LG ਤੋਂ ਹੁੰਗਾਰਾ ਨਾ ਮਿਲਣ 'ਤੇ 'ਆਪ' ਦੇ ਸਤੇਂਦਰ ਜੈਨ ਨੇ ਸ਼ੁਰੂ ਕੀਤੀ ਅਣਮਿਥੇ ਸਮੇਂ ਦੀ ਭੁੱਖ ਹੜਤਾਲ
Published : Jun 12, 2018, 3:33 pm IST
Updated : Jun 12, 2018, 3:33 pm IST
SHARE ARTICLE
Satyendra Jain started the indefinite hunger strike
Satyendra Jain started the indefinite hunger strike

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਅਤੇ 2 ਹੋਰ ਮੰਤਰੀ ਗੋਪਾਲ ਰਾਏ ਅਤੇ ਸਤੇਂਦਰ ਜੈਨ ਅਪਣੀਆਂ ਮੰਗਾਂ ਨੂੰ ਲੈ ਕੇ ਫਸੇ ਹੋਏ ਹਨ

ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਅਤੇ 2 ਹੋਰ ਮੰਤਰੀ ਗੋਪਾਲ ਰਾਏ ਅਤੇ ਸਤੇਂਦਰ ਜੈਨ ਅਪਣੀਆਂ ਮੰਗਾਂ ਨੂੰ ਲੈ ਕੇ ਫਸੇ ਹੋਏ ਹਨ। ਅਪਣੀਆਂ ਮੰਗਾਂ ਨੂੰ ਮਨਵਾਉਣ ਵਿਚ ਲੱਗੇ ਇਹ 'ਆਪ' ਨੇਤਾ ਅਤੇ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ, ਐਲਜੀ ਦਫਤਰ ਵਿਚ ਹੀ ਭੁੱਖ ਹੜਤਾਲ ਉੱਤੇ ਬੈਠ ਗਏ ਹਨ।

Kejriwal TweetKejriwal Tweetਦੱਸ ਦਈਏ ਕਿ ਬੀਤੇ ਦਿਨੀ ਕੇਜਰੀਵਾਲ ਤੇ ਉਨ੍ਹਾਂ ਦੇ ਨਾਲ ਸਾਥੀ ਨੇਤਾ ਐਲਜੀ ਦਫਤਰ ਦੇ ਉਡੀਕ ਕਮਰੇ ਵਿਚ ਧਰਨੇ ਤੇ ਬੈਠੇ ਸਨ, ਜਿਥੇ ਉਨ੍ਹਾਂ ਵੱਲੋਂ ਰਾਤ ਵੀ ਬਿਤਾਈ ਗਈ ਅਤੇ ਉਨ੍ਹਾਂ ਅਪਣੀ ਰਾਤ ਸੋਫੇ 'ਤੇ ਸੌਂ ਕਿ ਗੁਜ਼ਾਰੀ। ਸਤੇਂਦਰ ਜੈਨ ਦੀ ਭੁੱਖ ਹੜਤਾਲ ਦੀ ਜਾਣਕਾਰੀ ਆਪਣੇ ਆਪ ਸੀਐਮ ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ ਹੈ। ਧਰਨਾ ਪ੍ਰਦਰਸ਼ਨ ਦੇ ਤਹਿਤ ਕੈਬਿਨੇਟ ਮੈਬਰਾਂ ਨਾਲ ਉਨ੍ਹਾਂ ਨੇ ਉਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ਵਿਚ ਹੀ ਰਾਤ ਗੁਜ਼ਾਰੀ। ਕੇਜਰੀਵਾਲ ਦਾ ਧਰਨਾ ਮੰਗਲਵਾਰ ਨੂੰ ਵੀ ਜਾਰੀ ਹੈ।

18 ਘੰਟੇ ਤੋਂ ਐਲਜੀ ਦਫ਼ਤਰ ਵਿਚ ਹੀ ਧਰਨਾ ਪ੍ਰਦਰਸ਼ਨ ਕਰ ਰਹੇ ਕੇਜਰੀਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਐਲਜੀ ਅਨਿਲ ਬੈਜਲ ਉਨ੍ਹਾਂ ਦੀ ਮੰਗ ਪੂਰੀ ਨਹੀਂ ਕਰਦੇ, ਉਦੋਂ ਤੱਕ ਉਹ ਪ੍ਰਦਰਸ਼ਨ ਜਾਰੀ ਰੱਖਣਗੇ

AAPAAPਇਹ ਹਨ ਕੇਜਰੀਵਾਲ ਦੀਆਂ ਤਿੰਨ ਮੰਗਾਂ :- 
IAS ਅਧਿਕਾਰੀਆਂ ਦੀ ਗ਼ੈਰਕਾਨੂੰਨੀ ਹੜਤਾਲ ਤੁਰੰਤ ਖਤਮ ਕਰਵਾਓ, 
ਕੰਮ ਰੋਕਣ ਵਾਲੇ IAS ਅਧਿਕਾਰੀਆਂ ਦੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇ
ਰਾਸ਼ਨ ਦੀ ਡੋਰ-ਸਟੈਪ-ਡਿਲੀਵਰੀ ਦੀ ਯੋਜਨਾ ਨੂੰ ਮਨਜ਼ੂਰ ਕੀਤਾ ਜਾਵੇ।

Kejriwal at LG's Residence Kejriwal at LG's Residenceਐਲਜੀ ਕਾਰਜਕਾਲ ਉੱਤੇ ਧਰਨੇ ਦੇ ਰਹੇ ਕੇਜਰੀਵਾਲ ਲਗਾਤਾਰ ਸੋਸ਼ਲ ਮੀਡੀਆ ਉੱਤੇ ਪੋਸਟ ਦੇ ਰਾਹੀਂ ਆਮ ਜਨਤਾ ਨਾਲ ਸੰਪਰਕ ਵਿਚ ਹਨ। ਸਵੇਰੇ ਇੱਕ ਪੋਸਟ ਵਿਚ ਲਿਖਕੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਲਿਓ ਮੰਗਾਂ ਲਈ ਸੰਘਰਸ਼ ਜਾਰੀ ਹੈ। ਚਾਰੋ ਨੇਤਾ ਸੋਮਵਾਰ ਸ਼ਾਮ ਅਪਣੀਆਂ ਮੰਗਾਂ ਦੇ ਨਾਲ 5.30 ਵਜੇ ਉਪ ਰਾਜਪਾਲ ਦੇ ਦਫ਼ਤਰ ਪੁੱਜੇ ਸਨ, ਜਿਸ ਵਿਚ ਭਾਰਤੀ ਪ੍ਰਬੰਧਕੀ ਸੇਵਾ ਦੇ ਅਧਿਕਾਰੀਆਂ ਨੂੰ ਆਪਣੀ ਹੜਤਾਲ ਖਤਮ ਕਰਨ ਅਤੇ ਚਾਰ ਮਹੀਨਿਆਂ ਤੋਂ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦਾ ਹੁਕਮ ਦੇਣ ਦੀ ਮੰਗ ਸ਼ਾਮਿਲ ਹੈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement