ਨਾਬਾਲਗ ਲੜਕੀ ਵਲੋਂ ਦਿੱਲੀ ਪੁਲਿਸ ਸਟੇਸ਼ਨ 'ਚ ਖ਼ੁਦਕੁਸ਼ੀ 
Published : Jul 15, 2018, 3:58 pm IST
Updated : Jul 15, 2018, 3:58 pm IST
SHARE ARTICLE
Tilak Vihar Police Station Delhi
Tilak Vihar Police Station Delhi

ਦਿੱਲੀ ਦੇ ਤਿਲਕ ਵਿਹਾਰ ਪੁਲਿਸ ਚੌਂਕੀ ਦੇ ਅੰਦਰ ਇਕ ਨਾਬਾਲਗ ਲੜਕੀ ਦੀ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਰਾਤ ਇਕ ਵਜੇ ਦੇ ਕਰੀਬ ਲੜਕੀ...

ਨਵੀਂ ਦਿੱਲੀ : ਦਿੱਲੀ ਦੇ ਤਿਲਕ ਵਿਹਾਰ ਪੁਲਿਸ ਚੌਂਕੀ ਦੇ ਅੰਦਰ ਇਕ ਨਾਬਾਲਗ ਲੜਕੀ ਦੀ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਰਾਤ ਇਕ ਵਜੇ ਦੇ ਕਰੀਬ ਲੜਕੀ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕੀਤੀ ਹੈ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਗੁਆਂਢੀ ਹੈਪੀ ਸਿੰਘ, ਉਨ੍ਹਾਂ ਦੀ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਨਾਬਾਲਗ ਹੋਣ ਦੀ ਵਜ੍ਹਾ ਨਾਲ ਉਹ ਲੋਕ ਵਿਆਹ ਕਰਵਾਉਣ ਲਈ ਰਾਜ਼ੀ ਨਹੀਂ ਸਨ।

Tilak Vihar Police Station DelhiTilak Vihar Police Station Delhiਸਨਿਚਰਵਾਰ ਰਾਤ 10 ਵਜੇ ਤਕ ਲੜਕੀ ਜਦੋਂ ਘਰ ਨਹੀਂ ਪਹੁੰਚੀ ਤਾਂ ਘਰ ਵਾਲੇ ਉਸ ਦੇ ਬਾਰੇ ਵਿਚ ਪਤਾ ਕਰਨ ਹੈਪੀ ਸਿੰਘ ਦੇ ਘਰ ਗਏ। ਲੜਕੀ ਦੇ ਘਰ ਵਾਲਿਆਂ ਦੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਕਿਡਨੈਪ ਕੀਤਾ ਗਿਆ ਸੀ। ਲੜਕੀ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਲੜਕੀ ਦੇ ਬਾਰੇ ਵਿਚ ਪੁੱਛਗਿਛ ਕਰਨ 'ਤੇ ਹੈਪੀ ਸਿੰਘ ਅਤੇ ਉਸ ਦੇ ਘਰ ਵਾਲਿਆਂ ਨੇ ਉਨ੍ਹਾਂ ਦੇ ਨਾਲ ਮਾਰਕੁੱਟ ਵੀ ਕੀਤੀ, ਜਿਸ ਦੀ ਸ਼ਿਕਾਇਤ ਇਨ੍ਹਾਂ ਲੋਕਾਂ ਨੇ ਤਿਲਕ ਵਿਹਾਰ ਪੁਲਿਸ ਚੌਂਕੀ ਵਿਚ ਵੀ ਕੀਤੀ। 

Tilak Vihar Police Station DelhiTilak Vihar Police Station Delhiਲੜਕੀ ਦੇ ਭਰਾਵਾਂ ਨੂੰ ਜਦੋਂ ਪੁਲਿਸ ਐਮਐਲਸੀ ਕਰਵਾਉਣ ਲੈ ਗਈ ਸੀ, ਉਸੇ ਵਿਚਕਾਰ ਲੜਕੀ ਅਚਾਨਕ ਪੁਲਿਸ ਚੌਂਕੀ ਪਹੁੰਚ ਗਈ। ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਚੌਂਕੀ ਦੇ ਅੰਦਰ ਉਨ੍ਹਾਂ ਨੂੰ ਅਲੱਗ ਰੂਮ ਵਿਚ ਬਿਠਾਇਆ ਗਿਆ ਜਦਕਿ ਲੜਕੀ ਨੂੰ ਦੂਜੇ ਰੂਮ ਵਿਚ। ਉਸ ਤੋਂ ਕੁੱਝ ਦੇਰ ਬਾਅਦ ਹੀ ਲੜਕੀ ਨੇ ਫਾਂਸੀ ਲਗਾ ਲਈ। ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਉਹ ਦੂਜੇ ਰੂਮ ਤੋਂ ਦੇਖ ਰਿਹਾ ਸੀ ਕਿ ਉਸ ਦੀ ਭੈਣ ਫਾਂਸੀ ਲਗਾ ਰਹੀ ਹੈ। ਉਸ ਨੇ ਮਦਦ ਲਈ ਆਵਾਜ਼ ਵੀ ਲਗਾਈ ਪਰ ਕੋਈ ਪੁਲਿਸ ਵਾਲਾ ਮਦਦ ਲਈ ਨਹੀਂ ਆਇਆ। 

SuicideSuicideਉਸ ਤੋਂ ਬਾਅਦ ਉਹ ਖੁਦ ਗੇਟ ਤੋੜ ਕੇ ਉਸ ਰੂਮ ਵਿਚ ਦਾਖ਼ਲ ਹੋਇਆ ਪਰ ਉਸ ਸਮੇਂ ਬਹੁਤ ਦੇਰ ਹੋ ਚੁੱਕੀ ਸੀ। ਇਸ ਪੂਰੇ ਮਾਮਲੇ ਦੀ ਪੁਲਿਸ ਅਜੇ ਪੜਤਾਲ ਕਰ ਰਹੀ ਹੈ। ਮ੍ਰਿਤਕ ਲੜਕੀ ਦੀ ਡੈਡਬਾਡੀ ਅਜੇ ਵੀ ਪੱਖੇ ਨਾਲ ਲਟਕੀ ਹੋਈ ਹੈ। ਇਸ ਮਾਮਲੇ ਵਿਚ ਪੁਲਿਸ ਲਾਪ੍ਰਵਾਹੀ ਸਾਫ਼ ਨਜ਼ਰ ਆ ਰਹੀ ਹੈ। ਇਸ ਮਾਮਲੇ ਵਿਚ ਡੀਸੀਪੀ ਵੈਸਟ ਵਿਜੈ ਕੁਮਾਰ ਦੇ ਮੁਤਾਬਕ ਦੋ ਪਰਵਾਰਾਂ ਦਾ ਆਪਸ ਵਿਚ ਝਗੜਾ ਸੀ। ਨਾਬਾਲਗ ਲੜਕੀ ਅਤੇ ਇਕ ਦੂਜੇ ਪਰਵਾਰ ਦੇ ਕਰੀਬ 20 ਸਾਲ ਦੇ ਲੜਕੇ ਦੀ ਦੋਸਤੀ ਨੂੰ ਲੈ ਕੇ ਇਹ ਝਗੜਾ ਸੀ। 

Tilak Vihar Police DelhiTilak Vihar Police Delhiਝਗੜਾ ਜਦੋਂ ਪੁਲਿਸ ਚੌਂਕੀ ਪਹੁੰਚਿਆ ਤਾਂ ਘਰ ਤੋਂ ਕਰੀਬ 10 ਵਜੇ ਨਿਕਲੀ ਨਾਬਾਲਗ ਲੜਕੀ ਕਰੀਬ ਢਾਈ ਵਜੇ ਰਾਤ ਨੂੰ ਪੁਲਿਸ ਚੌਂਕੀ ਆਈ। ਉਸ ਨੇ ਖ਼ੁਦ ਬਿਆਨ ਵੀ ਲਿਖਿਆ ਕਿ ਮੈਂ ਅਪਣੇ ਘਰ ਵਾਪਸ ਨਹੀਂ ਜਾਣਾ ਚਾਹੁੰਦੀ ਹੈ। ਮੇਰੇ ਭਰਾ ਅਤੇ ਮੇਰੇ ਹੀ ਘਰ ਵਾਲਿਆਂ ਨੇ ਮੇਰੇ ਨਾਲ ਮਾਰਕੁੱਟ ਕੀਤੀ ਹੈ। ਮੈਂ 10 ਵਜੇ ਰਾਤ ਤੋਂ ਗੁਰਦੁਆਰੇ ਵਿਚ ਬੈਠੀ ਸੀ। ਉਸ ਤੋਂ ਬਾਅਦ ਲੇਡੀ ਪੁਲਿਸ ਕਰਮੀ ਉਸ ਨਾਬਾਲਗ ਲੜਕੀ ਨੂੰ ਨਾਰੀ ਨਿਕੇਤਨ ਭੇਜਣ ਦੀ ਤਿਆਰੀ ਕਰਦੀ ਹੈ, ਜਦੋਂ ਤਕ ਲੜਕੀ ਪੁਲਿਸ ਚੌਂਕੀ ਦੇ ਜਿਸ ਕਮਰੇ ਵਿਚ ਬੈਠੀ ਸੀ, ਉਸ ਦਾ ਦਰਵਾਜ਼ਾ ਅੰਦਰ ਤੋਂ ਬੰਦ ਸੀ।

ਲੜਕੀ ਟੇਬਲ ਦੇ ਸਹਾਰੇ ਪੱਖੇ ਨਾਲ ਲਟਕ ਕੇ ਫਾਂਸੀ ਲਗਾ ਲੈਂਦੀ ਹੈ। ਹੁਣ ਇਸ ਮਾਮਲੇ ਵਿਚ ਜੂਡੀਸ਼ੀਅਲ ਮੈਜਿਸਟ੍ਰੇਟ ਇਨਕੁਆਰੀ ਹੋ ਰਹੀ ਹੈ ਕਿ ਇਸ ਘਟਨਾ ਵਿਚ ਕਿਸ-ਕਿਸ ਦੀ ਲਾਪ੍ਰਵਾਹੀ ਬਣਦੀ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement