
ਛੇਹਰਟਾ ਦਾ ਲਵਦੀਪ ਸਿੰਘ ਮੰਗਲਵਾਰ ਨੂੰ ਫੌਜ ਦੀ ਭਰਤੀ ਵਿਚ ਹਿੱਸਾ ਲੈਣ ਖਾਸਾ ਗਿਆ ਸੀ।
ਅੰਮ੍ਰਿਤਸਰ, ਛੇਹਰਟਾ ਦਾ ਲਵਦੀਪ ਸਿੰਘ ਮੰਗਲਵਾਰ ਨੂੰ ਫੌਜ ਦੀ ਭਰਤੀ ਵਿਚ ਹਿੱਸਾ ਲੈਣ ਖਾਸਾ ਗਿਆ ਸੀ। ਭਰਤੀ ਵਿਚੋਂ ਰੱਦ ਹੋਣ ਤੋਂ ਬਾਅਦ ਲਵਦੀਪ ਅਮ੍ਰਿਤਸਰ ਵਾਪਿਸ ਆਇਆ ਅਤੇ ਆਪਣੇ ਭਰਾ ਅਜੈ ਸਿੰਘ ਨੂੰ ਫੋਨ ਕਰ ਕਿਹਾ ਕਿ ਉਹ ਭੰਡਾਰੀ ਪੁਲ ਦੇ ਹੇਠਾਂ ਹੈ ਅਤੇ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ। ਉਸਦੀ ਇਹ ਗੱਲ ਸੁਣਕੇ ਘਬਰਾਇਆ ਭਰਾ ਜਦੋਂ ਤੱਕ ਘਟਨਾ ਸਥਾਨ 'ਤੇ ਪਹੁੰਚਿਆ ਤਾਂ ਉਦੋਂ ਤੱਕ ਲਵਦੀਪ ਗੱਡੀ ਦੇ ਅੱਗੇ ਛਾਲ਼ ਮਾਰ ਚੁੱਕਿਆ ਸੀ ਤੇ ਉਸਦਾ ਸਿਰ ਧੜ ਤੋਂ ਵੱਖ ਹੋ ਚੁੱਕਿਆ ਸੀ। ਭਰਾ ਦੀ ਲਾਸ਼ ਨੂੰ ਅਜੈ ਸਿੰਘ ਗੋਦੀ ਵਿਚ ਲੈ ਕੇ ਰੋਂਦਾ ਰਿਹਾ।
Lovedeep Singhਦੱਸ ਦਈਏ ਕੇ ਲਵਦੀਪ ਦਾ ਸਿਰ ਖਬਰ ਲਿਖੇ ਜਾਣ ਤੱਕ ਨਹੀਂ ਮਿਲਿਆ ਸੀ। ਜੀਆਰਪੀ ਦੇ ਆਈਓ ਪਾਲ ਕੁਮਾਰ ਨੇ ਕਿਹਾ ਕਿ ਲਵਦੀਪ ਬੇਰੋਜਗਾਰੀ ਤੋਂ ਤੰਗ ਸੀ। ਭਰਤੀ ਵਿਚ ਰਿਜੇਕਸ਼ਨ ਦਾ ਸਦਮਾ ਝੱਲ ਨਾ ਸਕਣ 'ਤੇ ਲਵਦੀਪ ਨੇ ਇਹ ਕਦਮ ਚੁੱਕ ਲਿਆ। ਦੱਸਣਯੋਗ ਹੈ ਕੇ ਲਵਦੀਪ ਅਤੇ ਅਜੈ ਸਿੰਘ ਦੋਵੇਂ ਜੁੜਵਾ ਭਰਾ ਸਨ। ਲਵਦੀਪ ਦੇ ਪਿਤਾ ਸਟੇਸ਼ਨ ਉੱਤੇ ਰਿਕਸ਼ਾ ਚਲਾਉਂਦੇ ਹਨ। ਪੰਜਾਬ ਦੀ ਜਵਾਨੀ ਨਸ਼ੇ ਵਿਚ ਬਰਬਾਦ ਹੋ ਰਹੀ ਹੈ ਤਾਂ ਇਸ ਦੀ ਇੱਕ ਵੱਡੀ ਵਜ੍ਹਾ ਬੇਰੁਜ਼ਗਾਰੀ ਵੀ ਹੈ।
Lovedeep Singhਇਸ ਬੇਰੁਜ਼ਗਾਰੀ ਤੋਂ ਤੰਗ ਘੰਨੁਪੂਰ ਕਾਲੇ ਪਿੰਡ ਦੇ ਲਵਦੀਪ ਸਿੰਘ ਨੇ ਬੁੱਧਵਾਰ ਨੂੰ ਮੌਤ ਨੂੰ ਗਲੇ ਲਗਾਉਣਾ ਬੇਹਤਰ ਸਮਝਿਆ। 24 ਸਾਲ ਦਾ ਲਵਦੀਪ ਸਿੰਘ ਬੁੱਧਵਾਰ ਸਵੇਰੇ ਘਰ ਤੋਂ ਇਹ ਕਹਿੰਦੇ ਹੋਏ ਨਿਕਲਿਆ ਸੀ ਕਿ ਉਹ ਖਾਸਾ ਵਿਚ ਲੱਗੇ ਆਰਮੀ ਭਰਤੀ ਕੈਂਪ ਵਿਚ ਟੈਸਟ ਦੇਣ ਜਾ ਰਿਹਾ ਹੈ। ਕੈਂਪ ਵਿਚ ਟੈਸਟ ਦੇ ਦੌਰਾਨ ਲਵਦੀਪ ਕਾਮਯਾਬ ਨਾ ਹੋ ਸਕਿਆ। ਇਸ ਤੋਂ ਉਹ ਪ੍ਰੇਸ਼ਾਨ ਹੋ ਗਿਆ ਅਤੇ ਘਰ ਜਾਣ ਦੀ ਬਜਾਏ ਭੰਡਾਰੀ ਪੁੱਲ ਦੇ ਹੇਠਾਂ ਰੇਲਵੇ ਲਾਈਨਾਂ ਉੱਤੇ ਪਹੁੰਚ ਗਿਆ ਜਿਥੇ ਉਸਨੇ ਅਪਣੀ ਅਨਮੋਲ ਜ਼ਿੰਦਗੀ ਨੂੰ ਅਪਣੇ ਹੱਥੀਂ ਇੰਨੇ ਦਰਦਨਾਕ ਤਰੀਕੇ ਨਾਲ ਖਤਮ ਕਰ ਲਿਆ।
Suicide under the trainਦੱਸ ਦਈਏ ਕਿ ਇਹ ਦਰਦਨਾਕ ਕਦਮ ਚੁੱਕਣ ਤੋਂ ਪਹਿਲਾਂ ਲਵਦੀਪ ਨੇ ਅਪਣੇ ਭਰਾ ਅਜੈ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਲਈ ਦੁਨੀਆ ਛੱਡਕੇ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਿ ਅਜੈ ਕੁੱਝ ਸਮਝਾ ਸਕਦਾ, ਲਵਦੀਪ ਨੇ ਫੋਨ ਕੱਟ ਦਿੱਤਾ ਅਤੇ ਅਪਣਾ ਸਿਰ ਪਟੜੀ ਉੱਤੇ ਟ੍ਰੇਨ ਦੇ ਅੱਗੇ ਰੱਖ ਦਿੱਤਾ। ਅਜੇ ਮਾਂ ਦੇ ਨਾਲ ਜਦੋਂ ਭੰਡਾਰੀ ਪੁੱਲ ਦੇ ਹੇਠਾਂ ਪਹੁੰਚਿਆ ਤਾਂ ਉੱਥੇ ਲਵਦੀਪ ਦਾ ਇਕੱਲਾ ਧੜ ਪਿਆ ਸੀ। ਲਵਦੀਪ ਦਾ ਇੱਕ ਛੋਟਾ ਭਰਾ ਅਤੇ ਭੈਣ ਵੀ ਹੈ।