
ਪੁਲਿਸ ਨੇ 2016 ਵਿਚ 947 ਹਥਿਆਰ ਜ਼ਬਤ ਕੀਤੇ ਜਿਸ ਦੀ ਗਿਣਤੀ 2017 ਵਿਚ 48.89 ਫ਼ੀ ਸਦੀ ਵਧ ਕੇ 1,410 ਹੋ ਗਈ। ਉਧਰ, 2018 ਵਿਚ 1,950 ਹਥਿਆਰ ਜ਼ਬਤ ਕੀਤੇ ਗਏ।
ਨਵੀਂ ਦਿੱਲੀ : ਦਿੱਲੀ ਵਿਚ ਗੋਲੀਬਾਰੀ ਦੀ ਹਾਲੀਆ ਘਟਨਾਵਾਂ 'ਤੇ ਚਿੰਤਾ ਦੌਰਾਨ ਦਿੱਲੀ ਪੁਲਿਸ ਕਮਿਸ਼ਨਰ ਅਮੁਲਯ ਪਟਨਾਇਕ ਨੇ ਕਿਹਾ ਹੈ ਕਿ ਹਥਿਆਰਾਂ ਦੀਆਂ ਗ਼ੈਰ-ਕਾਨੂੰਨੀ ਫ਼ੈਕਟਰੀਆਂ ਸ਼ਹਿਰ ਦੇ ਨਜ਼ਦੀਕ ਆ ਗਈਆਂ ਹਨ ਜਿਸ ਨਾਲ ਅਪਰਾਧੀਆਂ ਲਈ ਹਥਿਆਰ ਖ਼ਰੀਦਨਾ ਸੌਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਵਲੋਂ ਜ਼ਬਤ ਕੀਤੇ ਗਏ ਹਥਿਆਰਾਂ ਦੀ ਗਿਣਤੀ ਪਿਛਲੇ ਦੋ ਸਾਲਾਂ ਵਿਚ ਦੁੱਗਣੀ ਹੋ ਗਈ ਹੈ। ਪਟਨਾਇਕ ਨੇ ਕਿਹਾ ਕਿ ਪੁਲਿਸ ਨੇ 2016 ਵਿਚ 947 ਹਥਿਆਰ ਜ਼ਬਤ ਕੀਤੇ ਜਿਸ ਦੀ ਗਿਣਤੀ 2017 ਵਿਚ 48.89 ਫ਼ੀ ਸਦੀ ਵਧ ਕੇ 1,410 ਹੋ ਗਈ। ਉਧਰ, 2018 ਵਿਚ 1,950 ਹਥਿਆਰ ਜ਼ਬਤ ਕੀਤੇ ਗਏ।
Firearms
ਪੁਲਿਸ ਨੇ ਇਸ ਸਾਲ 31 ਮਈ ਤਕ 1,169 ਹਥਿਆਰ ਜ਼ਬਤ ਕੀਤੇ ਹਨ ਜਦਕਿ 2018 ਅਤੇ 2017 ਦੌਰਾਨ ਜ਼ਬਤ ਕੀਤੇ ਹਥਿਆਰਾਂ ਦੀ ਗਿਣਤੀ ਕ੍ਰਮਵਾਰ 842 ਅਤੇ 517 ਸੀ। ਦਿੱਲੀ ਦੇ ਉਚ ਪੁਲਿਸ ਅਧਿਕਾਰੀ ਨੇ ਕਿਹਾ, ''ਦਿੱਲੀ ਵਿਚ ਬਾਹਰ ਤੋਂ ਹਥਿਆਰ ਲਿਆਏ ਜਾ ਰਹੇ ਹਨ ਅਤੇ ਇਹ ਗ਼ਲਤ ਹੱਥਾਂ ਵਿਚ ਜਾ ਰਹੇ ਹਨ। ਅਪਰਾਧੀਆਂ ਲਈ ਗੁਆਂਢੀ ਸੂਬਿਆਂ ਵਿਚ ਜਾ ਕੇ ਹਥਿਆਰਾਂ ਤਕ ਪਹੁੰਚ ਸੌਖਾਲੀ ਹੋ ਗਈ ਹੈ। ਇਸ ਲਈ ਇਹ ਚਿੰਤਾ ਦਾ ਵਿਸ਼ਾ ਹੈ।''
Firearms
ਇਸ ਸਾਲ ਦਵਾਰਕਾ ਮੋੜ 'ਤੇ ਗੋਲੀਬਾਰੀ ਵਰਗੀਆਂ ਕੁਝ ਘਟਨਾਵਾਂ ਨੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿਤਾ। ਦਵਾਰਕਾ ਮੋੜ 'ਤੇ ਹਥਿਆਰ ਲੈ ਕੇ ਕੁਝ ਨੌਜੁਆਨਾਂ ਨੇ ਸੜਕ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਸ਼ਹਿਰ ਵਿਚ ਵੀਰਵਾਰ ਅਤੇ ਸ਼ੁਕਰਵਾਰ ਦੀ ਦਰਮਿਆਨੀ ਰਾਤ ਗੋਲੀਬਾਰੀ ਦੀਆਂ ਚਾਰ ਘਟਨਾਵਾਂ ਹੋਈਆਂ ਜਿਨ੍ਹਾਂ ਵਿਚ 5 ਲੋਕਾਂ ਮਾਰੇ ਗਏ।
Firearms
ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਗ੍ਰਹਿ ਮੰਤਰਾਲੇ ਤੋਂ ਰਾਸ਼ਟਰੀ ਰਾਜਧਾਨੀ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ। ਪਟਨਾਇਕ ਨੇ ਕਿਹ ਕਿ ਹਾਲਾਂਕਿ ਅਪਰਾਧਾਂ ਵਿਚ ਹਥਿਆਰਾਂ ਦੀ ਵਰਤੋਂ ਵਿਚ ਕਮੀ ਆਈ ਹੈ। 2016 ਵਿਚ ਹਥਿਆਰਾਂ ਦੀ ਵਰਤੋਂ ਦੇ 951 ਮਾਮਲਿਆਂ ਦੀ ਤੁਲਨਾ ਵਿਚ 2017 'ਚ ਇਹ ਗਿਣਤੀ ਘਟ ਕੇ 851 ਅਤੇ 2018 ਵਿਚ 812 ਰਹਿ ਗਈ।
Amulya Kumar Patnaik
ਪਟਨਾਇਕ ਨੇ ਕਿਹਾ ਕਿ ਦਿੱਲੀ ਪੁਲਿਸ ਸਾਹਮਣੇ ਚੁਨੌਤੀ ਇਹ ਹੈ ਕਿ ਗ਼ੈਰ ਕਾਨੂੰਨੀ ਹਥਿਆਰ ਕਾਰਖ਼ਾਨੇ ਰਾਜਧਾਨੀ ਦੇ ਨਜ਼ਦੀਕ ਹੋ ਚੁੱਕੇ ਹਨ ਅਤੇ ਹੁਣ ਇਹ ਮੱਧ ਪ੍ਰਦੇਸ਼ ਜਾਂ ਬਿਹਾਰ ਵਰਗੇ ਰਿਵਾਇਤੀ ਇਲਾਕਿਆਂ ਤਕ ਹੀ ਸੀਮਤ ਨਹੀਂ ਰਹੇ ਹਨ। ਉਨ੍ਹਾਂ ਦਸਿਆ ਕਿ ਪਹਿਲਾਂ ਹਥਿਆਰ ਮੱਧ ਪ੍ਰਦੇਸ਼ ਵਰਗੇ ਦੂਰ ਦੇ ਇਲਾਕਿਆਂ ਤੋਂ ਖ਼ਰੀਦੇ ਜਾਂਦੇ ਸਨ। ਹੁਣ ਕਾਰਖ਼ਾਨੇ ਬੁਲੰਦਸ਼ਹਿਰ, ਮੇਰਠ, ਬਰੇਲੀ ਵਰਗੇ ਇਲਾਕਿਆਂ ਵਿਚ ਚਲੇ ਗਏ ਹਨ ਇਸ ਤਰ੍ਹਾਂ ਹਥਿਆਰਾਂ ਤਕ ਪਹੁੰਚ (ਅਪਰਾਧੀਆਂ ਲਈ) ਸੌਖੀ ਹੋ ਗਈ ਹੈ ਅਤੇ ਇਹ ਸਾਡੇ ਲਈ ਇਕ ਚੁਨੌਤੀ ਹੈ ਅਤੇ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।''