
ਪੈਦਲ ਚਾਲ ਪ੍ਰਤੀਯੋਗਿਤਾ ਵਿਚ 20 ਕਿਲੋਮੀਟਰ ਦੀ ਵਾਕ 1 ਘੰਟਾ 28 ਮਿੰਟ 45 ਸੈਕਿੰਡ ਵਿਚ ਪੂਰੀ ਕਰ ਰਿਕਾਰਡ ਬਣਾਇਆ ਤੇ ਗੋਲਡ ਮੈਡਲ ਜਿੱਤਿਆ।
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨੇ ਆਪਣੀ 'ਮਨ ਦੀ ਬਾਤ' 'ਚ ਮੇਰਠ ਦੀ ਧੀ ਪ੍ਰਿਯੰਕਾ ਗੋਸਵਾਮੀ ਦਾ ਜ਼ਿਕਰ ਕੀਤਾ। ਓਲੰਪਿਕ ਵਿੱਚ ਭਾਗ ਲੈਣ ਜਾ ਰਹੇ ਖਿਡਾਰੀਆਂ ਦਾ ਵੀ ਜ਼ਿਕਰ ਕੀਤਾ। ਰਾਂਚੀ ਵਿਚ ਫਰਵਰੀ ਦੇ ਮਹੀਨਿਆਂ ਵਿਚ ਰਾਸ਼ਟਰੀ ਐਥਲੈਟਿਕ ਚੈਂਪੀਅਨਸ਼ਿਪ ਹੋਈ ਸੀ। ਇਸ ਵਿਚ ਹੀ ਪ੍ਰਿਯੰਕਾ ਗੋਸਵਾਮੀ ਨੇ ਉਲੰਪਿਕ ਦਾ ਟਿਕਟ ਕਰਵਾ ਲਿਆ ਸੀ। ਉਸ ਨੇ ਪੈਦਲ ਚਾਲ ਪ੍ਰਤੀਯੋਗਿਤਾ ਵਿਚ 20 ਕਿਲੋਮੀਟਰ ਦੀ ਵਾਕ 1 ਘੰਟਾ 28 ਮਿੰਟ 45 ਸੈਕਿੰਡ ਵਿਚ ਪੂਰੀ ਕਰ ਰਿਕਾਰਡ ਬਣਾਇਆ ਤੇ ਗੋਲਡ ਮੈਡਲ ਜਿੱਤਿਆ।
Priyanka Goswami
ਪਿਛਲੇ ਦਿਨੀਂ ਪ੍ਰਿਯੰਕਾ ਨੂੰ ਰਾਣੀ ਲਕਸ਼ਮੀ ਬਾਈ ਅਵਾਰਡ ਵੀ ਦਿੱਤਾ ਗਿਆ ਸੀ। ਇਹ ਪੁਰਸਕਾਰ ਪ੍ਰਿਯੰਕਾ ਗੋਸਵਾਮੀ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਉਸ ਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਦਿੱਤਾ ਗਿਆ ਸੀ। ਪ੍ਰਿਯੰਕਾ ਦੀ ਇਸ ਪ੍ਰਾਪਤੀ 'ਤੇ ਪਰਿਵਾਰਕ ਮੈਂਬਰ ਬਹੁਤ ਖੁਸ਼ ਹਨ। ਪ੍ਰਿਅੰਕਾ ਗੋਸਵਾਮੀ ਦੀ ਇਸ ਪ੍ਰਾਪਤੀ ਨਾਲ ਮੇਰਠ ਤੋਂ ਖੇਡ ਜਗਤ ਵਿਚ ਇਕ ਹੋਰ ਨਾਮ ਜੁੜ ਗਿਆ ਹੈ।
Priyanka Goswami
ਹੁਣ ਪ੍ਰਿਯੰਕਾ ਦਾ ਮਿਸ਼ਨ ਓਲੰਪਿਕ ਵਿਚ ਭਾਰਤ ਦਾ ਝੰਡਾ ਸ਼ਾਨ ਨਾਲ ਲਹਿਰਾਉਣ ਦਾ ਹੈ। ਪੀਐੱਮ ਮੋਦੀ ਨੇ ਵੀ ਬੀਤੀ 27 ਤਾਰੀਖ਼ ਨੂੰ ਮਨ ਕੀ ਬਾਤ ਵਿਚ ਖਿਡਾਰੀਾਂ ਦਾ ਹੌਂਸਲਾ ਵਧਾਇਆ ਸੀ ਅਤੇ ਮੇਰਠ ਦੀ ਪ੍ਰਿਯੰਕਾ ਗੋਸਵਾਮੀ ਦਾ ਨਾਮ ਲਿਆ ਸੀ। ਮੇਰਠ ਦੀ ਮਹਿਲਾ ਅਥਲੀਟ ਪ੍ਰਿਯੰਕਾ ਗੋਸਵਾਮੀ ਨੇ ਆਪਣੀ ਯਾਤਰਾ ਮੇਰਠ ਦੇ ਕੈਲਾਸ਼ ਪ੍ਰਕਾਸ਼ ਸਟੇਡੀਅਮ ਤੋਂ ਸ਼ੁਰੂ ਕੀਤੀ ਅਤੇ ਅੱਜ ਉਹ ਇਸ ਮੁਕਾਮ 'ਤੇ ਪਹੁੰਚ ਗਈ ਹੈ। ਪ੍ਰਿਯੰਕਾ ਦੇ ਪਿਤਾ ਦੀ ਹਾਲਤ ਚੰਗੀ ਨਹੀਂ ਸੀ। ਉਹ ਬੱਸ ਕੰਡਕਟਰ ਸਨ ਅਤੇ ਕਿਸੇ ਕਾਰਨ ਕਰਕੇ ਉਸ ਦੀ ਨੌਕਰੀ ਵੀ ਗੁੰਮ ਗਈ ਸੀ, ਬਹੁਤ ਜੱਦੋਜਹਿਦ ਅਤੇ ਸੰਘਰਸ਼ ਤੋਂ ਬਾਅਦ ਅੱਜ ਪ੍ਰਿਅੰਕਾ ਇਸ ਮੁਕਾਮ 'ਤੇ ਪਹੁੰਚੀ ਹੈ।
ਇਹ ਵੀ ਪੜ੍ਹੋ - ਤਲਾਕਸ਼ੁਦਾ ਮਾਪਿਆਂ ਦੇ ਪੜ੍ਹ ਰਹੇ ਬੱਚਿਆਂ ਦੀਆਂ ਸਿੱਖਿਆ ਵਿਭਾਗ ਨੇ ਹੱਲ ਕੀਤੀਆਂ ਮੁਸ਼ਕਿਲਾਂ
Priyanka Goswami
ਪ੍ਰਿਯੰਕਾ ਗੋਸਵਾਮੀ ਦੇ ਪਿਤਾ ਨੂੰ ਆਪਣੀ ਧੀ 'ਤੇ ਵਿਸ਼ਵਾਸ ਹੈ। ਪ੍ਰਿਯੰਕਾ ਦੇ ਪਿਤਾ ਮਦਨਪਾਲ ਗੋਸਵਾਮੀ ਉਨ੍ਹਾਂ ਦਿਨਾਂ ਨੂੰ ਯਾਦ ਲੱਗੇ ਜਦੋਂ ਉਹ ਰੋਡਵੇਜ਼ ਦੀ ਬੱਸ ਵਿਚ ਕੰਡਕਟਰ ਸਨ ਅਤੇ ਅੱਜ ਉਸ ਦੀ ਧੀ ਨੂੰ ਓਲੰਪਿਕ ਦੀ ਟਿਕਟ ਮਿਲੀ ਹੈ। ਓਲੰਪਿਕ ਖੇਡਾਂ ਦੀ ਸ਼ੁਰੂਆਤ 23 ਜੁਲਾਈ ਤੋਂ ਜਪਾਨ ਦੇ ਟੋਕਿਓ ਵਿਚ ਹੋਵੇਗੀ। ਜਿਸ ਵਿਚ ਪ੍ਰਿਯੰਕਾ ਵਾਕਿੰਗ ਰੇਸਰ ਦੇ ਰੂਪ ਵਿਚ ਹਿੱਸਾ ਲਵੇਗੀ। ਦੁਨੀਆਂ ਮੇਰਠ ਨੂੰ ਖੇਡਾਂ ਦੇ ਸ਼ਹਿਰ ਵਜੋਂ ਜਾਣਦੀ ਹੈ। ਮੇਰਠ ਦੀ ਪ੍ਰਿਯੰਕਾ ਗੋਸਵਾਮੀ, ਅੰਨੂ ਰਾਣੀ, ਸੀਮਾ ਪੁਨੀਆ, ਸੌਰਵ ਚੌਧਰੀ ਅਤੇ ਵੰਦਨਾ ਕਟਾਰੀਆ ਟੋਕਿਓ ਓਲੰਪਿਕ ਵਿੱਚ ਮਾਣ ਨਾਲ ਭਾਰਤ ਦਾ ਤਿਰੰਗਾ ਲਹਿਰਾਉਣ ਲਈ ਉਤਸੁਕ ਹਨ।
Priyanka Goswami
ਇਹ ਵੀ ਪੜ੍ਹੋ - ਬੱਚੇ ਮਾਤਾ-ਪਿਤਾ ਦੀ ਦੇਖਭਾਲ ਨਹੀਂ ਕਰਦੇ ਤਾਂ ਉਹਨਾਂ ਦੀ ਜਾਇਦਾਦ 'ਤੇ ਦਾਅਵਾ ਕਰਨਾ ਵੀ ਗਲਤ- HC
ਦੱਸ ਦਈਏ ਕਿ ਪ੍ਰਿਯੰਕਾ ਨੇ ਪਹਿਲਾ ਵੀ ਕਈ ਇਨਾਮ ਜਿੱਤੇ ਹਨ ਅਤੇ ਪ੍ਰਿਯੰਕਾ ਦੇ ਕੋਚ ਗੌਰਵ ਤਿਆਗੀ ਦਾ ਕਹਿਣਾ ਹੈ ਕਿ ਮਨ ਵਿਚ ਲਗਨ ਅਤੇ ਕੁੱਝ ਕਰ ਦਿਖਾਉਣ ਦਾ ਜ਼ਜਬਾ ਪ੍ਰਿਯੰਕਾ ਨੂੰ ਅੱਜ ਇਸ ਮੁਕਾਮ ਤੱਕ ਲੈ ਕੇ ਆਿਆ ਹੈ। ਹੁਣ ਤੱਕ ਪ੍ਰਿਯੰਕਾ ਨੇ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਅਵਾਰਡ ਆਪਣੇ ਨਾਮ ਕੀਤੇ ਹਨ।
Priyanka Goswami
ਪ੍ਰਿਯੰਕਾ ਨੇ ਸਾਲ 2015 ਵਿੱਚ ਰੇਸ ਵਾਕਿੰਗ ਵਿਚ ਆਯੋਜਿਤ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਸਭ ਤੋਂ ਪਹਿਲਾਂ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਮੰਗਲੌਰ ਵਿਚ ਹੋਏ ਫੈਡਰੇਸ਼ਨ ਕੱਪ ਵਿਚ ਉਸ ਨੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਇਸ ਅਥਲੀਟ ਨੇ ਸਾਲ 2017 ਵਿਚ ਦਿੱਲੀ ਵਿਚ ਆਯੋਜਿਤ ਨੈਸ਼ਨਲ ਰੇਸ ਵਾਕਿੰਗ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ ਸੀ। 2018 ਵਿਚ, ਪ੍ਰਿਯੰਕਾ ਨੂੰ ਸਪੋਰਟਸ ਕੋਟੇ ਤੋਂ ਰੇਲਵੇ ਵਿਚ ਕਲਰਕ ਦੀ ਨੌਕਰੀ ਮਿਲੀ।