
ਸੂਬੇ ਵਿਚ ਭਿਆਨਕ ਬੁਖ਼ਾਰ ਨਾਲ ਅੱਜ ਸ਼ਨੀਵਾਰ ਨੂੰ ਵੀ 7 ਬੱਚਿਆਂ ਦੀ ਮੌਤ ਹੋ ਗਈ ਹੈ।
ਬਿਹਾਰ: ਸੂਬੇ ਵਿਚ ਭਿਆਨਕ ਬੁਖ਼ਾਰ ਨਾਲ ਅੱਜ ਸ਼ਨੀਵਾਰ ਨੂੰ ਵੀ 7 ਬੱਚਿਆਂ ਦੀ ਮੌਤ ਹੋ ਗਈ ਹੈ। ਹੁਣ ਤੱਕ 24 ਦਿਨਾਂ ਵਿਚ ਕਰੀਬ 70 ਮੌਤਾਂ ਹੋ ਗਈਆਂ ਹਨ। ‘ਚਮਕੀ’ ਬੁਖ਼ਾਰ ਜਾਂ ਇੰਸੇਫਿਲਾਈਟਿਸ ਨਾਂਅ ਦੀ ਬਿਮਾਰੀ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ। ਮੁਜ਼ੱਫ਼ਰਪੁਰ ਵਿਚ ਮਰਨ ਵਾਲੇ ਬੱਚਿਆਂ ਦੀ ਗਿਣਤੀ ਹੁਣ 69 ਪਹੁੰਚ ਗਈ ਹੈ। ਬਿਹਾਰ ਦੇ ਮੁਜ਼ੱਫਰਪੁਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਬਿਮਾਰ ਬੱਚਿਆਂ ਨਾਲ ਭਰੇ ਹੋਏ ਹਨ।
Encephalitis Death Toll Rises
ਮੁਜ਼ੱਫ਼ਰਪੁਰ ਦੇ ਸਿਵਲ ਸਰਜਨ ਡਾਕਟਰ ਸ਼ੈਲੇਂਦ ਪ੍ਰਸਾਦ ਨੇ ਕਿਹਾ ਕਿ ਐਕਿਊਟ ਇੰਸੇਫਿਲਾਈਟਿਸ ਸਿੰਡਰੋਮ ਨਾਲ 69 ਬੱਚਿਆਂ ਦੀ ਮੌਤ ਹੋਈ ਹੈ, ਜਿਸ ਵਿਚ 58 ਬੱਚਿਆਂ ਦੀ ਮੌਤ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਰਜ ਵਿਚ ਅਤੇ ਮੁਜ਼ੱਫ਼ਰਪੁਰ ਦੇ ਕੇਜਰੀਵਾਰ ਹਸਪਤਾਲ ਵਿਚ 11 ਬੱਚਿਆਂ ਦੀ ਮੌਤ ਹੋ ਗਈ ਹੈ।ਉਥੇ ਹੀ ਦੂਜੇ ਪਾਸੇ ਕਰੀਬ 100 ਤੋਂ ਵੀ ਜ਼ਿਆਦਾ ਬਿਮਾਰ ਬੱਚੇ ਹਸਪਤਾਲ ਵਿਚ ਭਰਤੀ ਹਨ। ਦੱਸ ਦਈਏ ਕਿ ਸਿਰਫ਼ ਸ਼ਨੀਵਾਰ ਨੂੰ ਦੋਵੇਂ ਹਸਪਤਾਲਾਂ ਨੂੰ ਮਿਲਾ ਕੇ 7 ਹੋਰ ਬੱਚਿਆਂ ਨੇ ਦਮ ਤੋੜਿਆ ਹੈ।
Encephalitis Death Toll Rises to 69 in Bihar’s Muzaffarpur
ਸੂਬਾ ਸਰਕਾਰ ਨੇ ਇੰਸੇਫਿਲਾਈਟਿਸ ਨੂੰ ਦੇਖਦੇ ਹੋਏ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਵਿਚ ਲੀਚੀ ਤੋਂ ਸੁਚੇਤ ਰਹਿਣ ਦੇ ਨਾਲ ਨਾਲ ਕਈ ਹਦਾਇਤਾਂ ਵੀ ਜਾਰੀ ਕੀਤੀਆ ਗਈਆਂ ਹਨ। ਇਸ ਦੇ ਨਾਲ ਹੀ ਕੱਚੀ ਲੀਚੀ ਤੋਂ ਵੀ ਪਰਹੇਜ਼ ਰੱਖਣ ਲਈ ਕਿਹਾ ਗਿਆ ਹੈ। ਡਾਕਟਰ ਅਤੇ ਸਰਕਾਰੀ ਅਧਿਕਾਰੀ ਬੱਚਿਆਂ ਦੀ ਮੌਤ ਦਾ ਕਾਰਨ ਸਿੱਧੇ ਤੌਰ ‘ਤੇ ਇੰਸੇਫਿਲਾਈਟਿਸ ਕਹਿਣ ਤੋਂ ਬਚ ਰਹੇ ਹਨ। ਮੌਤ ਦਾ ਕਾਰਨ ਪਹਿਲਾਂ ਖ਼ੂਨ ਵਿਚ ਅਚਾਨਕ ਸ਼ੂਗਰ ਦੀ ਕਮੀ ਜਾਂ ਸੋਡੀਅਮ ਦੀ ਕਮੀ ਦੱਸੀ ਗਈ ਸੀ।
Encephalitis outbreak
ਬਿਹਾਰ ਦੇ ਮੁਜ਼ੱਫ਼ਰਪੁਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਚਮਕੀ ਬੁਖ਼ਾਰ ਦੀ ਦਹਿਸ਼ਤ ਹੈ। ਐਕਿਊਟ ਇੰਸੇਫਿਲਾਈਟਿਸ ਸਿੰਡਰੋਮ ਜਾਂ ਦਿਮਾਗੀ ਬੁਖ਼ਾਰ ਨੂੰ ‘ਚਮਕੀ’ ਬੁਖ਼ਾਰ ਕਿਹਾ ਜਾਂਦਾ ਹੈ। ਇਹ ਬਿਮਾਰੀ ਜੁਲਾਈ ਤੋਂ ਅਕਤੂਬਰ ਵਿਚਕਾਰ ਹੁੰਦੀ ਹੈ। ਸਰਕਾਰੀ ਅੰਕੜਿਆਂ ਨਾਲ ਬਣਾਈ ਗਈ ਦੂਜੀ ਰਿਪੋਰਟ ਮੁਤਾਬਕ ਪਿਛਲੇ 3 ਦਹਾਕਿਆਂ ਵਿਚ ਕਰੀਬ 50 ਹਜ਼ਾਰ ਬੱਚੇ ਇਸ ਬਿਮਰੀ ਦਾ ਸ਼ਿਕਾਰ ਹੋਏ ਹਨ।