ਪੰਜਾਬ `ਚ ਖੁਦਕੁਸ਼ੀਆਂ ਦਾ ਕਹਿਰ ਜਾਰੀ,ਇਕ ਹੋਰ ਨੌਜਵਾਨ ਉਤਰਿਆ ਮੌਤ ਦੇ ਘਾਟ
Published : Jul 12, 2018, 10:51 am IST
Updated : Jul 12, 2018, 10:51 am IST
SHARE ARTICLE
drug
drug

ਨਸਿਆ ਦੀ ਤਰਾਂ ਪੰਜਾਬ ਵਿਚ ਲਗਾਤਾਰ ਖੁਦਕੁਸ਼ੀਆਂ ਦਾ ਕਹਿਰ ਵੀ ਵਧ ਰਿਹਾ ਹੈ

ਜਲਾਲਾਬਾਦ :  ਨਸਿਆ ਦੀ ਤਰਾਂ ਪੰਜਾਬ ਵਿਚ ਲਗਾਤਾਰ ਖੁਦਕੁਸ਼ੀਆਂ ਦਾ ਕਹਿਰ ਵੀ ਵਧ ਰਿਹਾ ਹੈ। ਸੂਬੇ ਦੇ ਕਈ ਨੌਜਵਾਨ ਇਸ ਮਚਦੀ ਅੱਗ `ਚ ਝੁਲਸ ਚੁਕੇ ਹਨ। ਅਜਿਹੀ ਹੀ ਇਕ ਘਟਨਾ ਜਲਾਲਾਬਾਦ ਦੇ ਪਿੰਡ ਢਾਬ ਕਡਿਆਲ ਵਿਚ ਸਾਹਮਣੇ ਆਈ ਹੈ, ਜਿਥੇ ਪਿਛਲੇ ਦਿਨੀ ਇਕ 24 ਸਾਲ ਦਾ ਵਿਆਹਿਆ ਜਵਾਨ ਨੇ ਜਹਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਖ਼ਤਮ ਕਰ ਲਈ। 

handhand

 ਮ੍ਰਿਤਕ ਦੀ ਪਛਾਣ ਨਿਸ਼ਾਨ ਸਿੰਘ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ  ਪੁਲਿਸ ਮੌਕੇ ਤੇ ਪਹੁੰਚ ਗਈ। ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਫਾਜਿਲਕਾ ਭੇਜ ਦਿੱਤਾ ਹੈ ।  ਮਿਲੀ ਜਾਣਕਾਰੀ ਅਨੁਸਾਰ ਨਿਸ਼ਾਨ ਪੁੱਤ ਅਜੀਤ ਸਿੰਘ ਦਾ ਕਰੀਬ 8 ਮਹੀਨੇ ਪਹਿਲਾਂ ਵਿਆਹ ਹੋਇਆ ਸੀ। 

fansifansi

ਉਸ ਦਾ 3 ਸਾਲਾਂ ਦਾ ਇਕ ਬਚਾ ਵੀ ਸੀ।  ਦਸਿਆ ਜਾ ਰਿਹਾ ਹੈ ਕਿ ਛੋਟੀ ਉਮਰ ਵਿੱਚ ਹੀ ਮਾਤਾ - ਪਿਤਾ ਦੀ ਮੌਤ ਹੋ ਜਾਣ  ਦੇ ਬਾਅਦ ਨਿਸ਼ਾਨ ਸਿੰਘ  ਆਪਣੀ ਭੂਆ  ਦੇ ਘਰ ਵਿੱਚ ਰਹਿ ਰਿਹਾ ਸੀ। ਨਾਲ ਹੀ ਇਹ ਵੀ  ਕਿਹਾ ਜਾ ਰਿਹਾ ਹੈ ਕਿ ਬੁਧਵਾਰ ਨੂੰ ਅਚਾਨਕ ਘਰੇਲੂ ਝਗੜੇ ਦੇ ਚਲਦੇ ਨਿਸ਼ਾਾਨ ਸਿੰਘ ਨੇ ਕੋਈ ਜਹਰੀਲੀ ਚੀਜ਼ ਨਿਗਲ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ।ਦਸਿਆ ਜਾ ਰਿਹਾ ਹੈ ਕਿ ਉਸ ਦੀ ਲਾਸ਼ ਨਹਿਰ ਦੇ ਕੰਡੇ ਪਈ ਹੋਈ ਮਿਲੀ ।

deathdeath

ਏ.ਏਸ ਆਈ ਮੁਖਤਿਆਰ ਸਿੰਘ  ਦਾ ਕਹਿਣਾ ਹੈ ਅਸੀਂ ਇਸ ਮਾਮਲੇ `ਤੇ ਆਪਣੀ ਪੂਰੀ ਜਾਂਚ ਕਰ ਰਹੇ ਹਾਂ। ਜੇਕਰ ਇਸ ਮਾਮਲੇ ਸਬੰਧੀ ਸਾਨੂੰ ਕੋਈ ਵੀ ਜਾਣਕਾਰੀ ਮਿਲਦੀ ਹੈ ਤਾ ਅਸੀਂ ਇਸ ਕਾਰਵਾਈ ਨੂੰ ਅਗੇ ਵਧਾਵਾਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਦੇ ਸਮੇ ਕੋਈ ਢਿਲ ਨਹੀਂ  ਵਰਤੇਗਾ, ਅਸੀਂ ਇਸ ਮਾਮਲੇ ਦੀ ਅੰਤ ਤਕ ਪੜਤਾਲ ਕਰਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement