ਮਾਮਲੇ ਦੀ ਜਾਂਚ ਜਾਰੀ
ਪੀਲੀਭੀਤ: ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਹਜ਼ਾਰਾ ਥਾਣਾ ਖੇਤਰ ਅਧੀਨ ਇਕ ਪਿੰਡ ਦੇ ਬਾਹਰ ਬਣੀ ਝੌਂਪੜੀ ਵਿਚ ਅਪਣੇ ਖੇਤ ਦੀ ਰਾਖੀ ਕਰ ਰਹੇ ਇਕ ਕਿਸਾਨ ਦੀ ਹਮਲਾਵਰਾਂ ਨੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹਤਿਆ ਕਰ ਦਿਤੀ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਪਾਕਿਸਤਾਨੀ ਜੇਲ ਤੋਂ ਰਿਹਾਅ ਹੋ ਕੇ 184 ਮਛੇਰੇ ਪਹੁੰਚੇ ਗੁਜਰਾਤ
ਪੁਲਿਸ ਨੇ ਦਸਿਆ ਕਿ ਹਜ਼ਾਰਾ ਥਾਣਾ ਖੇਤਰ ਅਧੀਨ ਪੈਂਦੇ ਭਗਵਾਨਪੁਰੀ ਬਾਜ਼ਾਰਘਾਟ ਬੇਲਾ ਦਾ ਰਹਿਣ ਵਾਲਾ ਹਰਦੇਵ ਸਿੰਘ (45) ਖੇਤ ਦੀ ਰਾਖੀ ਲਈ ਝੌਂਪੜੀ ਵਿਚ ਸੁੱਤਾ ਪਿਆ ਸੀ। ਉਨ੍ਹਾਂ ਦਸਿਆ ਕਿ ਐਤਵਾਰ ਰਾਤ ਨੂੰ ਕੁੱਝ ਬਦਮਾਸ਼ਾਂ ਨੇ ਕਿਸਾਨ ਨੂੰ ਬੰਨ੍ਹ ਕੇ ਕੁੱਟ-ਕੁੱਟ ਕੇ ਮਾਰ ਦਿਤਾ।
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ 1 ਲੱਖ ਰੁਪਏ ਰਿਸ਼ਵਤ ਲੈਂਦਾ ਸੁਪਰਡੰਟ ਇੰਜੀਨੀਅਰ ਰੰਗੇ ਹੱਥੀਂ ਕੀਤਾ ਕਾਬੂ
ਉਨ੍ਹਾਂ ਦਸਿਆ ਕਿ ਬਦਮਾਸ਼ਾਂ ਨੇ ਪਹਿਲਾਂ ਹਰਦੇਵ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਹੱਥ-ਪੈਰ ਤੋੜ ਦਿਤੇ ਅਤੇ ਫਿਰ ਉਸ ਦਾ ਕਤਲ ਕਰਕੇ ਫਰਾਰ ਹੋ ਗਏ। ਉਨ੍ਹਾਂ ਦਸਿਆ ਕਿ ਸੋਮਵਾਰ ਸਵੇਰੇ ਜਦ ਇਕ ਕਿਸਾਨ ਅਪਣੇ ਖੇਤ ਗਿਆ ਤਾਂ ਉਸ ਨੂੰ ਉਥੇ ਖ਼ੂਨ ਨਾਲ ਲੱਥ-ਪੱਥ ਕਿਸਾਨ ਦੀ ਲਾਸ਼ ਪਈ ਮਿਲੀ।
ਇਹ ਵੀ ਪੜ੍ਹੋ: ਬੱਚਿਆਂ ਨਾਲ ਭਰੀ ਸਕੂਲ ਬੱਸ ਤੇ PRTC ਬੱਸ ਦੀ ਆਪਸ 'ਚ ਹੋਈ ਭਿਆਨਕ ਟੱਕਰ, ਮਚਿਆ ਹੜਕੰਪ
ਵਧੀਕ ਪੁਲਿਸ ਸੁਪਰਡੈਂਟ (ਏਐਸਪੀ) ਅਨਿਲ ਕੁਮਾਰ ਯਾਦਵ ਨੇ ਦਸਿਆ ਕਿ ਹਜ਼ਾਰਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਹਜ਼ਾਰਾ ਥਾਣੇ ਦੇ ਇੰਚਾਰਜ ਇੰਸਪੈਕਟਰ ਮਨੋਜ ਕੁਮਾਰ ਮਿਸ਼ਰਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਘਟਨਾ ਦਾ ਖ਼ੁਲਾਸਾ ਕੀਤਾ ਜਾਵੇਗਾ।