ ਸੀ ਕਿ ਪੁਲਿਸ ਰਾਹੁਲ ਗਾਂਧੀ ਦੇ ਵਿਰੁੱਧ ਧਾਰਾ 124 A ਦੇ ਅਧੀਨ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰੇ।
Court Order
ਇਸ ਸ਼ਿਕਾਇਤ ‘ਤੇ ਅੱਜ ਦਿੱਲੀ ਪੁਲਿਸ ਨੇ ਰਾਉਜ ਐਵੀਨਿਊ ਅਦਾਲਤ ਵਿੱਚ ਆਪਣੀ ਐਕਸ਼ਨ ਟੇਕਨ ਰਿਪੋਰਟ ( ਏਟੀਆਰ) ਦਾਖਲ ਕੀਤੀ। ਇਸ ਵਿੱਚ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਸ਼ਿਕਾਇਤ ਦੇ ਕੰਟੇਂਟ ਦੇ ਅਨੁਸਾਰ ਕੋਈ ਦੋਸ਼ ਨਹੀਂ ਹੋਇਆ ਹੈ। ਰਾਹੁਲ ਗਾਂਧੀ ਨੇ ਪੀਐਮ ਦੇ ਵਿਰੁੱਧ ਅਪਮਾਨਜਨਕ ਬਿਆਨ ਦਿੱਤਾ ਹੈ ਅਤੇ ਇਸਦੇ ਲਈ ਜੇਕਰ ਪੀਐਮ ਆਪਣੇ ਆਪ ਬੇਇੱਜ਼ਤੀ ਦਾ ਮੁਕੱਦਮਾ ਦਰਜ ਕਰਨਾ ਚਾਹਿਆਂ ਤਾਂ ਕਰ ਸਕਦੇ ਹਨ।