
ਗੂਗਲ 'ਤੇ ਸੇਫ ਸਰਚ ਫੀਚਰ ਉਪਲਬਧ ਹੈ, ਜੋ ਇੰਟਰਨੈਟ 'ਤੇ ਗ਼ਲਤ ਸਮੱਗਰੀ ਨੂੰ ਦੇਖਣ ਤੋਂ ਰੋਕਦਾ ਹੈ।
ਨਵੀਂ ਦਿੱਲੀ: ਅੱਜ ਦੀ ਡਿਜੀਟਲ ਜੀਵਨ ਸ਼ੈਲੀ ਵਿਚ, ਇੰਟਰਨੈੱਟ ਦੀ ਵਰਤੋਂ ਬਹੁਤ ਆਮ ਅਤੇ ਆਸਾਨ ਹੋ ਗਈ ਹੈ। ਅੱਜ ਕੱਲ੍ਹ ਬੱਚਿਆਂ ਦੇ ਹੱਥਾਂ ਵਿਚ ਮੋਬਾਈਲ ਵੀ ਦੇਖਣ ਨੂੰ ਮਿਲਦੇ ਹਨ। ਕੋਰੋਨਾ ਦੇ ਦੌਰ 'ਚ ਘਰ ਤੋਂ ਪੜ੍ਹਾਈ ਕਰਨ ਮਗਰੋਂ ਬੱਚਿਆਂ 'ਚ ਇਸ ਦੀ ਵਰਤੋਂ ਕਾਫ਼ੀ ਵਧ ਗਈ ਹੈ। ਇੰਟਰਨੈੱਟ 'ਤੇ ਹਰ ਤਰ੍ਹਾਂ ਦੀ ਸਮੱਗਰੀ ਉਪਲਬਧ ਹੈ। ਅਜਿਹੇ 'ਚ ਬੱਚਿਆਂ ਦੇ ਹੱਥ 'ਚ ਮੋਬਾਈਲ ਹੋਣ 'ਤੇ ਬਾਲਗ ਸਮੱਗਰੀ ਦੇਖਣ ਦਾ ਖ਼ਤਰਾ ਵੀ ਵਧ ਗਿਆ ਹੈ। ਅਸੀਂ ਤੁਹਾਨੂੰ ਤਿੰਨ ਅਜਿਹੇ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਬੱਚੇ ਮੋਬਾਈਲ 'ਚ ਬਾਲਗ ਸਮੱਗਰੀ ਨੂੰ ਐਕਸੈਸ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ: ਪੰਜ ਸਾਲਾ ਬੱਚੀ ਨੇ ਬਣਾਇਆ ਰਿਕਾਰਡ, ਫ਼ਤਹਿ ਕੀਤੀ 13,000 ਫੁੱਟ ਉੱਚੀ ਚੰਦਰਸ਼ਿਲਾ ਚੋਟੀ
ਗੂਗਲ ਪੇਅ ਪਾਬੰਦੀਆਂ
ਇਹ ਇਕ ਤਰੀਕਾ ਹੈ ਜਿਸ ਜ਼ਰੀਏ ਤੁਸੀਂ ਅਪਣੇ ਬੱਚਿਆਂ ਨੂੰ ਇੰਟਰਨੈੱਟ 'ਤੇ ਬਾਲਗ ਸਮੱਗਰੀ ਦੇਖਣ ਤੋਂ ਰੋਕ ਸਕਦੇ ਹੋ। ਇਸ ਦੇ ਲਈ, ਤੁਹਾਨੂੰ ਅਪਣੇ ਐਂਡਰਾਇਡ ਮੋਬਾਈਲ ਵਿਚ ਗੂਗਲ ਪਲੇ ਪਾਬੰਦੀਆਂ ਨੂੰ ਚਾਲੂ ਕਰਨਾ ਹੋਵੇਗਾ। ਇਹ ਬੱਚੇ ਨੂੰ ਐਪਸ, ਗੇਮਾਂ ਅਤੇ ਹੋਰ ਵੈਬ ਸਰੋਤਾਂ ਨੂੰ ਡਾਊਨਲੋਡ ਕਰਨ ਤੋਂ ਰੋਕੇਗਾ ਜੋ ਉਸ ਦੀ ਉਮਰ ਲਈ ਢੁਕਵੇਂ ਨਹੀਂ ਹਨ। ਇਸ ਦੇ ਲਈ ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ 'ਤੇ ਜਾਉ। ਇਸ ਤੋਂ ਬਾਅਦ ਖੱਬੇ ਕੋਨੇ 'ਚ ਸੈਟਿੰਗ 'ਤੇ ਜਾਉ। ਇੱਥੇ ਤੁਹਾਨੂੰ 'ਪੇਰੈਂਟਲ ਕੰਟਰੋਲ' ਦਾ ਵਿਕਲਪ ਮਿਲੇਗਾ, ਇਸ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਇੱਥੇ ਇਕ ਪਿੰਨ ਸੈੱਟ ਕਰਨ ਲਈ ਕਿਹਾ ਜਾਵੇਗਾ। ਪਿੰਨ ਸੈੱਟ ਹੋਣ ਤੋਂ ਬਾਅਦ, ਤੁਸੀਂ ਹਰੇਕ ਸ਼੍ਰੇਣੀ ਲਈ ਸਟੋਰ ਆਧਾਰਿਤ ਉਮਰ ਰੇਟਿੰਗ ਦੇ ਆਧਾਰ 'ਤੇ ਪਾਬੰਦੀਆਂ ਸੈੱਟ ਕਰ ਸਕਦੇ ਹੋ।
ਇਹ ਵੀ ਪੜ੍ਹੋ: ਪਹਿਲਵਾਨਾਂ ਨੂੰ ਸਮਰਥਨ ਦੇਣ ਜੰਤਰ-ਮੰਤਰ ਪਹੁੰਚੇ ਨਵਜੋਤ ਸਿੰਘ ਸਿੱਧੂ, ਐਫ.ਆਈ.ਆਰ. ਜਨਤਕ ਨਾ ਹੋਣ ’ਤੇ ਚੁਕੇ ਸਵਾਲ
ਕਰੋਮ 'ਤੇ ਚਾਲੂ ਕਰੋ ਸੇਫ ਸਰਚ
ਗੂਗਲ 'ਤੇ ਸੇਫ ਸਰਚ ਫੀਚਰ ਉਪਲਬਧ ਹੈ, ਜੋ ਇੰਟਰਨੈਟ 'ਤੇ ਗ਼ਲਤ ਸਮੱਗਰੀ ਨੂੰ ਦੇਖਣ ਤੋਂ ਰੋਕਦਾ ਹੈ। ਇਸ ਫੀਚਰ ਨਾਲ, ਤੁਹਾਡੇ ਬੱਚੇ ਗ਼ਲਤੀ ਨਾਲ ਵੀ ਗੂਗਲ ਕਰੋਮ ਦੀ ਵਰਤੋਂ ਕਰਕੇ ਉਨ੍ਹਾਂ ਚੀਜ਼ਾਂ ਤੱਕ ਪਹੁੰਚ ਨਹੀਂ ਸਕਦੇ, ਜਿਨ੍ਹਾਂ ਲਈ ਉਹ ਤਿਆਰ ਨਹੀਂ ਹਨ। ਇਸ ਨੂੰ ਚਾਲੂ ਕਰਨ ਲਈ, ਪਹਿਲਾਂ ਡਿਵਾਈਸ 'ਤੇ ਕ੍ਰੋਮ ਖੋਲ੍ਹੋ। ਇਸ ਤੋਂ ਬਾਅਦ ਉਪਰ ਸੱਜੇ ਕੋਨੇ 'ਤੇ ਤਿੰਨ ਬਿੰਦੀਆਂ 'ਤੇ ਟੈਪ ਕਰੋ। ਇੱਥੇ ਨਵੀਂ ਵਿੰਡੋ ਵਿਚ ਤੁਹਾਨੂੰ ਸੈਟਿੰਗ ਦਾ ਵਿਕਲਪ ਦਿਖਾਈ ਦੇਵੇਗਾ, ਇਸ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਐਡਵਾਂਸ ਸੈਕਸ਼ਨ 'ਚ ਜਾ ਕੇ ਪ੍ਰਾਈਵੇਸੀ 'ਤੇ ਜਾਉ। ਇੱਥੋਂ ਸੁਰੱਖਿਅਤ ਬ੍ਰਾਊਜ਼ਿੰਗ ਚਾਲੂ ਕਰੋ।
ਇਹ ਵੀ ਪੜ੍ਹੋ: ਜੰਤਰ-ਮੰਤਰ ਜਾ ਕੇ ਮਹਿਲਾ ਪਹਿਲਵਾਨਾਂ ਦੇ ਮਨ ਦੀ ਗੱਲ ਸੁਣਨ ਪ੍ਰਧਾਨ ਮੰਤਰੀ : ਕਪਿਲ ਸਿੱਬਲ
ਪੇਰੈਂਟਲ ਐਪਸ
ਗੂਗਲ ਪਲੇ ਸਟੋਰ 'ਤੇ ਕਈ ਪੇਰੈਂਟਲ ਐਪਸ ਵੀ ਉਪਲਬਧ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਫੋਨ ਨੂੰ ਬੱਚਿਆਂ ਲਈ ਸੁਰੱਖਿਅਤ ਬਣਾ ਸਕਦੇ ਹੋ। ਇਹ ਐਪਸ ਵੈੱਬ ਬ੍ਰਾਊਜ਼ਰਾਂ, ਇੰਸਟੈਂਟ ਮੈਸੇਂਜਰਜ਼, ਗੇਮਜ਼ ਅਤੇ ਐਪਲੀਕੇਸ਼ਨਾਂ ਵਿਚ ਕਈ ਤਰ੍ਹਾਂ ਦੀ ਬਾਲਗ ਸਮੱਗਰੀ ਨੂੰ ਬਲਾਕ ਕਰਦੇ ਹਨ। ਇਹ ਨੁਕਸਾਨਦੇਹ ਲਿੰਕਾਂ ਦੀ ਵੀ ਜਾਂਚ ਕਰਦਾ ਹੈ, ਤੁਹਾਡੇ ਕਿਸੇ ਵੀ ਡੇਟਾ ਨੂੰ ਲੁਕਾਉਂਦਾ ਹੈ, ਅਤੇ ਸਪਾਈਵੇਅਰ ਅਤੇ ਬੱਗ ਦਾ ਪਤਾ ਲਗਾਉਂਦਾ ਹੈ।