ਖ਼ਬਰਾਂ |

ਤਾਜ਼ਾ |

ਖੇਤੀ ਖੇਤਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਸਾਰੇ ਦੇਸ਼ : ਨਰਿੰਦਰ ਤੋਮਰ
Published : Jun 15, 2023, 7:54 pm IST
Updated : Jun 15, 2023, 7:54 pm IST
SHARE ARTICLE
Narendra Singh Tomar
Narendra Singh Tomar

ਉਨ੍ਹਾਂ ਕਿਹਾ, “ਅੱਜ ਦੀਆਂ ਚੁਣੌਤੀਆਂ ਖੇਤੀਬਾੜੀ ਖੇਤਰ ਦੀਆਂ ਮੁੱਖ ਚੁਣੌਤੀਆਂ ਨਾ ਸਿਰਫ਼ ਭਾਰਤ ਦੀਆਂ ਸਗੋਂ ਵਿਸ਼ਵ ਪੱਧਰ ਦੀਆਂ ਹਨ

ਹੈਦਰਾਬਾਦ - ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਸਾਰੇ ਦੇਸ਼ਾਂ ਨੂੰ ਖੇਤੀਬਾੜੀ ਖੇਤਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ। ਜੀ-20 ਸਮੂਹ ਦੇ ਖੇਤੀ ਮੰਤਰੀਆਂ ਦੀ ਤਿੰਨ-ਰੋਜ਼ਾ ਬੈਠਕ ਦੇ ਪਹਿਲੇ ਦਿਨ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਨਰਿੰਦਰ ਤੋਮਰ ਨੇ ਕਿਹਾ ਕਿ ਜੀ-20 ਵੱਖ-ਵੱਖ ਦੇਸ਼ਾਂ ਲਈ ਮਿਲ ਕੇ ਕੰਮ ਕਰਨ ਲਈ ਇੱਕ ਉਪਯੋਗੀ ਪਲੇਟਫਾਰਮ ਹੋਵੇਗਾ। 

ਉਨ੍ਹਾਂ ਕਿਹਾ, “ਅੱਜ ਦੀਆਂ ਚੁਣੌਤੀਆਂ ਖੇਤੀਬਾੜੀ ਖੇਤਰ ਦੀਆਂ ਮੁੱਖ ਚੁਣੌਤੀਆਂ ਨਾ ਸਿਰਫ਼ ਭਾਰਤ ਦੀਆਂ ਸਗੋਂ ਵਿਸ਼ਵ ਪੱਧਰ ਦੀਆਂ ਹਨ। ਇਸ ਵਿਚ ਸਾਰੇ ਦੇਸ਼ਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਦੇ ਲਈ ਜੀ-20 ਵਰਗਾ ਸਮੂਹ ਬਹੁਤ ਉਪਯੋਗੀ ਪਲੇਟਫਾਰਮ ਹੈ। ਮੈਨੂੰ ਲੱਗਦਾ ਹੈ ਕਿ ਸਾਰੇ ਦੇਸ਼ ਮਿਲ ਕੇ ਸਲਾਹ-ਮਸ਼ਵਰੇ ਰਾਹੀਂ ਸਮਕਾਲੀ ਚੁਣੌਤੀਆਂ ਦਾ ਹੱਲ ਲੱਭਣ ਦੇ ਯੋਗ ਹੋਣਗੇ।''  
ਉਨ੍ਹਾਂ ਕਿਹਾ, ''ਅਸੀਂ ਇਕ ਦੂਜੇ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਮੂਹਿਕ ਤੌਰ 'ਤੇ ਦੁਨੀਆ ਨੂੰ ਹੱਲ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਮੀਟਿੰਗ ਤੋਂ ਵੀ ਅਜਿਹਾ ਹੀ ਉਪਰਾਲਾ ਕੀਤਾ ਜਾਵੇਗਾ। ਜੀ-20 ਐਗਰੀਕਲਚਰ ਵਰਕਿੰਗ ਗਰੁੱਪ ਦੀਆਂ ਤਿੰਨ ਮੀਟਿੰਗਾਂ ਪਹਿਲਾਂ ਹੀ ਇੰਦੌਰ, ਚੰਡੀਗੜ੍ਹ ਅਤੇ ਵਾਰਾਣਸੀ ਵਿਚ ਹੋ ਚੁੱਕੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement