
ਬੇਟੀ ਦਾ ਦਾਖ਼ਲਾ ਸਰਕਾਰੀ ਸਕੂਲ ਵਿਚ ਕਰਵਾਇਆ
ਤੇਲੰਗਾਨਾ: ਤੇਲੰਗਾਨਾ ਦੇ ਵਿਕਾਰਾਬਾਦ ਦੀ ਕਲੈਕਟਰ ਨੇ ਮਿਸਾਲ ਕਾਇਮ ਕਰਦੇ ਹੋਏ ਅਪਣੀ ਬੇਟੀ ਦਾ ਦਾਖ਼ਲਾ ਇਕ ਸਰਕਾਰੀ ਸਕੂਲ ਵਿਚ ਕਰਵਾਇਆ ਹੈ। ਕਲੈਕਟਰ ਮਸਰਤ ਖ਼ਾਨਮ ਆਇਸ਼ਾ ਨੇ ਵਿਕਾਰਾਬਾਦ ਦੇ ਸਰਕਾਰੀ ਘੱਟ ਗਿਣਤੀ ਰਿਹਾਇਸ਼ੀ ਸਕੂਲ ਵਿਚ ਪੰਜਵੀਂ ਜਮਾਤ ਵਿਚ ਦਾਖ਼ਲਾ ਕਰਵਾ ਕੇ ਮਿਸਾਲ ਪੇਸ਼ ਕੀਤੀ ਹੈ।
Books
ਉਹ ਅਪਣੀ ਬੇਟੀ ਲਈ ਸਾਰੀਆਂ ਸੁਵਿਧਾਵਾਂ ਵਾਲਾ ਸਕੂਲ ਵੀ ਚੁਣ ਸਕਦੀ ਸੀ ਪਰ ਉਹਨਾਂ ਨੇ ਇਸ ਤੋਂ ਪਰਹੇਜ਼ ਕਰਦੇ ਹੋਏ ਉਸ ਨੂੰ ਸਰਕਾਰੀ ਸਕੂਲ ਵਿਚ ਭੇਜਣ ਦਾ ਮੁਸ਼ਕਲ ਰਾਸਤਾ ਚੁਣਿਆ। ਕਲੈਕਟਰ ਨੇ ਅਪਣੀ ਬੇਟੀ ਦਾ ਹੈਦਰਾਬਾਦ ਤੋਂ 75 ਕਿਲੋਮੀਟਰ ਦੂਰ ਸਥਿਤ ਤੇਲੰਗਾਨਾ ਮਾਈਨੋਰਿਟੀ ਰੈਜ਼ੀਡੈਂਸ਼ਿਅਲ ਸਕੂਲ ਵਿਚ ਦਾਖ਼ਲਾ ਕਰਵਾਇਆ ਹੈ। ਆਇਸ਼ਾ ਨੇ ਦਸਿਆ ਕਿ ਉੱਥੇ ਸਿੱਖਿਆ ਦਾ ਪੱਧਰ ਵਧੀਆ ਹੈ ਅਤੇ ਬੱਚਿਆਂ ਦਾ ਸੰਪੂਰਣ ਵਿਕਾਸ ਹੋ ਸਕਦਾ ਹੈ।
ਇੱਥੇ ਸੁਵਿਧਾਵਾਂ ਵੀ ਉਪਲੱਬਧ ਹਨ। ਇਸ ਸਕੂਲ ਵਿਚ ਜ਼ਿਆਦਾਤਰ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਹਨ। ਤੇਲੰਗਾਨਾ ਮਾਈਨੋਰਿਟੀਜ਼ ਰੈਜ਼ੀਡੈਂਸ਼ਿਅਲ ਐਜ਼ੁਕੈਸ਼ਨਲ ਇੰਸਟੀਚਿਊਟ ਸੋਸਾਇਟੀ ਦੇ ਸਕੱਤਰ ਬੀ ਸ਼ਫ਼ਉਲਾ ਨੇ ਕਿਹਾ ਕਿ ਕਲੈਕਟਰ ਦਾ ਇਹ ਯਤਨ ਸ਼ਲਾਘਾਯੋਗ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਘੱਟ ਗਿਣਤੀ ਵਾਲਿਆਂ ਨੂੰ ਪ੍ਰੇਰਣਾ ਮਿਲੇਗੀ। ਇਸ ਨਾਲ ਘੱਟ ਗਿਣਤੀ ਦੀਆਂ ਲੜਕੀਆਂ ਦੀ ਸਿਖਿਆ ਵਿਚ ਬਦਲਾਅ ਆ ਸਕਦਾ ਹੈ।