
ਕਰਜੇ ਦੀ ਬੋਝ ਹੇਠ ਆਏ ਪਿੰਡ ਭੱਟੀਵਾਲ ਕਲਾਂ ਦੇ ਕਿਸਾਨ ਵਲੋਂ ਅੱਜ ਸਵੇਰੇ ਗਲ ਵਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਹੌਲਦਾਰ ਮਹਿੰਦਰ ਸਿੰਘ...
ਭਵਾਨੀਗੜ੍ਹ, ਕਰਜੇ ਦੀ ਬੋਝ ਹੇਠ ਆਏ ਪਿੰਡ ਭੱਟੀਵਾਲ ਕਲਾਂ ਦੇ ਕਿਸਾਨ ਵਲੋਂ ਅੱਜ ਸਵੇਰੇ ਗਲ ਵਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਹੌਲਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਕਰਨੈਲ ਸਿੰਘ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਭਰਾ ਜੱਗਰ ਸਿੰਘ ਪੁੱਤਰ ਜੰਗ ਸਿੰਘ ਸਿਰ ਲਗਭਗ 3 ਲੱਖ ਰੁਪਏ ਦੇ ਕਰੀਬ ਕਰਜਾ ਚੜਿਆ ਹੋਇਆ ਸੀ।
ਜ਼ਮੀਨ ਘੱਟ ਹੋਣ ਕਾਰਨ ਕਰਜੇ ਦਾ ਭਾਰ ਲਗਾਤਾਰ ਵਧਦਾ ਜਾ ਰਿਹਾ ਸੀ, ਕਰਜਾ ਮੋੜਨ ਤੋਂ ਅਸਮਰਥ ਜੱਗਰ ਸਿੰਘ ਨੇ ਅੱਜ ਸਵੇਰੇ ਆਪਣੇ ਘਰ ਪੱਖੇ ਨਾਲ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿਤੀ।