PM ਬਣਨ ਤੋਂ ਬਾਅਦ 27ਵੀਂ ਵਾਰ ਵਾਰਾਣਸੀ ਪਹੁੰਚੇ ਮੋਦੀ, ਕਈ ਵਿਕਾਸ ਯੋਜਨਾਵਾਂ ਦਾ ਕਰਨਗੇ ਉਦਘਾਟਨ

By : AMAN PANNU

Published : Jul 15, 2021, 11:55 am IST
Updated : Jul 15, 2021, 11:55 am IST
SHARE ARTICLE
PM Narendra Modi to visit Varanasi Today
PM Narendra Modi to visit Varanasi Today

ਇਸ ਸਾਲ ਪ੍ਰਧਾਨ ਮੰਤਰੀ ਦੀ ਵਾਰਾਣਸੀ ਦੀ ਇਹ ਪਹਿਲੀ ਯਾਤਰਾ ਹੈ, ਜਦੋਂ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ 27 ਵੀਂ ਵਾਰ ਇਥੇ ਪਹੁੰਚੇ ਹਨ।

ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅੱਜ ਕਾਸ਼ੀ ਦੌਰੇ 'ਤੇ ਹਨ। ਉਹ ਵਾਰਾਣਸੀ ਦੇ ਬਾਬਤਪੁਰ ਏਅਰਪੋਰਟ (Babatpur Airport, Varanasi) ਪਹੁੰਚ ਗਏ ਹਨ। ਇਸ ਸਾਲ ਪ੍ਰਧਾਨ ਮੰਤਰੀ ਦੀ ਵਾਰਾਣਸੀ ਦੀ ਇਹ ਪਹਿਲੀ ਯਾਤਰਾ ਹੈ, ਜਦੋਂ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ 27 ਵੀਂ ਵਾਰ ਇਥੇ ਪਹੁੰਚੇ ਹਨ।

ਹੋਰ ਪੜ੍ਹੋ: ਜਲੰਧਰ 'ਚ ਨੌਜਵਾਨ ਲੜਕੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਲਾਸ਼ ਸੂਏ 'ਚੋਂ ਬਰਾਮਦ

PHOTOPHOTO

ਪ੍ਰਧਾਨ ਮੰਤਰੀ ਜਾਪਾਨ ਅਤੇ ਭਾਰਤ (Japan and India) ਦਰਮਿਆਨ ਦੋਸਤੀ ਦੇ ਪ੍ਰਤੀਕ (Symbol of Friendship) ਰੁਦਰਕਸ਼ ਸੰਮੇਲਨ ਕੇਂਦਰ (Rudraksh Convention Centre) ਸਮੇਤ ਕੁੱਲ 1475 ਕਰੋੜ ਦੀਆਂ ਯੋਜਨਾਵਾਂ ਦਾ ਉਦਘਾਟਨ (Inaugurate Development Projects) ਅਤੇ ਨੀਂਹ ਪੱਥਰ ਰੱਖਣਗੇ। ਉਹ ਇੱਥੇ ਤਕਰੀਬਨ 5 ਘੰਟੇ ਰਹਿਣਗੇ। ਇਥੇ ਰਾਜਪਾਲ ਅਤੇ ਮੁੱਖ ਮੰਤਰੀ ਉਨ੍ਹਾਂ ਦਾ ਸਵਾਗਤ ਕਰਨਗੇ।

ਹੋਰ ਪੜ੍ਹੋ: ਆਮ ਆਦਮੀ ਨੂੰ ਝਟਕੇ ਤੇ ਝਟਕਾ,ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ

Rudraksh Convention CentreRudraksh Convention Centre

ਬੁੱਧਵਾਰ ਨੂੰ ਪ੍ਰਧਾਨਮੰਤਰੀ ਨੇ ਕਾਸ਼ੀ ਦੌਰੇ ਦੇ ਸੰਬੰਧ ਵਿੱਚ ਟਵੀਟ ਕੀਤਾ ਸੀ। ਇਸ ਵਿੱਚ ਰੁਦਰਕਸ਼ ਕਨਵੈਨਸ਼ਨ ਸੈਂਟਰ, ਮਦਰ ਚਾਈਲਡ ਹੈਲਥ ਵਿੰਗ (Mother Child Health Wing) ਵਰਗੇ ਨਵੇਂ ਤੋਹਫ਼ਿਆਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਤਿੰਨ ਥਾਵਾਂ 'ਤੇ ਲਗਭਗ 70 ਮਿੰਟ ਦਾ ਭਾਸ਼ਣ ਦੇਣਗੇ।

ਹੋਰ ਪੜ੍ਹੋ: ਬੱਸ ਕੰਡਕਟਰ ਦੀ ਧੀ ਟੋਕਿਓ ਓਲੰਪਿਕ 'ਚ ਦਿਖਾਵੇਗੀ ਤਾਕਤ, ਜਿੱਤ ਚੁੱਕੀ ਹੈ ਕਈ  ਅਵਾਰਡ  

ਰੁਦਰਕਸ਼ ਕਨਵੈਨਸ਼ਨ ਸੈਂਟਰ ਲਈ ਜਪਾਨ ਨੇ 186 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਇਸ ਦੀ ਨੀਂਹ ਸਾਲ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਉਨ੍ਹਾਂ ਦੀ ਵਾਰਾਣਸੀ ਯਾਤਰਾ ਦੌਰਾਨ ਰੱਖੀ ਸੀ। ਇਹ ਕੇਂਦਰ ਸ਼ਿਵਲਿੰਗ ਦੀ ਸ਼ਕਲ ਵਿਚ ਬਣਾਇਆ ਗਿਆ ਹੈ। ਇਸ ਸੈਂਟਰ ਦੇ ਬਾਹਰ ਅਲਮੀਨੀਅਮ ਦੇ ਬਣੇ 108 ਪ੍ਰਤੀਕ ਰੁਦਰਕਸ਼ ਹਨ, ਜੋ ਤਿੰਨ ਏਕੜ ਵਿਚ ਬਣੇ ਹੋਏ ਹਨ।

Prime minister narendra modiPrime Minister Narendra Modi

ਸੈਰ-ਸਪਾਟਾ ਉਦਯੋਗ (Tourism Industry) ਨੂੰ ਉਤਸ਼ਾਹਤ ਕਰਨ ਲਈ ਰੋ-ਰੋ ਵੇਸੈਲਸ (RORO Vessels) ਸੇਵਾ ਦੀ ਸ਼ੁਰੂਆਤ ਕੀਤੀ ਜਾਵੇਗੀ। ਫਿਲਹਾਲ ਦੋ  ਰੋ-ਰੋ ਸਰਵਿਸ ਨੂੰ ਪ੍ਰਯਾਗਰਾਜ ਤਕ ਲੈ ਜਾਣ ਦੀ ਤਿਆਰੀ ਚੱਲ ਰਹੀ ਹੈ। ਉਨ੍ਹਾਂ ਵਿਚੋਂ ਇਕ ਦਾ ਨਾਮ ਸਵਾਮੀ ਵਿਵੇਕਾਨੰਦ ਅਤੇ ਦੂਜੇ ਦਾ ਨਾਮ ਸੈਮ ਮੈਨੇਕ ਸ਼ਾਹ ਹੈ। ਇਕ ਰੋ-ਰੋ ਖੀਰਕੀਆ ਘਾਟ ਤੋਂ ਰਾਮਨਗਰ ਜਾਵੇਗਾ ਅਤੇ ਦੂਜਾ ਖਿਰਕੀਆ ਘਾਟ ਤੋਂ ਚੂਨਰ ਜਾਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement