
ਆਈਐਸਆਈਐਸ ਤੋਂ ਲਈ ਸੀ ਹਥਿਆਰ ਚਲਾਉਣ ਦੀ ਸਿਖਲਾਈ,
ਕਰਾਚੀ : ਪਾਕਿਸਤਾਨ ਵਿਚ ਸਿੰਧ ਯੂਨੀਵਰਸਟੀ ਨੇ ਸੀਰੀਆ ਵਿਚ ਆਈਐਸਆਈਐਸ ਤੋਂ ਹਥਿਆਰ ਚਲਾਉਣ ਦੀ ਸਿਖਲਾਈ ਲੈ ਚੁੱਕੀ ਅਤੇ ਲਾਹੌਰ ਦੇ ਇਕ ਗਿਰਜਾਘਰ 'ਤੇ ਅਸਫ਼ਲ ਆਤਮਘਾਤੀ ਹਮਲੇ ਦਾ ਹਿੱਸਾ ਰਹਿ ਚੁੱਕੀ 23 ਸਾਲਾ ਇਕ ਕੁੜੀ ਦਾ ਦਾਖ਼ਲਾ ਰੱਦ ਕਰ ਦਿਤਾ ਹੈ। ਅਸਲ ਵਿਚ ਸਿੰਧ ਸੂਬੇ ਵਿਚ ਜਾਂਸ਼ੋਰੇ ਦੇ ਲਿਆਕਤ ਯੂਨੀਵਰਸਟੀ ਆਫ਼ ਮੈਡੀਕਲ ਐੰਡ ਹੈਲਥ ਸਾਈਂਸੇਜ ਵਿਚ ਦੂਜੇ ਸਾਲ ਦੀ ਵਿਦਿਆਰਥਣ ਨੌਰੀਨ ਲੇਘਾਰੀ ਫ਼ਰਵਰੀ 2017 ਵਿਚ ਅਪਣੇ ਜੱਦੀ ਸ਼ਹਿਰ ਹੁਸੈਨਾਬਾਦ ਤੋਂ ਗ਼ਾਇਬ ਹੋ ਗਈ ਸੀ।
Sindh University cancels admission of girl with Daesh background
ਦੋ ਮਹੀਨੇ ਬਾਅਦ ਉਸ ਨੂੰ ਲਾਹੌਰ ਵਿਚ ਇਕ ਮੁਠਭੇੜ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਮੁਕਾਬਲੇ ਵਿਚ ਉਸ ਦਾ ਇਕ ਸਾਧੀ ਸੁਰੱਖਿਆ ਬਲਾਂ ਦੇ ਹਥੋਂ ਮਾਰਿਆ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਲਿਆਕਤ ਯੂਨੀਵਰਸਟੀ ਨੇ ਉਸ ਦਾ ਦਾਖ਼ਲ ਰੱਦ ਕਰ ਦਿਤਾ। ਫਿਰ ਉਸ ਨੇ ਨਵੰਬਰ 2018 ਸਿੰਧ ਯੂਨੀਵਰਸਟੀ ਦੇ ਅੰਗਰੇਜ਼ੀ ਵਿਭਾਗ ਵਿਚ ਦਾਖ਼ਲਾ ਲੈ ਲਿਆ ਪਰ ਜਦ ਯੂਨੀਵਰਸਟੀ ਨੂੰ ਉਸ ਦੇ ਬਾਰੇ ਪਤਾ ਲੱਗਾ ਤਾਂ ਉਸ ਦਾ ਦਾਖ਼ਲਾ ਰੱਦ ਕਰ ਦਿਤਾ ਗਿਆ।
Sindh University
ਕੁੜੀ ਦੇ ਪਿਤਾ ਡਾ. ਅਬਦੁਲ ਜੱਬਾਰ ਲੇਘਾਰੀ ਡਾ. ਐਮਏ ਕਾਜੀ ਇੰਸਟੀਚਿਊਟ ਆਫ਼ ਕੈਮਿਸਟ੍ਰੀ ਵਿਚ ਪ੍ਰੋਫ਼ੈਸਰ ਹਨ। ਨੌਰੀਨ ਅਤੇ ਉਸ ਦੇ ਪਿਤਾ ਨੇ ਸਿੰਧ ਯੂਨੀਵਰਸਟੀ ਵਿਰੁਧ ਸਿੰਧ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਦਲੀਲ ਦਿਤੀ ਹੈ ਕਿ ਸੰਵਿਧਾਨ ਦੀ ਧਾਰਾ ਕੇ-25 ਮੁਤਾਬਕ ਯੂਨੀਵਰਸਟੀ ਪ੍ਰਬੰਧਨ ਉਸ ਨੂੰ ਸਿਖਿਆ ਦੇ ਅਧਿਕਾਰ ਤੋਂ ਵਾਂਝਾ ਨਹੀਂ ਰੱਖ ਸਕਦਾ। ਯੂਨੀਵਰਸਟੀ ਦੇ ਕੁਲਪਤੀ ਫ਼ਤਿਹ ਬੁਰਫ਼ਤ ਨੇ ਕਿਹਾ ਕਿ ਕਿਉਂਕਿ ਨੌਰੀਨ ਨੂੰ ਲਿਆਕਤ ਯੂਨੀਵਰਸਟੀ ਵਿਚੋਂ ਕਢਿਆ ਗਿਆ ਹੈ ਅਤੇ ਕਾਨੂੰਨੀ ਏਜੰਸੀਆਂ ਨਾਲ ਗੱਲ ਕਰਨ ਤੋਂ ਬਾਅਦ ਹੀ ਨੌਰੀਨ ਬਾਰੇ ਫ਼ੈਸਲਾ ਲਿਆ ਜਾਵੇਗਾ।