
ਅੰਮ੍ਰਿਤਸਰ ਦੇ ਮਾਨਾਵਾਲਾ ਤੋਂ ਪੁਲਿਸ ਦੀ ਕਾਉਂਟਰ ਇੰਟੈਲੀਜੈਂਸ ਸ਼ਾਖਾ ਨੇ ਸ਼ੁਕਰਵਾਰ ਨੂੰ ਦੋ ਗੈਂਗਸਟਰਾਂ...
ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਾਨਾਵਾਲਾ ਤੋਂ ਪੁਲਿਸ ਦੀ ਕਾਉਂਟਰ ਇੰਟੈਲੀਜੈਂਸ ਸ਼ਾਖਾ ਨੇ ਸ਼ੁਕਰਵਾਰ ਨੂੰ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜੇ ਤੋਂ 4 ਪਿਸਤੌਲ, 4 ਮੈਗਜੀਨ ਅਤੇ 155 ਕਾਰਤੂਸ ਬਰਾਮਦ ਕੀਤੇ ਹਨ। ਸਹਾਇਕ ਪੁਲਿਸ ਇੰਸਪੈਕਟਰ (ਕਾਊਂਟਰ ਇੰਟੈਲੀਜੈਂਸ) ਕੇਤਨ ਪਾਟਿਲ ਬਲਿਰਾਮ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇਕ ਸੂਚਨਾ ਦ ਆਧਾਰ ‘ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ-ਜਲੰਧਰ ਮਾਰਗ ‘ਤੇ ਸਥਿਤ ਮਾਨਾਵਾਲਾ ਤੋਂ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Arrest
ਜਿਨ੍ਹਾਂ ਦੀ ਪਹਿਚਾਣ ਕਰਮਜੀਤ ਸਿੰਘ ਅਤੇ ਹਰਮਨਜੀਤ ਸਿੰਘ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਪੁਛਗਿਛ ਤੋਂ ਪਤਾ ਚੱਲਿਆ ਕਿ ਕਰਮਜੀਤ ਸਿੰਘ ਦੇ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।