ਸ਼ੁਸ਼ਾਂਤ ਦੀ ਖੁਦਕੁਸ਼ੀ ਤੇ ਬੋਲੇ ਮਹਾਰਾਸ਼ਟਰ ਦੇ ਗ੍ਰਹਿਮੰਤਰੀ,ਬਾਲੀਵੁੱਡ ਚ ਆਪਸੀ ਦੁਸ਼ਮਣੀ ਦੀ ਹੋਵੇਗੀ ਜਾਚ
Published : Jun 15, 2020, 10:29 pm IST
Updated : Jun 15, 2020, 10:29 pm IST
SHARE ARTICLE
Sushant Singh Rajput
Sushant Singh Rajput

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਆਪਣੇ ਘਰ ਚ ਖੁਦ ਨੂੰ ਫਾਹਾ ਲਗਾ ਕੇ ਆਤਿਮ-ਹੱਤਿਆ ਕਰ ਲਈ ਸੀ।

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਆਪਣੇ ਘਰ ਚ ਖੁਦ ਨੂੰ ਫਾਹਾ ਲਗਾ ਕੇ ਆਤਿਮ-ਹੱਤਿਆ ਕਰ ਲਈ ਸੀ। ਜਿਸ ਤੋਂ ਬਾਅਦ ਸ਼ੁਸ਼ਾਂਤ ਦੀ  ਮੌਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਉਧਰ ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਅਨੀਲ ਦੇਸ਼ਮੁੱਖ ਨੇ ਕਿਹਾ ਪੁਲਿਸ ਇਸ ਮਾਮਲੇ ਬਾਲੀਵੁੱਡ ਵਿਚ ਆਪਸੀ ਦੁਸ਼ਮਣੀ ਤੋਂ ਐਂਗਲ ਤੋਂ ਵੀ ਜਾਂਚ ਕਰੇਗੀ।

Sushant Singh RajputSushant Singh Rajput

ਸ਼ੁਸ਼ਾਂਤ ਸਿੰਘ ਰਾਜਪੂਤ ਦੇ ਵੱਲੋਂ ਇਕ ਦਮ ਇਸ ਤਰ੍ਹਾਂ ਦੇ ਕਦਮ ਚੁੱਕਣ ਤੋਂ ਬਾਅਦ ਪੂਰੀ ਫਿਲਮ ਇੰਡਸਟਰੀ ਵਿਚ ਸ਼ੋਕ ਦਾ ਮਾਹੌਲ ਹੈ। ਜਿਸ ਤੋਂ ਬਾਅਦ ਬਾਲੀਵੁੱਡ ਦੇ ਦਿਗਜ਼ ਕਲਾਕਾਰਾਂ ਦੇ ਵੱਲੋਂ ਉਸ ਦੀ ਮੌਤ ਤੇ ਸ਼ੋਕ ਪ੍ਰਗਟ ਕੀਤਾ ਗਿਆ ਹੈ। ਉੱਥੇ ਹੀ ਦੂਸਰੇ ਪਾਸੇ ਅਬਸਾਦ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ, ਪਰ ਕੰਗਣਾ ਰਨਾਵਤ ਦੇ ਵੱਲੋਂ ਇਨ੍ਹਾਂ ਖਬਰਾਂ ਨੂੰ ਝੂਠਾ ਦੱਸਿਆ ਗਿਆ ਅਤੇ ਕਿਹਾ ਗਿਆ ਹੈ ਕਿ ਸ਼ੁਸ਼ਾਂਤ ਮਾਨਸਿਕ ਰੂਪ ਤੋਂ ਕਾਫੀ ਮਜ਼ਬੂਤ ਸਨ।

Sushant Singh RajputSushant Singh Rajput

ਐਕਟਰਸ ਕੰਗਣਾ ਰਨਾਵਤ ਦੀ ਟੀਮ ਦੇ ਵੱਲੋਂ ਇੰਸਟਾਗ੍ਰਾਮ ਦੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿਚ ਕੰਗਣਾ ਸ਼ੁਸ਼ਾਂਤ ਦੀ ਮੌਤ ਤੋਂ ਬਾਅਦ ਵਿਚ ਕਾਫੀ ਸਦਮੇ ਚ ਹੈ ਅਤੇ ਗੁਸੇ ਵਿਚ ਆਈ ਹੋਈ ਦਿਖਾਈ ਦੇ ਰਹੀ ਹੈ। ਉਸ ਨੇ ਕਿਹਾ ਕਿ ਸ਼ੁਸ਼ਾਂਤ ਦੀ ਮੌਤ ਨੇ ਸਾਰਿਆਂ ਨੂੰ ਹਰਾ ਕੇ ਰੱਖ ਦਿੱਤਾ ਅਤੇ ਹੁਣ ਵੀ ਕਈ ਲੋਕ ਇਹ ਕਹਿ ਰਹੇ ਹਨ ਕਿ ਜਿਸ ਦਾ ਦਿਮਾਗ ਕਮਜ਼ੋਰ ਹੁੰਦਾ ਹੈ ਉਹ ਅਜਿਹਾ ਕੰਮ ਕਰਦਾ ਹੈ। ਜੋ ਬੰਦਾ ਇੰਜ਼ਨਿਅਰਿੰਗ ਦੇ ਵਿਚ ਟੋਪ ਹੋਲਡਰ ਰਿਹਾ ਹੈ, ਉਸ ਦਾ ਦਿਮਾਗ ਕਮਜ਼ੋਰ ਕਿਵੇਂ ਹੋ ਸਕਦਾ ਹੈ।

Sushant Singh RajputSushant Singh Rajput

ਇੰਨਾ ਹੀ ਨਹੀਂ ਕੰਗਣਾ ਨੇ ਇਹ ਵੀ ਕਿਹਾ ਕਿ ਐਕਟਰ ਨੇ ਇਕ ਇੰਟਰਵਿਊ ਚ ਇਹ ਵੀ ਕਿਹਾ ਸੀ ਕਿ ਮੈਨੂੰ ਇੰਡਸਟਰੀ ਕਿਉਂ ਨਹੀਂ ਆਪਣਾ ਰਹੀ। ਉਸ ਨੂੰ ਫਿਲਮਾਂ ਵਿਚ ਡੈਬਿਊ ਦੇ ਲਈ ਕੋਈ ਐਵਾਰਡ ਨਹੀਂ ਮਿਲਿਆ। ਉਧਰ ਬੀਜੇਪੀ ਨੇਤਾ ਅਤੇ ਸ਼ੁਸ਼ਾਂਤ ਦੇ ਕਜਨ ਨੀਰਜ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੁਸ਼ਾਂਤ ਨਾਲ ਕੋਈ ਵਿਸ਼ੇਸ਼ ਮਸਾਲਾ ਨਹੀਂ ਸੀ। ਉਹ ਮਨੋਵਿਗਿਆਨਿਕ ਦੀ ਸਹਾਇਤਾ ਲੈ ਰਹੇ ਸਨ, ਪਰ ਇਹ ਬਹੁਤ ਪੁਰਾਣੀ ਗੱਲ ਹੈ ਹੁਣ ਉਹ ਬਿਲਕੁਲ ਠੀਕ ਸਨ।

Sushant Singh RajputSushant Singh Rajput

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement