
ਉਪ ਰਾਜਪਾਲ ਦੇ ਦਫ਼ਤਰ ਵਿਚ ਭੁੱਖ ਹੜਤਾਲ ਦੇ ਤੀਜੇ ਦਿਨ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ
ਨਵੀਂ ਦਿੱਲੀ, : ਉਪ ਰਾਜਪਾਲ ਦੇ ਦਫ਼ਤਰ ਵਿਚ ਭੁੱਖ ਹੜਤਾਲ ਦੇ ਤੀਜੇ ਦਿਨ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਸ਼ੂਗਰ ਪੱਧਰ ਆਮ ਪੱਧਰ ਤੋਂ ਲਗਭਗ ਅੱਧਾ ਘੱਟ ਹੋ ਗਿਆ ਹਾਲਾਂਕਿ ਡਾਕਟਰ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ। ਜੈਨ ਮੰਗਲਵਾਰ ਤੋਂ ਉਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ਵਿਚ ਅਣਮਿੱਥੀ ਭੁੱਖ ਹਡਤਾਲ 'ਤੇ ਹਨ।
ਉਸ ਦੇ ਇਕ ਦਿਨ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਧਰਨੇ ਦੀ ਸ਼ੁਰੂਆਤ ਕੀਤੀ ਸੀ। ਸਿਸੋਦੀਆ ਨੇ ਵੀ ਕਲ ਭੁੱਖ ਹੜਤਾਲ ਸ਼ੁਰੂ ਕਰ ਦਿਤੀ। ਉਨ੍ਹਾਂ ਦਸਿਆ, 'ਅਸੀਂ ਲਗਾਤਾਰ ਉਨ੍ਹਾਂ ਦੀ ਹਾਲਤ ਦੀ ਨਿਗਰਾਨੀ ਕਰ ਰਹੇ ਹਾਂ। ਅੱਜ ਉਨ੍ਹਾਂ ਦੇ ਅਹਿਮ ਅੰਗਾਂ ਦੀ ਜਾਂਚ ਕੀਤੀ ਗਈ ਅਤੇ ਖ਼ੂਨ ਵਿਚ ਸ਼ੂਗਰ ਦਾ ਪੱਧਰ 47 ਯੂਨਿਟ ਤਕ ਪਹੁੰਚ ਗਿਆ ਹੈ।
ਆਮ ਤੌਰ 'ਤੇ ਇਸ ਦਾ ਪੱਧਰ 90-100 ਹੋਣਾ ਚਾਹੀਦਾ ਹੈ। ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਟੀਮ ਵਿਚ ਇਕ ਡਾਕਟਰ, ਨਰਸ ਅਤੇ ਸਹਾਇਕ ਹੈ ਜਿਹੜੀ ਦਿਨ ਵਿਚ ਤਿੰਨ ਵਾਰ ਸਿਹਤ ਦੀ ਨਿਗਰਾਨੀ ਕਰ ਰਹੀ ਹੈ। (ਏਜੰਸੀ)