OTT ਪਲੇਟਫਾਰਮਾਂ 'ਤੇ ਸਟ੍ਰੀਮਿੰਗ ਤੋਂ ਪਹਿਲਾਂ ਸਮੱਗਰੀ ਦੀ ਸਮੀਖਿਆ ਕਰੇਗੀ ਬਾਹਰੀ ਏਜੰਸੀ?
Published : Jul 15, 2023, 2:48 pm IST
Updated : Jul 15, 2023, 2:48 pm IST
SHARE ARTICLE
Image: For representation purpose only.
Image: For representation purpose only.

ਅਸ਼ਲੀਲ ਅਤੇ ਹਿੰਸਕ ਸੀਨਜ਼ ’ਤੇ ਚੱਲੇਗੀ ਕੈਂਚੀ!



ਨਵੀਂ ਦਿੱਲੀ:  ਓਵਰ ਦ ਟਾਪ ਯਾਨੀ ਓ.ਟੀ.ਟੀ. ਨੇ ਦੁਨੀਆ ਭਰ ਵਿਚ ਅਪਣੇ ਪੈਰ ਪਸਾਰ ਲਏ ਹਨ। ਭਾਰਤ ਵਿਚ ਨੈੱਟਫਲਿਕਸ ਤੋਂ ਲੈ ਕੇ ਡਿਜ਼ਨੀ ਪਲੱਸ ਹੋਟਸਟਾਰ ਅਤੇ ਐਮਾਜ਼ੋਨ ਪ੍ਰਾਈਮ ਵੀਡੀਉ ਵਰਗੇ ਕਈ ਡਿਜੀਟਲ ਪਲੇਟਫਾਰਮ ਹਨ, ਜਿਥੇ ਬਹੁਤ ਸਾਰੀਆਂ ਫਿਲਮਾਂ ਅਤੇ ਵੈਬ ਸੀਰੀਜ਼ ਹਨ। ਕਈ ਫਿਲਮਾਂ ਅਤੇ ਵੈਬ ਸੀਰੀਜ਼ ਅਸ਼ਲੀਲ, ਬੋਲਡ ਸੀਨਜ਼ ਅਤੇ ਹਿੰਸਾ ਨਾਲ ਭਰੀਆਂ ਹਨ, ਜਿਸ 'ਤੇ ਹੁਣ ਕੈਂਚੀ ਚੱਲ ਰਹੀ ਹੈ। ਦੱਸਿਆ ਜਾਂਦਾ ਹੈ ਕਿ ਭਾਰਤ ਸਰਕਾਰ ਨੇ ਓ.ਟੀ.ਟੀ. 'ਤੇ ਅਸ਼ਲੀਲ ਅਤੇ ਹਿੰਸਕ ਸਮੱਗਰੀ ਨੂੰ ਲੈ ਕੇ ਪਹਿਲ ਕੀਤੀ ਹੈ।

ਇਹ ਵੀ ਪੜ੍ਹੋ: 8 ਸਾਲਾ ਭਾਰਤੀ ਬੱਚੇ ਨੇ ਸਿਰਫ 5 ਦਿਨਾਂ 'ਚ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ ਨੂੰ ਕੀਤਾ ਸਰ  

ਇਕ ਸਰਕਾਰੀ ਦਸਤਾਵੇਜ਼ ਅਤੇ ਸਰੋਤ ਅਨੁਸਾਰ ਭਾਰਤ ਨੇ ਨੈੱਟਫਲਿਕਸ, NFLX.O, Disney DIS.N ਅਤੇ ਹੋਰ ਸਟ੍ਰੀਮਿੰਗ ਸੇਵਾਵਾਂ ਨੂੰ ਆਨਲਾਈਨ ਦਿਖਾਉਣ ਤੋਂ ਪਹਿਲਾਂ ਅਸ਼ਲੀਲਤਾ ਅਤੇ ਹਿੰਸਾ ਲਈ ਸਮੱਗਰੀ ਦੀ ਸੁਤੰਤਰ ਤੌਰ 'ਤੇ ਸਮੀਖਿਆ ਕਰਨ ਲਈ ਕਿਹਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ 20 ਜੂਨ ਨੂੰ ਹੋਈ ਮੀਟਿੰਗ ਵਿਚ ਸਟ੍ਰੀਮਿੰਗ ਪਲੇਟਫਾਰਮਾਂ ਲਈ ਪ੍ਰਸਤਾਵ ਰੱਖਿਆ ਗਿਆ ਸੀ। ਸਟ੍ਰੀਮਿੰਗ ਕੰਪਨੀਆਂ, ਜਿਨ੍ਹਾਂ ਨੂੰ ਓ.ਟੀ.ਟੀ. ਪਲੇਟਫਾਰਮ ਵੀ ਕਿਹਾ ਜਾਂਦਾ ਹੈ, ਨੇ ਇਤਰਾਜ਼ ਜਤਾਇਆ ਅਤੇ ਕੋਈ ਫੈਸਲਾ ਨਹੀਂ ਹੋਇਆ। ਮੰਤਰਾਲੇ ਨੇ ਬੈਠਕ 'ਚ ਓ.ਟੀ.ਟੀ. ਪਲੇਟਫਾਰਮ 'ਤੇ ਅਸ਼ਲੀਲ ਅਤੇ ਹਿੰਸਕ ਸਮੱਗਰੀ 'ਤੇ ਚਿੰਤਾ ਜ਼ਾਹਰ ਕੀਤੀ ਸੀ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਜਾਣਕਾਰੀ ਮੁਤਾਬਕ ਨੈੱਟਫਲਿਕਸ ਅਤੇ ਐਮਾਜ਼ੋਨ ਦੀ ਭਾਰਤ 'ਚ ਜ਼ਬਰਦਸਤ ਮੰਗ ਹੈ। ਮੀਡੀਆ ਪਾਰਟਨਰ ਏਸ਼ੀਆ ਅਨੁਸਾਰ, ਸਾਲ 2027 ਤਕ ਇਸ਼ ਖੇਤਰ ਲਈ 7 ਬਿਲੀਅਨ ਡਾਲਰ ਦੀ ਮਾਰਕਿਟ ਬਣਨ ਲਈ ਤਿਆੜ ਹੈ। ਹੁਣ ਬਾਲੀਵੁੱਡ ਦੇ ਚੋਟੀ ਦੇ ਕਲਾਕਾਰ ਵੀ OTT 'ਤੇ ਕਦਮ ਰੱਖ ਰਹੇ ਹਨ। ਕਈ ਫਿਲਮਾਂ ਸਿੱਧੇ ਓ.ਟੀ.ਟੀ. 'ਤੇ ਰਿਲੀਜ਼ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਕੀ ਪੰਜਾਬ ਦੇ ਹੱਥੋਂ ਨਿਕਲਣ ਜਾ ਰਹੀ ਹੈ ਰਾਜਧਾਨੀ ਚੰਡੀਗੜ੍ਹ?

ਮੀਟਿੰਗ ਵਿਚ ਐਮਾਜ਼ਾਨ, ਡਿਜ਼ਨੀ, ਨੈੱਟਫਲਿਕਸ, ਵਾਇਆਕਾਮ 18, ਐਪਲ ਅਤੇ ਰਿਲਾਇੰਸ ਵਰਗੀਆਂ ਵੱਡੀਆਂ ਕਾਰਪੋਰੇਟ ਦਿੱਗਜਾਂ ਨੇ ਹਿੱਸਾ ਲਿਆ। ਜਿਸ ਤਰ੍ਹਾਂ ਸੈਂਸਰ ਬੋਰਡ ਫਿਲਮਾਂ 'ਚ ਅਜਿਹੀ ਸਮੱਗਰੀ 'ਤੇ ਰੋਕ ਲਗਾਉਣ ਲਈ ਤਿਆਰ ਹੈ, ਇਹ ਦੇਖਣਾ ਬਾਕੀ ਹੈ ਕਿ ਕੀ ਇਸ ਪ੍ਰਸਤਾਵ ਤੋਂ ਬਾਅਦ ਓ.ਟੀ.ਟੀ. ਦੀ ਦੁਨੀਆ ਬਦਲੇਗੀ ਜਾਂ ਨਹੀਂ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement